Advertisment

ਆਸਟ੍ਰੇਲੀਆ ਪੱਕੇ ਹੋਣ ਦੀ ਉਡੀਕ ਕਰ ਰਹੇ ਲੋਕਾਂ ਲਈ ਅਹਿਮ ਖਬਰ!

author-image
Ragini Joshi
New Update
ਆਸਟ੍ਰੇਲੀਆ ਪੱਕੇ ਹੋਣ ਦੀ ਉਡੀਕ ਕਰ ਰਹੇ ਲੋਕਾਂ ਲਈ ਅਹਿਮ ਖਬਰ!
Advertisment
ਆਸਟਰੇਲੀਆ ਦੀ ਲੇਬਰ ਪਾਰਟੀ ਨੇ ਨਾਗਰਿਕਤਾ ਦੇ ਕਾਨੂੰਨ ਵਿੱਚ ਹੋਣ ਵਾਲੀ ਸੋਧ ਲਈ ਇੱਕ ਕਾਨੂੰਨ ਨੂੰ ਰੱਦ ਲਈ ਸਰਬਸੰਮਤੀ ਲਈ ਵੋਟ ਕੀਤੀ। ਇਸ ਕਾਨੂੰਨ ਤਹਿਤ ਆਸਟਰੇਲੀਆ ਦਾ ਨਾਗਰਿਕ ਬਣਨ ਲਈ ਉਚ ਪੱਧਰੀ ਅੰਗਰੇਜ਼ੀ ਮੁਹਾਰਤ ਸਾਬਿਤ ਕਰਨ ਦਾ ਟੀਚਾ ਰੱਖਿਆ ਜਾਣਾ ਸੀ। ਟੋਨੀ ਬਰਕੀ ਨੇ ਸਰਕਾਰ ਵੱਲੋਂ ਪ੍ਰਸਤਾਵਿਤ ਇਸ ਕਾਨੂੰਨ ਦੀ ਕਰੜੇ ਸ਼ਬਦਾਂ 'ਚ ਨਿੰਦਿਆ ਕੀਤੀ ਅਤੇ ਕਿਹਾ ਕਿ ਇੰਨਾ ਔਖਾ ਪੱਧਰ ਤੈਅ ਹੋਣ 'ਤੇ ਜ਼ਿਆਦਾਤਰ ਲੋਕ ਇਸ ਟੈਸਟ ਨੂੰ ਪਾਸ ਨਹੀਂ ਕਰ ਪਾਉਣਗੇ, ਲਿਹਾਜ਼ਾ ਉਹਨਾਂ ਨੂੰ ਆਸਟ੍ਰੇਲੀਅਨ ਨਾਗਰਿਕਤਾ ਲੈਣ ਲਈ ਲੰਬੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ। publive-image ਉਹਨਾਂ ਨੇ ਕਿਹਾ ਇਸ ਨਾਲ ਪਹਿਲਾਂ ਤੋਂ ਨਾਗਰਿਕਤਾ ਲੈਣ ਲਈ ਉਡੀਕ ਰਹੇ ਲੋਕਾਂ ਦੇ ਇੰਤਜ਼ਾਰ ਵਿੱਚ 3 ਸਾਲ ਦਾ ਵਾਧਾ ਹੋਵੇਗਾ ਜੋ ਕਿ ਗਲਤ ਹੈ। ਇਸ ਪ੍ਰਸਤਾਵਿਤ ਕਾਨੂੰਨ ਦੇ ਰੱਦ ਹੋਣ ਨਾਲ ਵੱਡੀ ਗਿਣਤੀ ਵਿੱਚ ਨਾਗਰਿਕਤਾ ਲੈਣ ਦੇ ਚਾਹਵਾਨਾਂ ਨੂੰ ਫਾਇਦਾ ਹੋਵੇਗਾ। —PTC News-
Advertisment

Stay updated with the latest news headlines.

Follow us:
Advertisment