Advertisment

ਆਟਾ-ਦਾਲ ਨੂੰ ਤਰਸਦੇ ਲੋਕ, ਕਾਂਗਰਸ ਸਰਕਾਰ ਨੇ ਠੰਡੇ ਬਸਤੇ ਪਾਈ ਸਕੀਮ! 

author-image
Ragini Joshi
New Update
ਆਟਾ-ਦਾਲ ਨੂੰ ਤਰਸਦੇ ਲੋਕ, ਕਾਂਗਰਸ ਸਰਕਾਰ ਨੇ ਠੰਡੇ ਬਸਤੇ ਪਾਈ ਸਕੀਮ! 
Advertisment
ਆਟਾ-ਦਾਲ ਨੂੰ ਤਰਸਦੇ ਲੋਕ, ਕਾਂਗਰਸ ਸਰਕਾਰ ਨੇ ਠੰਡੇ ਬਸਤੇ ਪਾਈ ਸਕੀਮ! : ਹਰ ਸਰਕਾਰ ਜਨਤਾ ਦੀ ਭਲਾਈ ਵੱਖੋ- ਵੱਖ ਲੋਕ ਭਲਾਈ ਸਕੀਮਾਂ ਜਾਰੀ ਕਰਦੀ ਹੈ ਤਾਂ ਜੋ ਲੋੜਵੰਦਾਂ ਨੂੰ ਆਪਣਾ ਜੀਵਨ ਆਸਾਨੀ ਨਾਲ ਬਸਰ ਕਰਨ ਲਈ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ। ਸੂਬਾ ਕੋਈ ਵੀ ਹੋਵੇ, ਦਲਿਤ ਵੋਟ ਬੈਂਕ ਨੂੰ ਕਾਫੀ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਸ ਵਰਗ ਲਈ ਖਾਸਕਾਰ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਆਟਾ-ਦਾਲ ਨੂੰ ਤਰਸਦੇ ਲੋਕ, ਕਾਂਗਰਸ ਸਰਕਾਰ ਨੇ ਠੰਡੇ ਬਸਤੇ ਪਾਈ ਸਕੀਮ! ਆਪਣੇ ਕਾਰਜਕਾਲ ਦੌਰਾਨ ਆਟਾ ਦਾਲ ਸਕੀਮ ਸ਼ੁਰੂ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਇਸ ਸਕੀਮ ਰਾਹੀਂ ਲੋੜਵੰਦਾਂ ਨੂੰ ਸਸਤੀਆਂ ਦਰਾਂ 'ਤੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਸੀ, ਪਰ ਹੁਣ ਇਹ ਸਕੀਮ ਠੰਡੇ ਬਸਤੇ 'ਚ ਪੈਂਦੀ ਨਜ਼ਰ ਆ ਰਹੀ ਹੈ। ਦਰਅਸਲ, ਆਪਣੇ ਚੋਣ ਪ੍ਰਚਾਰ ਦੇ ਦੌਰਾਨ ਕਾਂਗਰਸ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਲੋੜਵੰਦਾਂ ਨੂੰ ਨਾ ਸਿਰਫ ਆਟਾ ਦਾਲ ਬਲਕਿ ਇਸਦੇ ਨਾਲ ਨਾਲ ਦੇ ਖੰਡ, ਚਾਹ ਅਤੇ ਹੋਰ ਸਾਮਾਨ ਵੀ ਦਿੱਤਾ ਜਾਵੇਗਾ। ਸਰਕਾਰ ਬਣੇ ਨੂੰ ੬ ਮਹੀਨੇ ਤੋਂ ਵੀ ਉਪਰ ਹੋ ਗਏ ਹਨ, ਪਰ ਅਜੇ ਤੱਕ ਲੋਕਾਂ ਨੂੰ ਇਸ ਸਕੀਮ ਦਾ ਕੋਈ ਲਾਹਾ ਨਹੀਂ ਮਿਲ ਪਾਇਆ ਹੈ ਅਤੇ ਜਿਹਨਾਂ ਨੂੰ ਆਟਾ ਦਾਲ ਮਿਲਦੀ ਸੀ ਉਹ ਵੀ ਬੰਦ ਹੋ ਕੇ ਰਹਿ ਗਈ ਹੈ। ਆਟਾ-ਦਾਲ ਨੂੰ ਤਰਸਦੇ ਲੋਕ, ਕਾਂਗਰਸ ਸਰਕਾਰ ਨੇ ਠੰਡੇ ਬਸਤੇ ਪਾਈ ਸਕੀਮ! ਬਾਦਲ ਸਰਕਾਰ ਵੱਲੋਂ ਦਿੱਤੇ ਗਏ ਆਟਾ ਦਾਲ ਸਕੀਮ ਪ੍ਰਾਪਤ ਕਰਨ ਵਾਲੇ ਕਾਰਡਾਂ 'ਤੇ ਧੂੜ ਪੈ ਰਹੀ ਹੈ। ਇਸ ਮਾਮਲੇ 'ਚ ਜਿੱਥੇ ਅਕਾਲੀ ਵਿਧਾਇਕ ਕਾਂਗਰਸ ਨੂੰ ਗਰੀਬ ਮਾਰੂ ਕਹਿ ਰਹੇ ਹਨ ਉਥੇ ਹੀ ਕਾਂਗਰਸੀਆਂ ਵੱਲੋਂ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਇਸ ਸਕੀਮ ਸਰਵੇ ਤੋਂ ਬਾਅਦ ਲਾਗੂ ਹੋਵੇਗੀ। ਬਿਆਨਬਾਜ਼ੀ ਦੇ ਇਸ ਦੌਰ 'ਚ ਜੇ ਕਿਸੇ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਹ ਹੈ ਲੋੜਵੰਦਾਂ ਦਾ, ਜੋ ਉਮੀਦ ਨਾਲ ਆਟਾ ਦਾਲ ਕਾਰਡ ਲਏ ਰਾਸ਼ਨ ਦੀ ਉਡੀਕ ਕਰ ਰਹੇ ਹਨ। —PTC News-
Advertisment

Stay updated with the latest news headlines.

Follow us:
Advertisment