ਵਿਧਾਨ ਸਭਾ ਅਤੇ ਵਾਈਟ ਪੇਪਰ: ਹਾਈਲਾਈਟਜ਼

0
460
 • 14:06: ਬਜਟ ਸੈਸ਼ਨ ਸ਼ੁਰੂ
 • 14:53 ਪ੍ਰਸ਼ਨਕਾਲ
 • 15:00: ਵਿਧਾਨਸਭਾ ਪ੍ਰਸ਼ਨਕਾਲ ਸਮਾਪਤ
 • 15:01: ਜ਼ੀਰੋ ਆਰ ਸ਼ੁਰੂ
 • 15:01: ਜ਼ੀਰੋ ਆਰ ਵਿੱਚ ਐਚ.ਐਸ ਫੂਲਕਾ ਨੇ ਕਿਸਾਨਾਂ ਦੀ ਖੁਦਕੁਸ਼ੀ ਦਾ ਮੁੱਦਾ ਚੁੱਕਿਆ
 • ਬਜਟ ਸੈਸ਼ਨ ਸ਼ੁਰੂ, ਵੱਡੇ ਫੈਸਲਿਆਂ ਦੀ ਉਮੀਦ
 • ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ‘ਚੋਂ ਅਸੰਵਿਧਾਨਿਕ ਢੰਗ ਨਾਲ ਕੱਢਿਆ ਗਿਆ ਬਾਹਰ – ਐਚ.ਐਸ.ਫੂਲਕਾ, ਕੀਤਾ ਵਾਕਆਊਟ
 • 15:27: ਅਕਾਲੀ ਦਲ ਨੇ ਕੀਤਾ ਪੰਜਾਬ ਵਿਧਾਨਸਭਾ ਵਿੱਚੋ ਵਾਕ ਆਊਟ
  15:28: ਕਿਸਾਨੀ ਕਰਜ਼ੇ ਮਾਫ ਨਾ ਕਰਨ, ਰੇਤ-ਬਜਰੀ ਖੱਡਾਂ ਦੀ ਗਲਤ ਨਿਲਾਮੀ ਅਤੇ ਹੋਰ ਕਈ ਭਖਦੇ ਮੁੱਦਿਆਂ ‘ਤੇ ਅਡਜਰਮੈਂਟ ਮੋਸ਼ਨ ਲਾਉਣ ਦੀ ਮੰਗ ਪੂਰੀ ਨਾ ਹੋਣ ਕਾਰਨ ਕੀਤਾ ਅਕਾਲੀ ਦਲ ਨੇ ਵਾਕਆਊਟ
 • ਅੱਜ ਵਿਧਾਨ ਸਭਾ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਖਜ਼ਾਨੇ ਦੀ ਸਥਿਤੀ ‘ਤੇ ਵਾਈਟ ਪੇਪਰ ਪੇਸ਼ ਕੀਤਾ ਗਿਆ। ਇਸ ਦੇ ਜਵਾਬ ‘ਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਢਸਾ ਨੇ ਵੀ ਅਕਾਲੀ ਦਲ- ਭਾਜਪਾ ਵੱਲੋਂ ਕੀਤੇ ਗਏ ਕੰਮਾਂ ਦਾ ਵਈਟ ਪੇਪਰ ਵਿਧਾਨ ਸਭਾ ਵਿੱਚ ਪੇਸ਼ ਕੀਤਾ।
 • ਵਿਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਜ਼ੀ ਏਸ ਟੀ ਬਿੱਲ ਵਿਧਾਨਸਭਾ ਵਿਚ ਕੀਤਾ ਗਿਆ ਪੇਸ਼।
 • ਵਿਧਾਨਸਭਾ ਵਿੱਚ ਅਕਾਲੀ ਦਲ ਤੇ ਨਵਜੋਤ ਸਿੰਘ ਸਿੱਧੂ ਵਿਚ ਤਿੱਖੀ ਨੋਕ ਝੋਕ। 30 ਮਿੰਟ ਵਾਸਤੇ ਕਾਰਵਾਈ ਮੁਲਤਵੀ।
 • GST ਬਿਲ ਵਿਧਾਨ ਸਭਾ ‘ਚ ਹੋਇਆ ਪਾਸ
