ਅਕਾਲੀ ਦਲ ਨੇ ਫੂਲਕਾ ਦੇ ਅਹੁਦਾ ਛੱਡਣ ਉੱਤੇ ਸੁਆਲ ਉਠਾਇਆ

0
747
ਅਕਾਲੀ ਦਲ
  • ਕਿਹਾ ਕਿ ਜੇ ਤੁਸੀਂ ਕਾਂਗਰਸ ਵੱਲੋਂ 1984 ਦੇ ਜ਼ੁਲਮ ਖਿਲਾਫ ਲੜਣ ਲਈ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਛੱਡਿਆ ਹੈ ਤਾਂ ਰਾਸ਼ਟਰਪਤੀ ਵਾਸਤੇ ਮੀਰਾ ਕੁਮਾਰ ਦਾ ਸਮਰਥਨ ਕਿਉਂ ਕੀਤਾ?

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਐਚ ਐਸ ਫੂਲਕਾ ਨੂੰ ਪੁੱਛਿਆ ਹੈ ਕਿ ਉਹਨਾਂ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਇਹ ਕਹਿੰਦਿਆਂ ਅਸਤੀਫਾ ਦਿੱਤਾ ਹੈ ਕਿ ਉਹ ਕਾਂਗਰਸ ਵੱਲੋਂ ਨਵੀਂ ਦਿੱਲੀ ਵਿਖੇ 1984 ਵਿਚ ਕੀਤੇ ਅੱਤਿਆਚਾਰਾਂ ਖਿਲਾਫ ਕੇਸ ਲੜਣਾ ਚਾਹੁੰਦੇ ਹਨ। ਜੇਕਰ ਇਹ ਸੱਚ ਹੈ ਤਾਂ ਫਿਰ ਉਹਨਾਂ ਦੀ ਪਾਰਟੀ ਨੇ ਉਸੇ ਕਾਂਗਰਸ ਵੱਲੋਂ ਖੜ•ੇ ਕੀਤੇ ਰਾਸ਼ਟਰਪਤੀ ਉਮੀਦਵਾਰ ਨੂੰ ਸਮਰਥਨ ਕਿਉਂ ਦਿੱਤਾ ਹੈ?

1984 ਦੇ ਕਤਲੇਆਮ ਦੇ ਪੀੜਤ

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਫੂਲਕਾ ਸਪੱਸ਼ਟ ਕਰਨ ਕਿ ਉਹ ਕਿਸ ਪਾਸੇ ਖੜ•ੇ ਹਨ। ਉਹਨਾਂ ਕਿਹਾ ਕਿ ਜੇ ਤੁਸੀਂ 1984 ਦੇ ਕਤਲੇਆਮ ਦੇ ਪੀੜਤਾਂ ਨਾਲ ਖੜ•ੇ ਹੋ ਤਾਂ ਤੁਹਾਡੇ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸਾਬਕਾ ਸਪੀਕਰ ਮੀਰਾ ਕੁਮਾਰ ਦਾ ਸਮਰਥਨ ਕਰਨ ਦੀ ਕੋਈ ਤੁਕ ਨਹੀਂ ਬਣਦੀ। ਮੀਰਾ ਕੁਮਾਰ ਉਸੇ ਕਾਂਗਰਸ ਦੀ ਨੁੰਮਾਇਦਗੀ ਕਰਦੀ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਵਾਇਆ ਸੀ।ਉਹ ਉਸੇ ਪਾਰਟੀ ਦੀ ਪ੍ਰਤੀਨਿਧਤਾ ਕਰਦੀ ਹੈ, ਜਿਸ ਨੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਦੀ ਸਾਜ਼ਿਸ਼ ਰਚ ਕੇ ਇਸ ਨੂੰ ਅਮਲੀ ਜਾਮਾ ਪਹਿਣਾਇਆ ਸੀ। ਇਸ ਤੋਂ ਵੀ ਉੱਪਰ ਕਾਂਗਰਸ ਉਮੀਦਵਾਰ ਨੂੰ ਇਹ ਸਮਰਥਨ ਤੁਸੀਂ ਉਸ ਸਮੇਂ ਦਿੱਤਾ, ਜਦੋਂ ਤੁਸੀਂ ਪੰਜਾਬ ਵਿਚ ਆਪ ਦੇ ਸੂਬਾਈ ਯੂਨਿਟ ਦੀ ਅਗਵਾਈ ਕਰ ਰਹੇ ਸੀ ਅਤੇ ਵਿਰੋਧੀ ਧਿਰ ਦੇ ਆਗੂ ਸੀ।

