Thu, Apr 25, 2024
Whatsapp

ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੀਏਯੂ ਦੇ ਵਿਦਿਆਰਥੀ ਨੂੰ ਉਤਮ ਪਰਚੇ ਲਈ ਸਨਮਾਨ ਹਾਸਲ

Written by  Joshi -- February 16th 2018 03:47 PM
ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੀਏਯੂ ਦੇ ਵਿਦਿਆਰਥੀ ਨੂੰ ਉਤਮ ਪਰਚੇ ਲਈ ਸਨਮਾਨ ਹਾਸਲ

ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੀਏਯੂ ਦੇ ਵਿਦਿਆਰਥੀ ਨੂੰ ਉਤਮ ਪਰਚੇ ਲਈ ਸਨਮਾਨ ਹਾਸਲ

ਲੁਧਿਆਣਾ: ਪੀਏਯੂ ਦੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਪੀਐਚਡੀ ਦੇ ਵਿਦਿਆਰਥੀ ਸ੍ਰੀ ਨਵਨੀਥਾ ਕ੍ਰਿਸ਼ਨਨ ਜੇ ਨੂੰ ਉਤਮ ਪਰਚੇ ਦਾ ਸਨਮਾਨ ਹਾਸਲ ਹੋਇਆ ਹੈ । ਇਹ ਇਨਾਮ ਪੁਤਰਾ ਯੂਨੀਵਰਸਿਟੀ, ਮਲੇਸ਼ੀਆ ਵਿਖੇ 4-9 ਫ਼ਰਵਰੀ 2018 ਨੂੰ ਹੋਈ 6ਵੀਂ ਅੰਤਰਰਾਸ਼ਟਰੀ ਖੇਤੀਬਾੜੀ ਸਿੰਪੋਜੀਅਮ ਵਿਖੇ ਐਲਾਨਿਆ ਗਿਆ । ਇਹ ਪਰਚਾ ਸ੍ਰੀ ਨਵਨੀਥਾ ਦੀ ਖੋਜ ਝੋਨੇ ਦੀ ਸੀ ਓ 43 ਕਿਸਮ ਵਿੱਚ ਝੁਲਸ ਅਤੇ ਬੈਕਟੀਰੀਅਲ ਬਲਾਈਟ ਰੋਗ ਲਈ ਪ੍ਰਤੀਰੋਧਿਕਤਾ ਉਤਪੰਨ ਕਰਨ ਲਈ ਮਾਰਕਰ ਦੀ ਚੋਣ ਕਰਨ ਬਾਰੇ ਸੀ । ਇਹ ਖੋਜ ਵਿਦਿਆਰਥੀ ਦੇ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ, ਕੋਇੰਬਟੂਰ ਦੇ ਐਮ ਐਸ ਸੀ ਦੇ ਖੋਜ ਕਾਰਜ ਦਾ ਹਿੱਸਾ ਸੀ । ਨਵਨੀਥਾ ਨੇ ਆਈ ਸੀ ਏ ਆਰ-ਐਸ ਆਰ ਐਫ ਦੀ ਫੈਲੋਸ਼ਿਪ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪੀਐਚਡੀ ਦੀ ਡਿਗਰੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਦੋ ਹੋਰ ਰਾਜ ਪੱਧਰੀ ਫੈਲੋਸ਼ਿਪ ਵੀ ਹਾਸਲ ਕੀਤੇ । ਹੁਣ ਵੀ ਇਹ ਵਿਦਿਆਰਥੀ ਆਪਣੀ ਪੀਐਚਡੀ ਲਈ ਡੀ ਬੀ ਟੀ/ਜੇ ਆਰ ਐਫ ਦੀ ਵਿੱਤੀ ਸਹਾਇਤਾ ਲੈ ਰਿਹਾ ਹੈ । ਇਹ ਵਿਦਿਆਰਥੀ ਐਗਰੀਕਲਚਰਲ ਬਾਇਓਤਕਨਾਲੋਜੀ ਸਕੂਲ ਦੇ ਸੀਨੀਅਰ ਮੋਲੀਕਿਊਲਰ ਜੈਨੇਟਿਕਸ ਅਤੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਦੀ ਨਿਗਰਾਨੀ ਹੇਠ ਕੰਮ ਕਰ ਰਿਹਾ ਹੈ । ਪੋਸਟਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਐਸ.ਐਸ. ਕੁੱਕਲ ਨੇ ਵਿਦਿਆਰਥੀ ਨੂੰ ਇਸ ਮੁਕਾਮ ਲਈ ਵਧਾਈ ਦਿੱਤੀ ਅਤੇ ਭਵਿੱਖ ਦੀ ਕਾਮਯਾਬੀ ਲਈ ਸ਼ੁਭ-ਕਾਮਨਾਵਾਂ ਦਿੱਤੀਆਂ । —PTC News


  • Tags

Top News view more...

Latest News view more...