 • 17:21: ਮੰਤਰੀ ਮੰਡਲ ਨੇ ਸ਼ਰਾਬ ਦੇ ਠੇਕਿਆਂ ਦੀ ਕੌਮੀ ਤੇ ਸੂਬਾਈ ਮਾਰਗਾਂ ’ਤੇ ਸਥਾਨ ਨਿਰਧਾਰਤ ਕਰਨ ਅਤੇ ਇਨਾਂ ਮਾਰਗਾਂ ਦੇ 500 ਮੀਟਰ ਘੇਰੇ ਵਿੱਚ ਸ਼ਰਾਬ ਨੂੰ ਵਰਤਾਉਣ ਦੀਆਂ ਬੰਦਿਸ਼ਾਂ ਤੋਂ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਨੂੰ ਹਟਾਉਣ ਲਈ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 26ਏ ਵਿੱਚ ਤਰਮੀਮ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੋਧ ਨਾਲ ਇਨਾਂ ਸਾਰੇ ਹੋਟਲਾਂ ਤੇ ਕਲੱਬਾਂ ਆਦਿ ਵਿੱਚ ਸ਼ਰਾਬ ਵਰਤਾਉਣ ਦੇ ਸ਼ੰਕੇ ਦੂਰ ਹੋ ਜਾਣਗੇ ਪਰ ਇਹ ਸਪੱਸ਼ਟ ਹੈ ਕਿ ਕੌਮੀ ਤੇ ਰਾਜ ਮਾਰਗਾਂ ਦੇ 500 ਮੀਟਰ ਘੇਰੇ ਅੰਦਰ ਕੋਈ ਵੀ ਪ੍ਰਚੂਨ ਠੇਕਾ ਨਹੀਂ ਹੋਵੇਗਾ। ਪਰ ਇਹ ਰੋਕਾਂ ਕੌਮੀ ਤੇ ਰਾਜ ਮਾਰਗਾਂ ’ਤੇ ਸਥਿਤ ਹੋਟਲਾਂ, ਰੈਸਟੋਰੈਂਟਾਂ ਤੇ ਕਲੱਬਾਂ ’ਤੇ ਲਾਗੂ ਨਹੀਂ ਹੋਣਗੀਆਂ। ਮੰਤਰੀ ਮੰਡਲ ਨੇ ਇਸ ਸਬੰਧ ਵਿੱਚ ਸੋਧ ਬਿੱਲ-2017 ਦੇ ਖਰੜੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਜੋ ਕਿ ਕਾਨੂੰਨ ਬਣਾਉਣ ਲਈ ਬਜਟ ਸੈਸ਼ਨ ਦੇ ਮੌਜੂਦਾ ਇਜਲਾਸ ਵਿੱਚ ਪੇਸ਼ ਕੀਤਾ ਜਾਵੇਗਾ।
 • 17:23: ਬਿਕਰਮ ਮਜੀਠੀਆ ਵਿਧਾਨਸਭਾ ਵਿਚ ਰਾਜਪਾਲ ਦੇ ਭਾਸ਼ਣ ‘ਤੇ ਰੱਖ ਰਹੇ ਆਪਣੀ ਗੱਲ।
 • 17:37: ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਕਰਜ਼ਾ ਮਾਫ ਕਰਨ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿਚ ਵਾਦਾ ਕੀਤਾ ਪਰ ਹਜੇ ਤਕ ਸਰਕਾਰ ਨੇ ਕਪਣਾ ਵਾਧਾ ਪੂਰਾ ਨਹੀਂ ਕੀਤਾ।
 • 17:41: ਬਿਕਰਮ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨੇ ਕਰਜਾ ਮਾਫੀ ਦੇ ਫਾਰਮ ਭਰੇ ਸਨ ਤੇ ਵਿਸ਼ਵਾਸ ਕੀਤਾ ਸੀ ਪਰ ਅੱਜ ਕਿਸਾਨ ਆਤਮ ਹੱਤਿਆ ਕਰ ਰਹੇ ਹਨ ਤੇ ਕਾਂਗਰਸ ਉਹਨਾਂ ਦੀ ਸਾਰ ਨਹੀਂ ਲੈ ਰਹੀ।

—PTC News