Advertisment

ਆਪਸੀ ਤਾਲਮੇਲ ਦੀ ਘਾਟ ਜਾਂ ਸੁਰਖੀਆਂ 'ਚ ਬਣੇ ਰਹਿਣ ਦੀ ਕੋਸ਼ਿਸ?

author-image
Ragini Joshi
New Update
ਆਪਸੀ ਤਾਲਮੇਲ ਦੀ ਘਾਟ ਜਾਂ ਸੁਰਖੀਆਂ 'ਚ ਬਣੇ ਰਹਿਣ ਦੀ ਕੋਸ਼ਿਸ?
Advertisment
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ ਨੇ ਨਾ ਸਿਰਫ ਸਿੱਖਿਆ ਵਿਭਾਗ ਬਲਕਿ ਰਾਜਨੀਤਕ ਗਲਿਆਰਿਆਂ 'ਚ ਵੀ ਹਲਚਲ ਮਚਾ ਦਿੱਤੀ ਹੈ। ਅੱਜ ਸਵੇਰੇ ਹੀ ਪੀ.ਐਸ.ਈ.ਬੀ ਦੇ ਚੇਅਰਮੈਨ ਸ: ਬਲਬੀਰ ਸਿੰਘ ਢੋਲ ਵੱਲੋਂ ਆਪਣੇ ਪਦ ਤੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਇਸ ਮਸਲੇ 'ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਸ: ਢੋਲ ਦੇ ਅਸਤੀਫੇ ਦਾ ਦਸਵੀਂ ਜਮਾਤ ਦੇ ਨਤੀਜਿਆਂ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਜਾਣਕਾਰੀ ਦਿੱਤੀ ਸੀ ਕਿ ਸੂਬੇ ਵਿੱਚ ਸਰਕਾਰ ਬਦਲ ਜਾਣ 'ਤੇ ਅਸਤੀਫਾ ਦਿੱਤੇ ਜਾਣਾ ਕੋਈ ਬਹੁਤ ਅਚੰਭੇ ਵਾਲੀ ਗੱਲ ਨਹੀਂ ਹੈ। ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਰੀ ਇੱਕ ਪੈਸ ਨੋਟ ਵਿੱਚ ਇਸ ਅਸਤੀਫੇ ਦੇ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਪ੍ਰੈਸ ਨੋਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਦਸਵੀਂ ਜਮਾਤ ਦੇ ਮਾੜੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੈਪਟਨ ਸਾਹਿਬ ਨੇ ਚੇਅਰਮੈਨ ਨੂੰ ਅਸਤੀਫਾ ਦੇਣ ਦੇ ਹੁਕਮ ਜਾਰੀ ਕੀਤੇ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਜਾਰੀ ਕੀਤੇ ਗਏ ਇਹਨਾਂ ਬਿਆਨਾਂ ਦੀ ਆਪਸ ਵਿੱਚ ਕੋਈ ਤੁੱਕ ਬਣਦੀ ਨਜ਼ਰ ਨਹੀਂ ਆ ਰਹੀ। ਹੁਣ ਇਸਨੂੰ ਆਪਸੀ ਤਾਲਮੇਲ ਦੀ ਘਾਟ ਕਹੀਏ ਜਾਂ ਰਾਜਨੀਤਕ ਸੁਰਖੀਆਂ 'ਚ ਬਣੇ ਰਹਿਣ ਦੀ ਇੱਕ ਕੋਸ਼ਿਸ਼, ਇਹ ਸੋਚਣਾ ਬਣਦਾ ਹੈ। —PTC News-
punjab congress captain-amarinder-singh
Advertisment

Stay updated with the latest news headlines.

Follow us:
Advertisment