ਸਿੱਧੂ ਫੋਕੀਆਂ ਬੜਕਾਂ ਦੀ ਥਾਂ ਸੈਰ ਸਪਾਟਾ ਪ੍ਰਾਜੈਕਟਾਂ ‘ਚ ਗਲਤੀ ਲੱਭ ਕੇ ਕਾਰਵਾਈ ਕਰੇ: ਅਕਾਲੀ ਦਲ

0
390
Navjot Sidhu Sand Mining Case
Sukhdev Singh Dhindsa

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੂੰ ਫੋਕੀਆਂ ਬੜਕਾਂ ਮਾਰਨ ਤੋਂ ਵਰਜਦੇ ਹੋਏ ਕਿਹਾ ਹੈ ਕਿ ਜੇਕਰ ਉਸ ਨੂੰ ਕਿਸੇ ਵੀ ਸੈਰ ਸਪਾਟਾ ਪ੍ਰਾਜੈਕਟ ਵਿਚ ਕੋਈ ਖਾਮੀ ਨਜ਼ਰ ਆ1ਂਦੀ ਹੈ ਤਾਂ ਉਹ ਕਾਰਵਾਈ ਕਰੇ। ਇਸ ਦੇ ਨਾਲ ਹੀ ਪਾਰਟੀ ਨੇ ਇਹ ਵੀ ਪੁੱਿਛਆ ਹੈ ਕਿ ਕੀ ਉਹ ਪੈਸੇ ਕਮਾਉਣ ਲਈ ਅੰਮ੍ਰਿਤਸਰ ਵਿਚਲੇ ਵਿਰਾਸਤੀ ਮਾਰਗ ਅਤੇ ਹੋਰ ਸੈਰ ਸਪਾਟੇ ਵਾਲੀਆਂ ਥਾਵਾਂ ਨੂੰ ਵੇਖਣ ਉੱਤੇ ਵੀ ਟਿਕਟ ਲਾਵੇਗਾ?

ਅਸੀਂ ਜਾਣਦੇ ਹਾਂ ਕਿ ਪੈਸਾ ਕਮਾਉਣਾ ਹੀ ਤੁਹਾਡੇ ਲਈ ਸਭ ਤੋਂ ਅਹਿਮ ਹੈ। ਤੁਸੀਂ ਸਿਰਫ ਪੈਸੇ ਦੀ ਖਾਤਿਰ ਹੀ ਕੰਮ ਕਰਦੇ ਹੋ। ਸਰਕਾਰ ਅੰਦਰ ਤੁਹਾਡਾ ਕੰਮ ਵਾਰ ਵਾਰ ਬੇਹੀ ਤੁਕਬੰਦੀ ਦੁਹਰਾਉਣਾ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨਾ ਹੈ। ਤੁਸੀਂ ਤਾਂ ਵਿਧਾਨ ਸਭਾ ਅੰਦਰ ਵੀ ਵਿਰੋਧੀ ਮੈਂਬਰਾਂ ਬਾਰੇ ਮਾੜੀ ਸ਼ਬਦਾਵਲੀ ਵਰਤਣ ਤੋਂ ਬਾਜ਼ ਨਹੀਂ ਆਏ। ਤੁਹਾਡੇ ਕੋਲੋਂ ਸੱਜਣਤਾ ਨਾਲ ਕੰਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਹੁਣ ਪੰਜਾਬੀਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਤੁਸੀਂ
ਲੋਕਾਂ ਨੂੰ ਦਿੱਤੀਆਂ ਆਟਾ ਦਾਲ ਵਰਗੀਆਂ ਸਾਰੀਆਂ ਸਹੂਲਤਾਂ ਨੂੰ ਖਤਮ ਕੀਤੇ ਜਾਣ ਦੀ ਵੀ ਮੰਗ ਕਰੋਗੇ? ਕੀ ਤੁਸੀਂ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨੂੰ ਵੀ ਖਤਮ ਕਰਨ ਦੀ ਵੀ ਮੰਗ ਕਰੋਗੇ?

ਇਹ ਸ਼ਬਦ ਅਕਾਲੀ ਦਲ ਦੇ ਸਾਂਸਦ ਸਰਦਾਰ ਸੁਖਦੇਵ ਸਿੰਘ ਢੀੰਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦਾ ਵਿਵਹਾਰ ਬਹੁਤ ਹੀ ਹੰਕਾਰ ਭਰਿਆ ਹੈ ਅਤੇ ਉਹ ਕਾਂਗਰਸ ਸਰਕਾਰ ਲਈ ਵੀ ਇੱਕ ਖਤਰਾ ਬਣ ਚੁੱਕਿਆ ਹੈ। ਇੱਕ ਸੈਕੰਡ ਵਿਚ ਉਸ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਉਹ ਦੂਜਿਆਂ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦਾ ਹੈ। ਕ੍ਰਿਕਟ ਦੀ ਕਮੈਂਟਰੀ ਅਤੇ ਕਾਮੇਡੀ ਸਰਕਸ ਸ਼ੋਅ ਦੌਰਾਨ ਹੋ ਸਕਦਾ ਹੈ ਉਸ ਦਾ ਵਤੀਰਾ ਲੋਕਾਂ ਨੂੰ ਹਜ਼ਮ ਹੋ ਜਾਂਦਾ ਹੋਵੇ, ਪਰ ਅਕਾਲੀ ਦਲ

