ਪਾਕਿਸਤਾਨ ਨੇ ਭਾਰਤ ਨੂੰ 180 ਰਨਾਂ ਨਾਲ ਹਰਾਇਆ

0
257
ਲੰਡਨ: ਭਾਰਤੀ ਕ੍ਰਿਕੇਟ ਪ੍ਰਸ਼ੰਸਕਾਂ ਦੇ ਚਿਹਰੇ ਅੱਜ ਉਸ ਵੇਲੇ ਮੁਰਝਾ ਗਏ ਜਦੋਂ ਪਾਕਿਸਤਾਨ ਨੇ ਭਾਰਤ ਨੂੰ 180 ਰਨਾਂ ਦੇ ਵੱਡੇ ਫਰਕ ਨਾਲ ਮਾਤ ਦੇ ਦਿੱਤੀ। ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ।
ਆਪਣੀ ਪਾਰੀ ਦੌਰਾਨ ਪਾਕਿਸਤਾਨ ਨੇ ਬਹੁਤ ਵਧੀਆ ਢੰਗ ਨਾਲ ਬੱਲੇਬਾਜੀ ਕੀਤੀ ਅਤੇ 338 ਰਨਾਂ ਦਾ ਵਿਸ਼ਾਲ ਸਕੋਰ ਟੀਚਾ ਭਾਰਤ ਦੇ ਸਾਹਮਣੇ ਰੱਖਿਆ। ਗੇਂਦਬਾਜੀ ਵਿੱਚ ਵੀ ਪਾਕਿਸਤਾਨ ਦਾ ਪ੍ਰਦਰਸ਼ਨ ਕਮਾਲ ਰਿਹਾ।ਪਹਿਲਾਂ ਤੋਂ ਹੀ ਕਮਜ਼ੋਰ ਤਰੀਕੇ ਨਾਲ ਖੇਡ ਰਹੀ ਭਾਰਤੀ ਟੀਮ ਨੇ ਸ਼ੁਰੂਆਤੀ ਕੁਝ ਓਵਰਾਂ ਵਿੱਚ ਹੀ ਅੱਧੀਆਂ ਵਿਕਟਾਂ ਗਵਾ ਦਿੱਤੀਆਂ, ਜਿਸ ਨਾਲ ਟੀਮ ਦਾ ਮਨੋਬਲ ਵੀ ਖਿੰਡ ਕੇ ਅੱਧਾ ਰਹਿ ਗਿਆ ਸੀ।
ਪੂਰੀ ਭਾਰਤੀ ਟੀਮ ਮਹਿਜ਼ 183 ਗੇਂਦਾਂ ਹੀ ਖੇਡ ਪਾਈ ਤੇ 158 ਸਕੋਰ ਬਣਾ ਕੇ ਪਵੇਲੀਅਨ ਪਰਤ ਗਈ। ਆਈ.ਸੀ.ਸੀ ਚੈਂਪੀਅਨਜ਼ ਟ੍ਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੇ ਸ਼ਰਮਨਾਕ ਪ੍ਰਦਰਸ਼ਨ ਨੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ।
—PTC News