Advertisment

ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ,ਇਸ ਵੱਲ ਧਿਆਨ ਦੇਣ ਦੀ ਲੋੜ:ਮਨਜੀਤ ਸਿੰਘ ਜੀ.ਕੇ.

author-image
Shanker Badra
New Update
ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ,ਇਸ ਵੱਲ ਧਿਆਨ ਦੇਣ ਦੀ ਲੋੜ:ਮਨਜੀਤ ਸਿੰਘ ਜੀ.ਕੇ.
Advertisment
ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ,ਇਸ ਵੱਲ ਧਿਆਨ ਦੇਣ ਦੀ ਲੋੜ:ਮਨਜੀਤ ਸਿੰਘ ਜੀ.ਕੇ.:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 250 ਬੱਚਿਆਂ ਨੂੰ ‘‘ਪੰਜਾਬੀ ਭਾਸ਼ਾ ਸਨਮਾਨ’’ ਨਾਲ ਸਨਮਾਨਿਤ ਕੀਤਾ ਗਿਆ।ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ, ਇਸ ਵੱਲ ਧਿਆਨ ਦੇਣ ਦੀ ਲੋੜ: ਜੀ.ਕੇ.ਪੰਜਾਬੀ ਵਿਕਾਸ਼ ਕਮੇਟੀ ਵੱਲੋਂ ਮਾਤਾ ਸੁੰਦਰੀ ਕਾਲਜ ਦੇ ਮਾਤਾ ਸਾਹਿਬ ਕੌਰ ਔਡੀਟੋਰੀਅਮ ਵਿੱਖੇ ਕਰਵਾਏ ਗਏ ਪ੍ਰੋਗਰਾਮ ’ਚ 22 ਸਕੂਲਾਂ ਦੇ 8ਵੀਂ,10ਵੀਂ ਅਤੇ 12ਵੀਂ ਜਮਾਤ ਦੇ ਪੰਜਾਬੀ ਵਿਸ਼ੇ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Advertisment
ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ, ਇਸ ਵੱਲ ਧਿਆਨ ਦੇਣ ਦੀ ਲੋੜ: ਜੀ.ਕੇ.ਪੰਜਾਬੀ ਪੜ੍ਹਨ ਵਾਲੇ ਸਭ ਤੋਂ ਵੱਧ ਵਿਦਿਆਰਥੀਆਂ ਦੀ ਸੂਚੀ ’ਚ ਪਹਿਲਾ ਸਥਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ,ਦੂਜਾ ਸਥਾਨ ਇੰਡੀਆ ਗੇਟ ਅਤੇ ਤੀਜ਼ਾ ਸਥਾਨ ਵਸੰਤ ਵਿਹਾਰ ਬ੍ਰਾਂਚ ਨੇ ਪ੍ਰਾਪਤ ਕੀਤਾ।ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.,ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ,ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ,ਪੰਜਾਬੀ ਵਿਕਾਸ ਕਮੇਟੀ ਦੇ ਚੇਅਰਮੈਨ ਐਡਵੋਕੇਟ ਬੀਰਇੰਦਰ ਸਿੰਘ,ਕਨਵੀਨਰ ਡਾ. ਹਰਮੀਤ ਸਿੰਘ ਅਤੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਤੇ ਹਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ, ਇਸ ਵੱਲ ਧਿਆਨ ਦੇਣ ਦੀ ਲੋੜ: ਜੀ.ਕੇ.ਜੀ.ਕੇ. ਨੇ ਕਿਹਾ ਕਿ ਵੱਡੀ ਗਿਣਤੀ ’ਚ ਬੱਚਿਆਂ ਨੂੰ ਪੰਜਾਬੀ ਭਾਸ਼ਾ ’ਚ ਪੜਾਈ ਕਰਦੇ ਦੇਖਕੇ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਸਾਡੇ ਬਜ਼ੁਰਗਾਂ ਨੇ ਪੰਥਕ ਸਕੂਲ ਖੋਲਣ ਦਾ ਜੋ ਟੀਚਾ ਰੱਖਿਆ ਸੀ ਉਹ ਪੂਰਾ ਹੋ ਗਿਆ ਹੈ ਕਿਉਂਕਿ ਪੰਥਕ ਸਿੱਖਿਆ ਦਾ ਮਤਲਬ ਬਾਣੀ,ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਦੀ ਲਾਜ਼ਮੀ ਜਾਣਕਾਰੀ ਹੋਣਾ ਮੰਨਿਆ ਜਾਂਦਾ ਹੈ।ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ, ਇਸ ਵੱਲ ਧਿਆਨ ਦੇਣ ਦੀ ਲੋੜ: ਜੀ.ਕੇ.ਇਸ ਕਰਕੇ ਅਸੀਂ ਇਹ ਗੱਲ ਮੰਨ ਸਕਦੇ ਹਾਂ ਕਿ ਸਰਕਾਰਾਂ ਦੀ ਤਾਨਾਸ਼ਾਹੀ ਝੱਲ ਰਹੀ ਪੰਜਾਬੀ ਭਾਸ਼ਾ ਦਿੱਲੀ ’ਚ ਆਪਣੇ ਭਵਿੱਖ ਦੇ ਚੜ੍ਹਦੀਕਲਾ ’ਚ ਹੋਣ ਦਾ ਅਹਿਸਾਸ ਦੇ ਰਹੀ ਹੈ।ਜੀ.ਕੇ. ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਕੂਲਾਂ ਦੇ ਨਾਲ ਆਮ ਬੋਲਚਾਲ ’ਚ ਵਰਤਣ ਵਾਸਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬੀ ਵਿਕਾਸ਼ ਕਮੇਟੀ ਨੂੰ ਧਿਆਨ ਦੇਣ ਦੀ ਲੋੜ ਹੈ।ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋ ਕੇ ਪੰਜਾਬੀਆਂ ਦੇ ਦਿੱਲਾਂ ’ਚ ਵੱਸੇ ਇਸ ਗੱਲ ’ਤੇ ਜੋਰ ਦੇਣ ਦੀ ਲੋੜ ਹੈ।ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋਵੇ, ਇਸ ਵੱਲ ਧਿਆਨ ਦੇਣ ਦੀ ਲੋੜ: ਜੀ.ਕੇ.ਡਾ. ਜਸਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਬਚਾਉਣ ਵਾਸਤੇ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕਰਦੇ ਹੋਏ ਗੁਰਬਾਣੀ ਨਾਲ ਜੁੜਨ ਵਾਸਤੇ ਪੰਜਾਬੀ ਦੀ ਜਾਣਕਾਰੀ ਨੂੰ ਲਾਜ਼ਮੀ ਦੱਸਿਆ।ਰਾਣਾ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ’ਚ ਪੜ੍ਹਕੇ ਮੈਂ ਪੰਥਕ ਸਿੱਖਿਆ ਪ੍ਰਾਪਤ ਕੀਤੀ ਸੀ।ਅੱਜ ਉਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਸਨਮਾਨਿਤ ਕਰਕੇ ਮਾਨ ਮਹਿਸੂਸ ਹੋ ਰਿਹਾ ਹੈ।ਡਾ. ਹਰਮੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਕੂਲਾਂ ’ਚ ਪੰਜਾਬੀ ਹਫ਼ਤਾ ਮਨਾਉਣ ਦਾ ਇਸ਼ਾਰਾ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਲਈ ਧੰਨਵਾਦ ਵੀ ਕੀਤਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment