Advertisment

ਏਸ਼ੀਆ ਕੱਪ ਹਾਕੀ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ 

author-image
Shanker Badra
New Update
ਏਸ਼ੀਆ ਕੱਪ ਹਾਕੀ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ 
Advertisment
ਏਸ਼ੀਆ ਕੱਪ ਹਾਕੀ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ :ਅੱਜ ਭਾਰਤੀ ਹਾਕੀ ਟੀਮ ਨੇ ਪਾਕਸਿਤਾਨ ਦੀ ਟੀਮ ਨੂੰ 4-0 ਨਾਲ ਹਰਾ ਕੇ ਭਾਰਤੀਆਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ  ਹੈ। ਭਾਰਤ ਨੇ ਦੂਜੇ ਹਾਫ 'ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸਿਰਫ਼ 6 ਮਿੰਟ ਦੇ ਅੰਤਰਾਲ 'ਚ ਤਿੰਨ ਗੋਲ ਕਰਦੇ ਹੋਏ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਅੱਜ ਸੁਪਰ 4 ਦੇ ਮੁਕਾਬਲੇ 'ਚ 4-0 ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਸ਼ਾਨ ਨਾਲ ਪ੍ਰਵੇਸ਼ ਕਰ ਲਿਆ । ਭਾਰਤ ਨੇ ਗਰੁੱਪ  ਮੈਚ 'ਚ ਪਾਕਸਿਤਾਨ ਨੂੰ 3-1 ਨਾਲ ਹਰਾਇਆ ਸੀ ਅਤੇ ਹੁਣ ਸੁਪਰ 4 'ਚ ਪਾਕਸਿਤਾਨ ਨੂੰ 4-0 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ । ਭਾਰਤ ਦੇ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਮਲੇਸ਼ੀਆ ਅਤੇ ਪਿਛਲੀ ਚੈਂਪੀਅਨ ਕੋਰੀਆ ਦੇ ਵਿਚਾਲੇ ਸੁਪਰ 4 ਦੇ ਹੋਰ ਮੁਕਾਬਲੇ ਦੇ ਜੇਤੂ ਨਾਲ ਸਾਹਮਣਾ ਹੋਵੇਗਾ। ਭਾਰਤ ਲਈ ਸਤਬੀਰ ਸਿੰਘ ਨੇ 39ਵੇਂ, ਹਰਮਨਪ੍ਰੀਤ ਸਿੰਘ  ਨੇ 51ਵੇਂ, ਲਲਿਤ  ਉਪਾਧਆਿ ਨੇ 52ਵੇਂ ਅਤੇ ਗੁਰਜੰਤ ਸਿੰਘ  ਨੇ 57ਵੇਂ ਮਿੰਟ 'ਚ ਗੋਲ ਕੀਤੇ। --PTC News-
lateast-news news-in-punjabi news-in-punjab
Advertisment

Stay updated with the latest news headlines.

Follow us:
Advertisment