Advertisment

ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ

author-image
Shanker Badra
New Update
ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ
Advertisment
ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ :ਚੰਡੀਗੜ੍ਹ ਦਾ ਪ੍ਰਸਿੱਧ ਸਿਲਕ ਮੇਲਾ ਕਾਫ਼ੀ ਸ਼ਾਨਦਾਰ ਹੁੰਦਾ ਹੈ।ਚੰਡੀਗੜ੍ਹ ਵਾਸੀ ਇਸ ਮੇਲੇ ਲਈ ਭੱਬਾਂ ਭਾਰ ਹੁੰਦੇ ਹਨ।ਇਸ ਵਾਰ ਇਹ ਮੇਲਾ ਹਿਮਾਚਲ ਭਵਨ ਸੈਕਟਰ 28 ਚੰਡੀਗੜ੍ਹ ਵਿਖੇ ਲਗਾਇਆ ਗਿਆ ਹੈ।ਇਹ ਪ੍ਰਦਰਸ਼ਨੀ 22 ਅਕਤੂਬਰ ਤੋਂ 4 ਨਵੰਬਰ ਤੱਕ ਜਾਰੀ ਰਹੇਗੀ। ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਕੱਲ ਦੂਜੇ ਦਿਨ ਪ੍ਰਦਰਸ਼ਨੀ 'ਚ ਗਾਹਕਾਂ ਨੇ ਚੰਗੀ ਦਿਲਚਸਪੀ ਦਿਖਾਈ। ਪੂਰਾ ਦਿਨ ਮੇਲਾ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ। ਕਈ ਲੋਕ ਜੰਮ ਕੇ ਖ਼ਰੀਦਦਾਰੀ ਕਰਦੇ ਦੇਖੇ ਗਏ। ਇਸ ਪ੍ਰਦਰਸ਼ਨੀ ਵਿਚ ਸਿਲਕ ਸਾੜੀਆਂ, ਫ਼ਰਨਿਸਿੰਗ, ਸਲਵਾਰ ਸੂਟ, ਡਰੈਸ ਮਟੀਰੀਅਲਜ਼, ਦੁਪੱਟਾ, ਸਟੋਲਜ਼ ਆਦਿ ਪੇਸ਼ ਕੀਤੇ ਜਾ ਰਹੇ ਹਨ।
Advertisment
ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਇਸ ਪ੍ਰਦਰਸ਼ਨੀ ਵਿਚੋਂ ਵੱਖ-ਵੱਖ ਤਰ੍ਹਾਂ ਦੇ ਸਿਲਕ ਦੇ ਉਤਪਾਦ ਜਿਵੇਂ ਕਿ ਪੁਚਹਮਪਲੀ, ਪੈਤਹਨੀ, ਕਾਂਜੀਵਰਮ, ਬਨਾਰਸੀ, ਜਮਦਾਨੀ, ਬਾਲੁਚਰੀ ਅਤੇ ਇਕਟ ਆਦਿ ਖ਼ਰੀਦ ਸਕਦੇ ਹਨ। ਸਿਲਕ ਫੈਬ ਪ੍ਰਦਰਸ਼ਨੀ ਹੱਥ-ਕੱਡੀ ਦੇ ਵਿਕਾਸ ਕਮਿਸ਼ਨਰ ਨੇ ਕਿਹਾ ਕਿ ਮਨਿਸਟਰੀ ਆਫ਼ ਟੈਕਸਟਾਈਲ ਅਤੇ ਭਾਰਤ ਦੀ ਸਰਕਾਰ ਵਲੋਂ ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਦੇ ਜ਼ਰੀਏ ਹੱਥ ਕੱਡੀ ਦੀ ਬੁਣਾਈ ਨੂੰ ਮਾਰਕੀਟ ਵਿਚ ਅਪਣੇ ਉਤਪਾਦਾਂ ਨੂੰ ਉਪਭੋਗਤਾਵਾਂ ਤਕ ਪਹੁੰਚਾਉਣ ਦੀ ਇਕ ਪਹਿਲ ਹੈ। ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਅਜਿਹੀਆਂ ਪ੍ਰਦਰਸ਼ਨੀਆਂ ਭਾਰਤੀ ਸੰਸਕ੍ਰਿਤੀ ਦੀ ਝਲਕੀ ਪੇਸ਼ ਕਰਦੀਆਂ ਹਨ ਤੇ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ।ਇਸ ਪ੍ਰਦਰਸ਼ਨੀ ਵਿਚ ਦੇਸ਼ ਭਰ ਤੋਂ ਹੱਥਕਰਗਾ ਨਾਲ ਸਬੰਧਤ ਕਾਰੀਗਰ ਤੇ ਵਪਾਰੀ ਹਿੱਸਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਸਬੰਧੀ ਵੱਖ-ਵੱਖ ਢੰਗਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਕਿ ਵੱਧ ਤੋਂ ਵੱਧ ਗਾਹਕਾਂ ਨੂੰ ਪ੍ਰਦਰਸ਼ਨੀ ਵਲ ਖਿਚਿਆ ਜਾ ਸਕੇ।ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਉਨ੍ਹਾਂ ਕਿਹਾ ਕਿ ਇੰਜ ਲਗਦਾ ਹੈ ਕਿ ਲੋਕ ਵਿਦੇਸ਼ੀ ਕਪੜੇ ਪਾ ਪਾ ਕੇ ਅੱਕ ਗਏ ਹਨ ਇਸ ਲਈ ਹਰ ਸਾਲ ਲੋਕਾਂ ਦਾ ਵੱਧ ਚੜ੍ਹ ਕੇ ਮੇਲੇ 'ਚ ਹਿੱਸਾ ਲੈਣਾ ਇਹੀ ਦਰਸਾਉਂਦਾ ਹੈ ਕਿ ਲੋਕ ਹੱਥ ਖੱਡੀ ਦੇ ਬਣੇ ਕਪੜਿਆਂ ਪ੍ਰਤੀ ਕਾਫ਼ੀ ਲਗਾਅ ਰਖਦੇ ਹਨ। --PTC News-
latest-news news-in-punjabi news-in-punjab silk-mela-chandigarh
Advertisment

Stay updated with the latest news headlines.

Follow us:
Advertisment