ਹਰਿਆਣਾ  ਪੁਲਿਸ ਵੱਲੋਂ ਅੰਬਾਲਾ ‘ਚ  ਸਿੱਖ ਨੌਜਵਾਨ ਦੀ  ਬੇਰਹਿਮੀ  ਨਾਲ  ਕੁੱਟਮਾਰ  ਕਰਨ  ਦੇ ਮਾਮਲੇ  ਵਿਚ  ਕੇਸ ਦਰਜ,  ਦੋ ਗ੍ਰਿਫਤਾਰ

0
1907
ਅੰਬਾਲਾ 'ਚ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ
ਅੰਬਾਲਾ 'ਚ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ

ਮਨਜਿੰਦਰ ਸਿਰਸਾ ਨੇ ਡੀ ਜੀ ਪੀ ਹਰਿਆਣਾ ਕੋਲ ਚੁੱਕਿਆ ਮੁੱਦਾ, ਤਿੰਨ ਮੈਂਬਰੀ ਟੀਮ ਭੇਜੀ

ਨਵੀਂ ਦਿੱਲੀ: ਹਰਿਆਣਾ ਪੁਲਿਸ ਨੇ ਇਕ ਸਿੱਖ ਨੌਜਵਾਨ ਹਰਜੀਤ ਸਿੰਘ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇਵਿਚ ਮੁਲਾਣਾ ਪੁਲਿਸ ਥਾਣੇ ਵਿਚ ਧਾਰਾ 295, 323 ਅਤੇ 307 ਆਈ ਪੀ ਸੀ ਦੇ ਤਹਿਤ ਐਫ ਆਈ ਆਰ ਨੰ. 167/17 ਦਰਜ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਿੱਲੀ ਸਿੱਖ  ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਹਰਜੀਤ ਸਿੰਘ ਨਾਲ ਨਫਰਤ ਭਰੇ  ਤਰੀਕੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂਤੁਰੰਤ ਹਰਿਆਣਾ ਦੇ ਡੀ ਜੀ ਪੀ ਸ੍ਰੀ  ਬੀ ਐਸ ਸੰਧੂ ਕੋਲ ਇਹ ਮਾਮਲਾ ਚੁੱਕਿਆ ਸੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਤਿੰਨ ਮੈਂਬਰੀ ਟੀਮ ਜਿਸ ਵਿਚ ਗੁਰਮੀਤ ਸਿੰਘ ਭਾਟੀਆ, ਸਰਬਜੀਤ ਸਿੰਘ ਵਿਰਕ ਤੇ ਹਰਜੀਤ ਸਿੰਘ ਪੱਪਾ ਸ਼ਾਮਲ ਸਨ, ਨੂੰ ਮੁਲਾਣਾਭੇਜਿਆ ਸੀ।

ਪੁਲਿਸ ਨੇ ਇਸ ਮਾਮਲੇ ਵਿਚ ਕਮਲਜੀਤ ਸਿੰਘ ਅਤੇ ਅਭੈ ਚੌਹਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਜਾਂਚ ਚਲ ਰਹੀ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਦੀ ਅੱਜ ਸਵੇਰੇ ਹਰਜੀਤ ਸਿੰਘ ਨਾਲ ਟੈਲੀਫੋਨ ‘ਤੇ ਗੱਲਬਾਤ ਹੋਈ ਹੈ ਤੇ ਮੈਡੀਕਲ ਸਹਾਇਤਾ ਪ੍ਰਾਪਤ ਕਰਨ ਮਗਰੋਂ ਹੁਣ ਉਹ ਠੀਕ ਹੈ ਤੇ ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਿਆ ਹੈ

ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈਚਾਰੇ ਦੇ ਮੈਂਬਰਾਂ ਖਿਲਾਫ ਨਫਰਤ ਭਰੀ  ਭਾਵਨਾ ਵਾਲੇ ਅਪਰਾਧ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਭਾਵੇਂ ਉਹ ਵਿਸ਼ਵ ਵਿਚ ਕਿਤੇ ਵੀ ਵਾਪਰਨ ਅਤੇ ਇਹਨਾਂ ਮਾਮਲਿਆਂ ਵਿਚ ਫੁਰਤੀ ਨਾਲਕਾਰਵਾਈ ਕਰੇਗੀ।

ਸ੍ਰੀ ਸਿਰਸਾ ਨੇ ਹਰਿਆਣਾ ਦੇ ਡੀ ਜੀ ਪੀ ਸ੍ਰੀ ਬੀ ਐਸ ਸੰਧੂ ਤੇ ਅੰਬਾਲਾ ਦੇ ਐਸ ਐਸ ਪੀ ਦਾ ਮਾਮਲੇ ਵਿਚ ਫੁਰਤੀ ਨਾਲ ਕੇਸ ਦਰਜ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਧੰਨਵਾਦ ਕੀਤਾ

ਉਹਨਾਂ ਨੇ ਮੁਲਾਣਾ ਗਈ ਦਿੱਲੀ ਕਮੇਟੀ ਦੀ ਤਿੰਨ ਮੈਂਬਰੀਟੀਮ ਦਾ ਵੀ ਧੰਨਵਾਦ ਕੀਤਾ।

—PTC News