ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ

0
827
ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ

ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ:ਪੰਜਾਬ ਦੇ ਮਸ਼ਹੂਰ ਕਲਾਕਾਰ, ਚਿੱਤਰਕਾਰ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਮਲਕੀਅਤ ਸਿੰਘ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। 75 ਸਾਲਾ ਮਲਕੀਅਤ ਸਿੰਘ ਪੰਜਾਬ ਦੇ ਮੋਗਾ ਜ਼ਿਲੇ ਦੇ ਰਹਿਣ ਵਾਲੇ ਸਨ।ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ

ਮਲਕੀਅਤ ਸਿੰਘ ਪਿਛਲੇ ਇਕ ਮਹੀਨੇ ਤੋਂ ਬੀਮਾਰ ਹੋਣ ਕਾਰਨ ਉਨ੍ਹਾਂ ਦਾ ਇਲਾਜ ਫੋਰਟਿਸ ਹਸਪਤਾਲ ‘ਚ ਚੱਲ ਰਿਹਾ ਸੀ।ਦਵਾਈਆਂ ਦੇ ਇਸਤੇਮਾਲ ਕਾਰਨ ਉਨ੍ਹਾਂ ਦੀ ਕਿਡਨੀ ਫੇਲ ਹੋ ਚੁੱਕੀ ਸੀ।ਉਹ ਪਿਛਲੇ ਕੁਝ ਸਾਲਾਂ ਤੋਂ ਦਿਲ ਦੇ ਮਰੀਜ ਸਨ ਅਤੇ ਹਾਲ ਹੀ ‘ਚ ਉਨ੍ਹਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ।ਸੁਰਜੀਤ ਪਾਤਰ ਨੇ ਕਿਹਾ ਮਲਕੀਅਤ ਸਿੰਘ ਦਾ ਤੁਰ ਜਾਣਾ ਕਲਾ ਜਗਤ ਲਈ ਵੱਡਾ ਘਾਟਾ ਦੱਸਿਆ ਹੈ।ਉਨ੍ਹਾਂ ਦੀ ਮੌਤ ਦੀ ਖਬਰ ਆਉਂਦੇ ਹੀ ਕਲਾਕਾਰਾਂ ਦੀ ਦੁਨੀਆਂ ਵਿੱਚ ਗੱਮ ਦਾ ਮਾਹੌਲ ਫੈਲ ਗਿਆ।ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤਮਲਕੀਅਤ ਸਿੰਘ ਇੰਨੇ ਮਿਲਣਸਾਰ ਸਨ ਕਿ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਸਨ।ਉਨ੍ਹਾਂ ਨੇ ਆਪਣੀ ਜੀਵਨਕਾਲ ਦੌਰਾਨ ਡਿਜ਼ੀਟਲ ਆਰਟ ‘ਤੇ ਕਾਫੀ ਕੰਮ ਕੀਤਾ।ਉਨ੍ਹਾਂ ਦੀਆਂ ਪੇਟਿੰਗਜ਼ ਮਨੁੱਖ ਦੇ ਹਾਲਾਤ ਅਤੇ ਕੁਦਰਤੀ ਸੁੰਦਰਤਾ ‘ਤੇ ਆਧਾਰਿਤ ਸਨ।ਮਲਕੀਅਤ ਸਿੰਘ ਸਿਰਫ ਕਲਾਕਾਰਾਂ,ਕਵੀਆਂ ਅਤੇ ਲੇਖਕਾਂ ਜਾਂ ਥੀਏਟਰ ਦੀਆਂ ਸ਼ਖਸੀਅਤਾਂ ‘ਚ ਹੀ ਮਸ਼ਹੂਰ ਨਹੀਂ ਸਨ,ਸਗੋਂ ਉਨ੍ਹਾਂ ਦੀ ਪਛਾਣ ਮੰਨੇ-ਪ੍ਰਮੰਨੇ ਲੋਕਾਂ ‘ਚ ਸੀ।
-PTCNews