Advertisment

ਜੇਕਰ ਕਾਂਗਰਸ ਮੰਤਰੀਆਂ ਦੇ ਢਿੱਡਾਂ ਦਾ ਆਪਰੇਸ਼ਨ ਕਰਵਾਇਆ ਜਾਵੇ ਤਾਂ ਢਿੱਡਾਂ 'ਚ ਰੇਤਾ -ਬਜਰੀ ਹੀ ਨਿਕਲੇਗੀ-ਸੁਖਬੀਰ ਬਾਦਲ

author-image
Shanker Badra
New Update
ਜੇਕਰ ਕਾਂਗਰਸ ਮੰਤਰੀਆਂ ਦੇ ਢਿੱਡਾਂ ਦਾ ਆਪਰੇਸ਼ਨ ਕਰਵਾਇਆ ਜਾਵੇ ਤਾਂ ਢਿੱਡਾਂ 'ਚ ਰੇਤਾ -ਬਜਰੀ ਹੀ ਨਿਕਲੇਗੀ-ਸੁਖਬੀਰ ਬਾਦਲ
Advertisment
ਜੇਕਰ ਕਾਂਗਰਸ ਮੰਤਰੀਆਂ ਦੇ ਢਿੱਡਾਂ ਦਾ ਆਪਰੇਸ਼ਨ ਕਰਵਾਇਆ ਜਾਵੇ ਤਾਂ ਢਿੱਡਾਂ 'ਚ ਰੇਤਾ -ਬਜਰੀ ਹੀ ਨਿਕਲੇਗੀ-ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਪੂਰੇ ਸੂਬੇ 'ਚ ਸੱਤਾਧਾਰੀ ਕਾਂਗਰਸ ਦੀ ਸਰਕਾਰ ਦੇ ਵਿਰੁੱਧ ਪੋਲ-ਖੋਲ੍ਹ ਰੈਲੀਆਂ ਕਰ ਰਹੀ ਹੈ।ਰੈਲੀਆਂ ਦੀ ਸ਼ੁਰੂਆਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 7 ਫਰਵਰੀ ਨੂੰ ਫਾਜ਼ਿਲਕਾ ਤੋਂ ਕੀਤੀ।ਜੇਕਰ ਕਾਂਗਰਸ ਮੰਤਰੀਆਂ ਦੇ ਢਿੱਡਾਂ ਦਾ ਓਪਰੇਸ਼ਨ ਕਰਵਾਇਆ ਜਾਵੇਂ ਤਾਂ ਢਿੱਡਾਂ 'ਚ ਰੇਤਾ -ਬਜਰੀ ਹੀ ਨਿਕਲੇਗੀ-ਸੁਖਬੀਰ ਬਾਦਲ ਇਨ੍ਹਾਂ ਰੈਲੀਆਂ 'ਚ ਜਨਤਾ ਨੂੰ ਸਰਕਾਰ ਦੀਆਂ ਅਸਫਲਤਾਵਾਂ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ।ਅੱਜ ਹਲਕਾ ਸਰਦੂਲਗੜ 'ਚ ਆਯੋਜਿਤ ਕੀਤੀ ਗਈ ਅਕਾਲੀ ਦਲ ਦੀ ਪੋਲ ਖੋਲ੍ਹ ਰੈਲੀ 'ਚ ਅੱਜ ਭਾਰੀ ਇਕੱਠ ਦੇਖਣ ਨੂੰ ਮਿਲਿਆ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ 'ਤੇ ਸਿਆਸੀ ਨਿਸ਼ਾਨੇ ਸਾਧੇ ਹਨ।ਸ.ਬਾਦਲ ਨੇ ਕਿਹਾ ਕਿ ਕਾਂਗਰਸ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ।ਰੈਲੀ 'ਚ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ,'ਜੋਜੋ' ਤੇ ਰਿਫਾਇਨਰੀ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਾਂਗਰਸ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਹ 'ਜੋਜੋ' ਟੈਕਸ ਨਹੀਂ ਜੀਜਾ ਟੈਕਸ ਹੈ।ਜੇਕਰ ਕਾਂਗਰਸ ਮੰਤਰੀਆਂ ਦੇ ਢਿੱਡਾਂ ਦਾ ਓਪਰੇਸ਼ਨ ਕਰਵਾਇਆ ਜਾਵੇਂ ਤਾਂ ਢਿੱਡਾਂ 'ਚ ਰੇਤਾ -ਬਜਰੀ ਹੀ ਨਿਕਲੇਗੀ-ਸੁਖਬੀਰ ਬਾਦਲ ਸੁਖਬੀਰ ਬਾਦਲ ਨੇ ਕਿਹਾ ਕਿ ਜੋਜੋ ਟੈਕਸ ਤੇ ਗੁੰਡਾ ਟੈਕਸ ਵਪਾਰ ਤੇ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।ਸ.ਬਾਦਲ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਵਿਧਾਇਕ ਰਿਫਾਇਨਰੀ ਦੇ ਠੇਕੇਦਾਰ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਰੇਤੇ ਬਜਰੀ ਦੇ ਪ੍ਰਤੀ ਟਰੱਕ ਤੋਂ 20 ਹਜ਼ਾਰ ਰੁਪਏ ਦਾ ਗੁੰਡਾ ਟੈਕਸ ਵਸੂਲ ਰਹੇ ਹਨ।ਜੇਕਰ ਕਾਂਗਰਸ ਮੰਤਰੀਆਂ ਦੇ ਢਿੱਡਾਂ ਦਾ ਓਪਰੇਸ਼ਨ ਕਰਵਾਇਆ ਜਾਵੇਂ ਤਾਂ ਢਿੱਡਾਂ 'ਚ ਰੇਤਾ -ਬਜਰੀ ਹੀ ਨਿਕਲੇਗੀ-ਸੁਖਬੀਰ ਬਾਦਲ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੇ ਸਾਰੇ ਮੰਤਰੀਆਂ ਦੇ ਢਿੱਡਾਂ ਦਾ ਓਪਰੇਸ਼ਨ ਕਰਵਾਇਆ ਜਾਵੇਂ ਤਾਂ ਉਨ੍ਹਾਂ ਦੇ ਢਿੱਡਾਂ 'ਚ ਰੇਤਾ -ਬਜਰੀ ਹੀ ਨਿਕਲੇਗੀ।ਕਾਂਗਰਸ ਨੇ ਕਿਸੇ ਵੀ ਪਿੰਡ ਦੇ ਵਿੱਚ ਖੇਡਾਂ ਦਾ ਸਮਾਨ ਨਹੀਂ ਦਿੱਤਾ ਜੋ ਵੀ ਦਿੱਤਾ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਹੀ ਦਿੱਤਾ ਹੋਇਆ।ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਦੇ ਵਿੱਚ ਮੁਫ਼ਤ ਦਵਾਖਾਨਾ ਖੋਲ੍ਹੇ ਸਨ ਉਹ ਵੀ ਕਾਂਗਰਸ ਨੇ ਬੰਦ ਕਰ ਦਿੱਤੇ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment