adv-img

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

By Joshi - November 17th 2017 07:33 AM
ਧਨਾਸਰੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨ ੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛ ੁਰੇ ਥੇ ਮਾਧਉ ਇਹੁ ਜਨਮੁ ਤ ੁਮ@ਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ ਸ਼ੁੱਕਰਵਾਰ, ੨ ਮੱਘਰ (ਸੰਮਤ ੫੪੯ ਨਾਨਕਸ਼ਾਹੀ) ੧੭ ਨਵੰਬਰ, ੨੦੧੭ (ਅੰਗ : ੬੯੪) ਪੰਜਾਬੀ ਵਿਆਖਿਆ: ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹੇ ਮਾਧੋ! ਮੇਰ ੇ ਵਰਗਾ ਕੋਈ ਨਿਮਾਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, ਮੇਰੀ ਕੰਗਾਲਤਾ ਦਾ ਹ ੁਣ ਹ ੋਰ ਪਰਤਾਵਾ ਕਰਨ ਦੀ ਲੋੜ ਨਹੀਂ। ਹੇ ਸੋਹਣ ੇ ਰਾਮ! ਮੈਨੂੰ ਦਾਸ ਨੰ ੂ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ? ਰਹਾਉ। ਰਵਿਦਾਸ ਆਖਦਾ ਹੈ – ਹ ੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ । ਮੇਹਰ ਕਰ, ਮੇਰਾ ਇਹ ਜਨਮ ਤੇਰੀ ਯਾਦ ਵਿਚ ਬੀਤ ੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹ ੈ, ਦਰਸ਼ਨ ਦੀ ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧। English Translation : DHANAASAREE, DEVOTEE RAVI DAAS JEE: ONE UNIVERSAL CREATOR GOD. BY THE GRACE OF THE TRUE GURU: There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. || 1 || I am a sacrifice, a sacrifice to the Lord. O Lord, why are You silent? || Pause || For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. || 2 || 1 || Friday, 2nd Maghar (Samvat 549 Nanakshahi) 17th November, 2017 (Page: 694)