ਹਾਕੀ: ਭਾਰਤ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ

0
1109

ਲੰਡਨ: ਅੱਜ ਲੰਡਨ ਵਿੱਚ ਭਾਰਤੀ ਹਾਕੀ ਟੀਮ  ਨੇ ਪਾਕਿਸਤਾਨ ਦੀ ਟੀਮ ਨੂੰ 7-1 ਨਾਲ ਮਾਤ ਦੇ ਕੇ ਸਮੁੱਚੇ ਭਾਰਤੀਆਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਭਾਰਤ ਨੇ ਅੱਧੇ ਸਮੇਂ ਤੱਕ 3-0 ਨਾਲ ਬੜਤ ਬਣਾ ਕੇ ਰੱਖੀ ਸੀ। ਚੌਥੇ ਕਵਾਰਟਰ ਤੱਕ ਪਹੁੰਚਣ ਲੱਗਿਆਂ ਭਾਰਤ 5 ਗੋਲ ਦਾਗ ਚੁੱਕਿਆ ਸੀ। ਇਹ ਪਾਕਿਸਤਾਨ ਉਤੇ ਭਾਰਤ ਦੀ ੫੬ਵੀਂ ਜਿੱਤ ਹੈ।

ਖਿਡਾਰੀਆਂ ‘ਚੋਂ ਹਰਮਨਪ੍ਰੀਤ ਸਿੰਘ, ਤਲਵਿੰਦਰ ਸਿੰਘ, ਆਕਾਸ਼ਦੀਪ ਸਿੰਘ ਅਤੇ ਪ੍ਰਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪਾਕਿਸਤਾਨ ਨੇ ਇਸ ਤੋਂ ਪਹਿਲਾਂ ਕੈਨੇਡਾ ਹੱਥੋਂ 0-6 ਨਾਲ ਮਾਤ ਖਾਧੀ ਸੀ। ਪਹਿਲੀਆਂ ਗੇਮਾਂ ਵਿੱਚ ਭਾਰਤ ਨੇ ਸਕਾਟਲੈਂਡ ਨੂੰ 4-1 ਅਤੇ ਕੈਨੇਡਾ ਨੂੰ 3-0 ਨਾਲ ਹਰਾਇਆ ਸੀ।

—PTC News