ਵਿਧਾਨ ਸਭਾ ਵਿਚ ਉਸ ਦੀ ਜੁਆਬਦੇਹੀ ਕਰੇਗਾ। ਅਸੀਂ ਉਸ ਦੇ ਅਸੱਭਿਅਕ ਵਿਵਹਾਰ ਵਿਰੁੱਧ ਰੋਸ ਪ੍ਰਗਟਾਉਣਾ ਜਾਰੀ ਰੱਖਾਂਗੇ ਅਤੇ ਉਸ ਨੂੰ ਇਸ ਦੀ ਸਜ਼ਾ ਦਿਵਾਵਾਂਗੇ।

ਉਹਨਾਂ ਕਿਹਾ ਕਿ ਸਿੱਧੂ ਵਰਗੇ ਮੁਨਾਫੇਖੋਰ ਅਤੇ ਕਾਮੇਡੀਅਨ ਤੋਂ ਜਨਤਾ ਦੀ ਭਲਾਈ ਦੀ ਉਮੀਦ ਕਰਨਾ ਫਜ਼ੂਲ ਹੈ। ਉਸ ਨੇ ਹੁਣ ਤੀਕ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਅੰਦਰ ਇੱਕ ਵੀ ਜਿਕਰਯੋਗ ਕੰਮ ਨਹੀਂ ਕੀਤਾ ਹੈ। ਉਹ ਘੁੰਮਣ ਫਿਰਨ ਅਤੇ ਛਾਪੇ ਮਾਰਨ ਵਿਚ ਰੁੱਝਿਆ ਰਹਿੰਦਾ ਹੈ, ਜਿਸ ਦੌਰਾਨ ਉਹ ਮੀਡੀਆ ਵਿਚ ਸੁਰਖੀਆਂ ਬਟੋਰਨ ਵਾਸਤੇ ਅਧਿਕਾਰੀਆਂ ਦੀ ਬੇਲੋੜੀ ਖਿੱਚ-ਧੁਹ ਕਰਦਾ ਹੈ। ਝੂਠੀ ਸ਼ੋਹਰਤ ਲਈ ਉਹ ਇਸ ਹੱਦ ਤਕ ਜਾ ਚੁੱਕਿਆ ਹੈ ਕਿ ਉਹ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬਣਵਾਏ ਗਏ ਵੰਡ ਬਾਰੇ ਅਜਾਇਬਘਰ ਨੂੰ ਕਾਂਗਰਸ ਦੇ ਖਾਤੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਇਸ ਅਜਾਇਬਘਰ ਦਾ ਜਲਦੀ ਹੀ ਦੁਬਾਰਾ ਉਦਘਾਟਨ ਕੀਤਾ ਜਾਵੇਗਾ, ਜਦਕਿ ਇਸ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਇਸ ਅਜਾਇਬਘਰ ਦਾ ਉਦਘਾਟਨ ਕੀਤਾ ਜਾ ਚੁੱਕਿਆ ਸੀ। ਉਹਨਾਂ ਕਿਹਾ ਕਿ ਸਿੱਧੂ ਦਾ ਹੰਕਾਰੀ ਸੁਭਾਅ ਹਰੀਕੇ ਪੱਤਣ ਵਿਖੇ ਸ਼ੁਰੂ ਕੀਤੇ ਦੇਸ਼ ਦੇ ਪਹਿਲੇ ਜਲ ਬੱਸ ਸੈਰ ਸਪਾਟਾ ਪ੍ਰਾਜੈਕਟ ਨੂੰ ਵੀ ਖਤਮ ਕਰਵਾਉਣ ‘ਤੇ ਤੁਲਿਆ ਹੋਇਆ ਹੈ। ਇਹ ਪ੍ਰਾਜੈਕਟ ਹਰੀਕੇ ਪੱਤਣ ਦੀ ਵੈਟਲੈਂਡ ਅਤੇ ਪੰਛੀਆਂ ਦੀ ਰੱਖ ਨੂੰ ਦੁਨਿਆਵੀ ਨਕਸ਼ੇ ਉਤੇ ਲਿਆਉਣ ਲਈ ਸ਼ੁਰੂ ਕੀਤਾ ਗਿਆ ਸੀ। ਹੁਣ ਪੰਜਾਬ ਨੇ ਇਹ ਮੌਕਾ ਗੁਆ ਦਿੱਤਾ ਹੈ।
ਸਿੱਧੂ ਨੂੰ ਤੁਰੰਤ ਆਪਣਾ ਵਤੀਰਾ ਸੁਧਾਰਨ ਦੀ ਤਾਕੀਦ ਕਰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਉਹ ਬਹੁਤੀਆਂ ਗੱਲਾਂ ਮਾਰਨ ਦੀ ਥਾਂ ਵੱਧ ਤੋਂ ਵੱਧ ਕੰਮ ਕਰਨ ਵੱਲ ਧਿਆਨ ਦੇਵੇ। ਅਜੇ ਤੀਕ ਤੁਸੀਂ ਨੇ ਸੂਬੇ ਲਈ ਇੱਕ ਵੀ ਜ਼ਿਕਰਯੋਗ ਕੰਮ ਨਹੀਂ ਕੀਤਾ ਹੈ। ਕਾਮੇਡੀ ਪ੍ਰੋਗਰਾਮ ਕਰਨ ਅਤੇ ਸੁਰਖੀਆਂ ਬਟੋਰਨ ਲਈ ਹੋਛੀ ਸਟੰਟਬਾਜ਼ੀ ਕਰਨ ਦੀ ਥਾਂ ਦਫਤਰ ਆਉਣਾ ਅਤੇ ਕੰਮ ਕਰਨਾ ਸ਼ੁਰੂ ਕਰੋ।

—PTC News