Advertisment

ਸ਼ਰਾਬ ਪੀਣ ਤੋਂ ਰੋਕਣ 'ਤੇ ਪੁੱਤਰ ਨੇ ਮਾਂ ਦਾ ਕੀਤਾ ਕਤਲ !

author-image
Shanker Badra
New Update
ਸ਼ਰਾਬ ਪੀਣ ਤੋਂ ਰੋਕਣ 'ਤੇ ਪੁੱਤਰ ਨੇ ਮਾਂ ਦਾ ਕੀਤਾ ਕਤਲ !
Advertisment
ਸ਼ਰਾਬ ਪੀਣ ਤੋਂ ਰੋਕਣ 'ਤੇ ਪੁੱਤਰ ਨੇ ਮਾਂ ਦਾ ਕੀਤਾ ਕਤਲ ! ਸ਼ਿਮਲਾਪੁਰੀ ਇਲਾਕੇ ਵਿੱਚ ਸ਼ਰਾਬ ਪੀਣ ਤੋਂ ਰੋਕਣ ‘ਤੇ ਇਕ ਨੌਜਵਾਨ ਨੇ ਆਰੀ ਦੇ ਬਲੇਡ ਨਾਲ ਆਪਣੀ ਮਾਂ ਦਾ ਗਲਾ ਵੱਢ ਦਿੱਤਾ।ਮ੍ਰਿਤਕਾ ਦੀ ਪਛਾਣ 50 ਸਾਲਾ ਰਾਜਰਾਣੀ ਵਜੋਂ ਹੋਈ ਹੈ। ਘਟਨਾ ਦੇ ਬਾਅਦ ਦੋਸ਼ੀ ਮਨੀਸ਼ ਨੇ ਆਪਣੇ ਭਰਾ ਨੂੰ ਫੋਨ ਕਰਕੇ ਪੁਲਸ ਅੱਗੇ ਸਮਰਪਣ ਕਰ ਦਿੱਤਾ।ਸ਼ਰਾਬ ਪੀਣ ਤੋਂ ਰੋਕਣ 'ਤੇ ਪੁੱਤਰ ਨੇ ਮਾਂ ਦਾ ਕੀਤਾ ਕਤਲ !ਦੋਸ਼ੀ ਮਨੀਸ਼ ਦੇ ਭਰਾ ਚੰਦਰ ਪ੍ਰਕਾਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਹੈ, ਉਸ ਦੇ ਪਿਤਾ ਪ੍ਰੇਮਨਾਥ ਰੇਲਵੇ ਵਿੱਚ  ਨੌਕਰੀ ਕਰਦੇ ਹਨ। ਉਸ ਦੀਆਂ ਤਿੰਨ ਭੈਣਾਂ ਵਿਆਹੁਤਾ ਹਨ। ਮਨੀਸ਼ ਕੋਈ ਕੰਮ ਨਹੀਂ ਕਰਦਾ ਅਤੇ ਸ਼ਰਾਬ ਪੀਣ ਦਾ ਆਦੀ ਸੀ। ਜਿਸ ਦੇ ਕਾਰਨ ਅਕਸਰ ਘਰ ਵਿੱਚ ਕਲੇਸ਼ ਰਹਿੰਦਾ ਸੀ। ਚੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਕੱਲ੍ਹ ਰਾਤ ਸਟੇਸ਼ਨ ਉੱਤੇ ਅਤੇ ਉਹ ਖੁਦ ਕੰਮ ਲਈ ਬਾਹਰ ਗਿਆ  ਸੀ। ਘਰ ਵਿੱਚ ਉਸ ਦੀ ਮਾਂ ਤੇ ਮਨੀਸ਼ ਹੀ ਸਨ। ਮਨੀਸ਼ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦੌਰਾਨ ਮਾਂ ਨੇ ਮਨੀਸ਼ ਨੂੰ ਕਿਹਾ ਕਿ ਉਹ ਸ਼ਰਾਬ ਪੀਣੀ ਬੰਦ ਕਰੇ ਅਤੇ ਕੰਮ ਧੰਦਾ ਕਰੇ। ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ। ਇਸ ਦੇ ਬਾਅਦ ਮਨੀਸ਼ ਨੇ ਮਾਂ ਨੂੰ ਧੱਕਾ ਦਿੱਤਾ ।ਸ਼ਰਾਬ ਪੀਣ ਤੋਂ ਰੋਕਣ 'ਤੇ ਪੁੱਤਰ ਨੇ ਮਾਂ ਦਾ ਕੀਤਾ ਕਤਲ !ਜਿਸ ਨਾਲ ਉਹ ਜ਼ਮੀਨ ‘ਤੇ ਡਿੱਗ ਗਈ।ਪਹਿਲਾਂ ਮਨੀਸ਼ ਨੇ ਉਸ ਦਾ ਗਲਾ ਦਬਾਇਆ ਅਤੇ ਫ਼ਿਰ ਉਥੇ ਪਈ ਆਰੀ ਦਾ ਬਲੇਡ ਚੁੱਕ ਕੇ ਆਪਣੀ ਮਾਂ ਦੀ ਗਰਦਨ ‘ਤੇ ਫੇਰ ਦਿੱਤਾ ।ਇਸ ਨਾਲ ਉਸ ਦੀ ਮੌਤ ਹੋ ਗਈ। ਹੱਤਿਆ ਦੇ ਬਾਅਦ ਮਨੀਸ਼ ਨੇ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੇ ਮਾਂ ਨੂੰ ਮਾਰ ਦਿੱਤਾ  ਹੈ, ਕਿਉਂਕਿ ਕਿ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਇਹ ਸੁਣਦੇ ਹੀ ਚੰਦਰ ਘਰ ਪੁੱਜਾ। ਇਸ ਦੇ ਬਾਅਦ ਮਨੀਸ਼ ਨੇ ਥਾਣੇ ‘ਚ ਆਤਮ ਸਮਰਪਣ ਕਰ ਦਿੱਤਾ -PTC News-
latest-news news-in-punjabi news-in-punjab
Advertisment

Stay updated with the latest news headlines.

Follow us:
Advertisment