1984 ਕਤਲੇਆਮ ਦੇ ਕੇਸ

ਸਰਦਾਰ ਵਲਟੋਹਾ ਨੇ ਫੂਲਕਾ ਨੂੰ ਪੁੱਛਿਆ ਕਿ ਉਹ 1984 ਕਤਲੇਆਮ ਦੇ ਕੇਸ ਲੜਣ ਵਾਸਤੇ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਦੇਣ ਦਾ ਦਾਅਵਾ ਕਿਵੇਂ ਕਰ ਸਕਦੇ ਹਨ ਜਦਕਿ ਉਹਨਾਂ ਨੇ ਮੀਰਾ ਕੁਮਾਰ ਦੀ ਉਮੀਦਵਾਰੀ ਦਾ ਇੱਕ ਵਾਰ ਵੀ ਵਿਰੋਧ ਨਹੀਂ ਕੀਤਾ।ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਇਸ ਸਾਰੇ ਮਾਮਲੇ ਵਿਚ ਜੋ ਦਿਸ ਰਿਹਾ ਹੈ, ਉਹ ਸੱਚ ਨਹੀਂ ਹੈ। ਉਹਨਾ ਕਿਹਾ ਕਿ ਸਪੱਸ਼ਟ ਹੋ ਗਿਆ ਹੈ ਕਿ ਤੁਸੀਂ ਕਿਸੇ ਗਲਤ ਇਰਾਦੇ ਨਾਲ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਦਿੱਤਾ ਹੈ। ਇਹ ਵੀ ਸਾਫ ਹੋ ਗਿਆ ਹੈ ਕਿ ਤੁਸੀਂ ਵਾਪਸ ਦਿੱਲੀ ਜਾ ਕੇ ਆਪਣੀ ਵਕਾਲਤ ਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ। ਇਸ ਸਭ ਕਰਨ ਲਈ ਤੁਸੀਂ 1984 ਕਤਲੇਆਮ ਦੇ ਕੇਸਾਂ ਦਾ ਇਸਤੇਮਾਲ ਕਰ ਰਹੇ ਹੋ।

ਵਕਾਲਤ ਦਾ ਕਰੀਅਰ

ਉਹਨਾ ਕਿਹਾ ਕਿ ਅਕਾਲੀ ਦਲ ਨੂੰ ਫੂਲਕਾ ਦੇ ਪੈਸੇ ਕਮਾਉਣ ਉੱਤੇ ਕੋਈ ਇਤਰਾਜ਼ ਨਹੀਂ ਹੈ। ਪਰ ਆਪ ਆਗੂ ਆਪਣੇ ਹਲਕੇ ਦੇ ਲੋਕਾਂ ਅਤੇ ਪੰਜਾਬ ਦੇ ਲੋਕਾਂ ਅੱਗੇ ਜੁਆਬਦੇਹ ਹੈ।ਸਰਦਾਰ ਵਲਟੋਹਾ ਨੇ ਕਿਹਾ ਕਿ ਫੂਲਕਾ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਦਾਖਾ ਤੋਂ ਵਿਧਾਇਕ ਚੁਣੇ ਜਾਣ ਅਤੇ ਲੋਕਾਂ ਦਾ ਭਰੋਸਾ ਜਿੱਤਣ ਮਗਰੋਂ ਵਾਪਸ ਆਪਣਾ ਵਕਾਲਤ ਦਾ ਕਰੀਅਰ ਚਮਕਾਉਣ ਲਈ ਦਿੱਲੀ ਨੂੰ ਕਿਉਂ ਭੱਜ ਰਿਹਾ ਹੈ? ਉਸ ਨੇ ਪਾਰਟੀ ਕਾਡਰ ਨੂੰ ਵੀ ਅੱਧ-ਵਿਚਾਲੇ ਧੋਖਾ ਦਿੱਤਾ ਹੈ। ਕੀ ਪੰਜਾਬ ਅਤੇ ਇੱਥੋਂ ਦੇ ਲੋਕਾਂ ਪ੍ਰਤੀ ਉਸ ਦੀ ਇਹੋ ਵਚਨਬੱਧਤਾ ਹੈ? ਉਹ ਪੰਜਾਬੀਆਂ ਨਾਲ ਇਸ ਤਰ•ਾਂ ਵਿਸਵਾਸ਼ਘਾਤ ਕਿਉਂ ਕਰ ਰਿਹਾ ਹੈ?

—PTC News