Advertisment

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ  ਕੇਂਦਰੀ  ਸਹਾਇਤਾ  ਨਾਲ  ਸਥਾਪਤ ਕੀਤੀ  ਜਾਣ  ਵਾਲੀ  ਬਾਗਬਾਨੀ  ਸੰਸਥਾ  ਲਈ ਜ਼ਮੀਨ ਦੇਣ ਦੀ ਪ੍ਰਵਾਨਗੀ

author-image
Ragini Joshi
New Update
ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ  ਕੇਂਦਰੀ  ਸਹਾਇਤਾ  ਨਾਲ  ਸਥਾਪਤ ਕੀਤੀ  ਜਾਣ  ਵਾਲੀ  ਬਾਗਬਾਨੀ  ਸੰਸਥਾ  ਲਈ ਜ਼ਮੀਨ ਦੇਣ ਦੀ ਪ੍ਰਵਾਨਗੀ
Advertisment
ਚੰਡੀਗੜ:ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅੱਜ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਸਥਾਪਤ ਕੀਤੀ ਜਾਣ ਵਾਲੀ ਬਾਗਬਾਨੀ ਦੀ ਉਚ ਦਰਜੇ ਦੀ ਪੋਸਟ ਗ੍ਰੈਜੂਏਟ ਸੰਸਥਾ ਲਈ ਅੰਮਿ੍ਰਤਸਰ ਜ਼ਿਲੇ ਵਿੱਚ ਪਿੰਡ ਧੌਲ ਕਲਾਂ ਵਿੱਚ 10 ਏਕੜ ਜ਼ਮੀਨ ਅਲਾਟ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਜਵੀਜ਼ਤ ਸੰਸਥਾ ਲਈ ਜ਼ਮੀਨ ਦੀ ਸ਼ਨਾਖਤ ਕਰਨ ਅਤੇ ਅੰਤਮ ਰੂਪ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬਾਗਬਾਨੀ ਵਿਭਾਗ ਦੀ ਹੋਈ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।ਇਹ ਸੰਸਥਾ ਸਥਾਪਤ ਕਰਨ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤਾ ਸੀ। ਬਾਗਬਾਨੀ ਵਿਭਾਗ ਨੇ ਮੀਟਿੰਗ ਵਿੱਚ ਦੱਸਿਆ ਕਿ ਸ਼ਨਾਖ਼ਤ ਕੀਤੀ ਜ਼ਮੀਨ ਗੁਰੂ ਨਾਨਕ ਦੇਵ ਯੂਨੀਵਰਸਿਟ ਅਤੇ ਰਾਮ ਤੀਰਥ ਦਰਮਿਆਨ ਇਲਾਕੇ ਵਿੱਚ ਸਥਿਤ ਹੈ।
ਮੀਟਿੰਗ ਮਗਰੋਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਾਗਬਾਨੀ ਦੀ ਖੋਜ ਲਈ ਹੋਰ 100 ਏਕੜ ਜ਼ਮੀਨ ਦੀ ਸ਼ਨਾਖ਼ਤ ਪਹਿਲਾਂ ਹੀ ਦਸੰਬਰ, 2015 ਵਿੱਚ ਅਟਾਰੀ ਵਿਖੇ ਕੀਤੀ ਜਾ ਚੁੱਕੀ ਹੈ
ਹੁਣ ਵਾਧੂ ਜ਼ਮੀਨ ਦੀ ਸ਼ਨਾਖ਼ਤ ਵਿਦਿਅਕ ਸੰਸਥਾ ਨੂੰ ਵਿਕਸਤਕਰਨ ਵਜੋਂ ਵਰਤਣ ਲਈ ਕੀਤੀ ਗਈ ਹੈ।
ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਵੱਲੋਂ ਪੰਜਾਬ ਸਰਕਾਰ ਦੀ ਭਾਈਵਾਲੀ ਨਾਲ ਕਾਇਮ ਕੀਤੀ ਜਾਣ ਇਹ ਸੰਸਥਾ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ਜੋ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਏਜੰਡਾ ਹੈ।ਅਤੇ ਉਹ ਫਸਲੀ ਵਿਭਿੰਨਤਾ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਸੂਬੇ ਦੇ ਖੇਤੀ ਸੰਕਟ ਦੇ ਸਥਾਈ ਹੱਲ ਵਜੋਂ ਉਤਸ਼ਾਹਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਵਧੀਕ ਮੁੱਖ ਸਕੱਤਰ (ਬਾਗਬਾਨੀ) ਹਿੰਮਤ ਸਿੰਘ ਨੂੰ ਆਈ.ਸੀ.ਏ.ਆਰ ਦੇ ਅਧਿਕਾਰੀਆਂ ਨਾਲ ਜ਼ਮੀਨ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ ਦਿੰਦਿਆਂ ਜਗਾ ਦਾ ਨਿਰੀਖਣ ਕਰਨ ਲਈ ਆਈ.ਸੀ.ਏ.ਆਰ. ਦੀ ਟੀਮ ਨੂੰ ਸੱਦਾਦੇਣ ਲਈ ਵੀ ਆਖਿਆ। ਉਨਾਂ ਨੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਜ਼ਮੀਨ ਦਾ ਕਬਜ਼ਾ ਆਈ.ਸੀ.ਏ.ਆਰ. ਨੂੰ ਸੌਂਪਣ ਲਈ ਲੋੜੀਂਦੀਆਂ ਰਸਮਾਂ/ਪ੍ਰਵਾਨਗੀਆਂ ਮੁਕੰਮਲ ਕਰਨ ਲਈ ਆਖਿਆ ਤਾਂ ਕਿ ਇਸ ਪ੍ਰਾਜੈਕਟ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾ ਸਕੇ। ਕਣਕਝੋਨੇ ਦੀ ਚੱਕਰ ਵਿੱਚ ਫਸੇ ਅਤੇ ਕਰਜ਼ੇ ਵਿੱਚ ਜਕੜੇ ਕਿਸਾਨਾਂ ਲਈ ਸੂਬਾ ਸਰਕਾਰ ਵੱਲੋਂ ਖੇਤੀਬਾੜੀ ਦੀ ਵਾਤਾਵਰਣ ਪ੍ਰਣਾਲੀ ਸਿਰਜਣ ਦੇ ਮਕਸਦ ਵਜੋਂ ਬਾਗਬਾਨੀ ਸਮੇਤ ਫਸਲੀ ਵੰਨ-ਸੁਵੰਨਤਾ ਨੂੰ ਜ਼ੋਰ-ਸ਼ੋਰ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। —PTC News-
Advertisment

Stay updated with the latest news headlines.

Follow us:
Advertisment