Advertisment

ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਬਗਾਵਤ,ਖਹਿਰਾ ਨਾਲ ਡਟੇ

author-image
Shanker Badra
New Update
ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਬਗਾਵਤ,ਖਹਿਰਾ ਨਾਲ ਡਟੇ
Advertisment
ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਬਗਾਵਤ,ਖਹਿਰਾ ਨਾਲ ਡਟੇ:ਆਮ ਆਦਮੀ ਪਾਰਟੀ ਦੋਫਾੜ ਹੋ ਗਈ ਹੈ।ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸੱਦਾ ਦੇਣ ਦੇ ਬਾਵਜੂਦ ਸੁਖਪਾਲ ਸਿੰਘ ਖਹਿਰਾ ਦੀ ਬਿਰਗੇਡ 'ਚੋਂ 11 ਵਿਧਾਇਕ ਦਿੱਲੀ ਨਹੀਂ ਗਏ।ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਬਗਾਵਤ,ਖਹਿਰਾ ਨਾਲ ਡਟੇਖਰੜ ਤੋਂ ਵਿਧਾਇਕ ਕੰਵਰ ਸੰਧੂ ਵੱਲੋਂ ਕੇਜਰੀਵਾਲ ਦੇ ਦਿੱਲੀ ਦੇ ਸੱਦੇ 'ਤੇ ਲਿਖੀ ਚਿੱਠੀ ਨਾਲ ਪਾਰਟੀ ਦੇ 11 ਵਿਧਾਇਕ ਡਟੇ ਹਨ।ਆਪ ਦੇ ਵੱਡੇ ਚਿਹਰੇ ਹਰਵਿੰਦਰ ਸਿੰਘ ਫੂਲਕਾ,ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ,ਕੰਵਰ ਸੰਧੂ ਸਮੇਤ 11 ਵਿਧਾਇਕਾਂ ਨੇ ਕੇਜਰੀਵਾਲ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ।ਆਪ ਦੀ ਉਪ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲੇ ਅਮਨ ਅਰੋੜਾ ਸਮੇਤ 9 ਵਿਧਾਇਕ ਦਿੱਲੀ ਲਈ ਰਵਾਨਾ ਹੋਏ।
Advertisment
ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਬਗਾਵਤ,ਖਹਿਰਾ ਨਾਲ ਡਟੇਕੇਜਰੀਵਾਲ ਨਾਲ ਬਗਾਵਤ ਕਰਨ ਵਾਲਿਆਂ 'ਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮੀਤ ਹੇਰ,ਕੁਲਵੰਤ ਸਿੰਘ ਪੰਡੋਰੀ,ਪਿਰਮਲ ਸਿੰਘ,ਮਾਸਟਰ ਬਲਦੇਵ ਸਿੰਘ,ਅਮਰਜੀਤ ਸਿੰਘ,ਜੈ ਕਿਸ਼ਨ ਸਿੰਘ ਤੇ ਜਗਦੇਵ ਸਿੰਘ ਸ਼ਾਮਲ ਹਨ।ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਬਗਾਵਤ,ਖਹਿਰਾ ਨਾਲ ਡਟੇਇਹ ਵਿਧਾਇਕ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਦੇ ਇਸ ਫੈਸਲੇ ਨਾਲ ਖੜ੍ਹੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਖਹਿਰਾ ਤੇ ਕੰਵਰ ਸੰਧੂ ਦੀ ਅਗਵਾਈ ਹੇਠ 14 ਵਿਧਾਇਕ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਂਦੇ ਹਨ ਜਾਂ ਨਹੀਂ।ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਬਗਾਵਤ,ਖਹਿਰਾ ਨਾਲ ਡਟੇਦੂਜੇ ਪਾਸੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ,ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨਵੀਂ ਪਾਰਟੀ ਬਣਾਉਣ ਦੇ ਹੱਕ ਵਿੱਚ ਨਹੀਂ ਹਨ।ਕੁਝ ਵਿਧਾਇਕ ਅਜੇ ਦੋਚਿੱਤੀ ਵਿੱਚ ਹਨ। -PTCNews-
latest-news india-latest-news news-in-punjabi news-in-punjab sukhpal-khera
Advertisment

Stay updated with the latest news headlines.

Follow us:
Advertisment