ਓਰਲੈਂਡੋ ਏਅਰਪੋਰਟ ‘ਤੇ ਕੰਮ ਕਰਦੇ ਕੁੱਤੇ ਦੀ ਹੋਈ ਸ਼ਾਨਦਾਰ ਰਿਟਾਇਰਮੈਂਟ ਪਾਰਟੀ

0
848
Photo: Twitter/Orlando Intl Airport

ਵਾਸ਼ਿੰਗਟਨ: ਯੂ.ਐਸ ‘ਚ ਇੱਕ ਕੁੱਤੇ ਨੂੰ ਪੰਜ ਸਾਲ ਏਅਰਪੋਰਟ ‘ਤੇ ਸੇਵਾ ਨਿਭਾਉਣ ਤੋਂ ਬਾਅਦ ਸ਼ਾਨਦਾਰ ਪਾਰਟੀ ਦੇ ਕੇ ਰਿਟਾਇਰ ਕੀਤਾ ਗਿਆ। ਗੇਮਾ, ਜਿਸਨੇ ਕਿ ਓਰਲੈਂਡੋ ਏਅਰਪੋਰਟ ‘ਤੇ ਪੰਜ ਸਾਲ ਕੰਮ ਕੀਤਾ, ਨੂੰ ਪਿਛਲੇ ਹਫਤੇ ਸੇਵਾ ਮੁਕਤ ਕੀਤਾ ਗਿਆ।

ਟਵਿੱਟਰ ‘ਤੇ ਫੋਟੋ ਪੋਸਟ ਕਰ ਕੇ ਓਰਲੈਂਡੋ ਏਅਰਪੋਰਟ ਅਥਾਰਟੀ ਨੇ ਲਿਖਿਆ “ਇਹ ਹੈ ਗੇਮਾ, ਜੋ ਕਿ ਪਾਰਟੀ ਲਈ ਤਿਆਰ ਹੈ। ਇਹ ਲਗਭਗ 5 ਸਾਲ ਐਮ.ਸੀ.ਓ ਵਿੱਚ ਕੰਮ ਕਰ ਕੇ ਰਿਟਾਇਰ ਹੋ ਰਹੀ ਹੈ”


” ਅਸੀਂ ਆਪਣੇ ਸਭ ਤੋਂ ਵਫਾਦਾਰ ਅਤੇ ਮਿਹਨਤੀ ਮੁਲਾਜ਼ਮ ਦੀ ਰਿਟਾਇਰਮੈਂਰ ਦਾ ਜਸ਼ਨ ਮਨਾ ਰਹੇ ਹਾਂ, ਅਸੀਂ ਵੱਖਰੇ ਅੰਦਾਜ਼ ‘ਚ ਉਸਨੂੰ ਵਿਦਾਈ ਦੇ ਰਹੇ ਹਾਂ” ਫਲੋਰਿਡਾ ਏਅਰਪੋਰਟ ਨੇ ਟਵਿੱਟਰ ‘ਤੇ ਲਿਖਿਆ।

—PTC News