Advertisment

ਇਟਲੀ ਵੱਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਪੰਜਾਬ ਨਾਲ ਸਾਂਝ ਪਾਉਣ ਦੀ ਇੱਛਾ ਜ਼ਾਹਰ

author-image
Ragini Joshi
New Update
ਇਟਲੀ ਵੱਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਪੰਜਾਬ ਨਾਲ ਸਾਂਝ ਪਾਉਣ ਦੀ ਇੱਛਾ ਜ਼ਾਹਰ
Advertisment
ਨਵੀਂ ਦਿੱਲੀ: ਇਟਲੀ ਵੱਲੋਂ ਖੇਤੀਬਾੜੀ ਦੇ ਖੇਤਰ ਅਤੇ ਸਥਿਰ ਵਿਕਾਸ ਲਈ ਪੰਜਾਬ ਨਾਲ ਸਹਿਯੋਗ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਇੰਡੋ-ਯੂਰਪੀਅਨ ਸੁਸਟੇਨਏਬਲ ਡਿਵੈਲਪਮੈਂਟ ਦੇ ਸੀ.ਈ.ਓ. ਜੌਹਨ ਮਾਰਟਿਨ ਥਾਮਸ ਦੀ ਅਗਵਾਈ ਵਿੱਚ ਇਟਲੀ ਕੰਪਨੀ ੲੈਨਸ ਦੇ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਨਾਂ ਸਮੇਤ ਹੋਰ ਇਲਾਕਿਆਂ ਵਿੱਚ ਆਪਸੀ ਸਹਿਯੋਗ ’ਤੇ ਵਿਚਾਰ ਕੀਤੀ। ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਟਲੀ ਦੇ ਜਨਤਕ ਭਾਈਵਾਲੀ ਵਾਲੇ ਅਦਾਰੇ ਨੇ ਇਸ ਸਾਲ ਸਤੰਬਰ ਮਹੀਨੇ ਵਿੱਚ ਖੁਰਾਕ ਤੇ ਖੇਤੀ ਇੰਜੀਨੀਅਰਿੰਗ ’ਤੇ ਕਰਵਾਈ ਜਾ ਰਹੀ 242ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੰਜਾਬ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਨੇ ਵਫ਼ਦ ਨੂੰ ਸ਼ਨਾਖ਼ਤ ਕੀਤੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨਾਂ ਨੇ ਸਾਂਝੇ ਉਪਰਾਲਿਆਂ ਤੇ ਨਿਵੇਸ਼ ਪ੍ਰੋਗਰਾਮਾਂ ਰਾਹੀਂ ਰੁਜ਼ਗਾਰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਵਫ਼ਦ ਦੇ ਮੈਂਬਰਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਇਸ ਵਫ਼ਦ ਦੇ ਕੁਝ ਮੈਂਬਰ ਪੰਜਾਬ ਦੇ ਮੂਲ ਵਾਸੀ ਹਨ। ੲੈਨਸ ਕੰਪਨੀ ਨੇ ਪੰਜਾਬ ਵਿੱਚ ਬੀ.ਓ.ਟੀ. ਆਧਾਰ ’ਤੇ ਸੜਕੀ ਨੈੱਟਵਰਕ ਦਾ ਵਿਕਾਸ ਕਰਨ ਤੋਂ ਇਲਾਵਾ ਸੂਰਜੀ ੳੂਰਜਾ ਦੇ ਵਿਕਾਸ ਵਿੱਚ ਦਿਲਚਸਪੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਉਨਾਂ ਦੀ ਸਰਕਾਰ 13 ਲੱਖ ਟਿੳੂਬਵੈਲਾਂ ਨੂੰ ਸੂਰਜੀ ੳੂਰਜਾ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ 2000 ਪੰਪ ਲਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਖੇਤੀਬਾੜੀ ਸੈਕਟਰ ਲਈ ਬਿਜਲੀ ਸਬਸਿਡੀ ਦੀ ਬੱਚਤ ਹੋਵੇਗੀ। ਅਨਾਸ ਵੱਲੋਂ ਡੇਅਰੀ ਵਿਕਾਸ ਵਿੱਚ ਨਿਵੇਸ਼ ਦਾ ਇਕ ਹੋਰ ਖੇਤਰ ਸ਼ਨਾਖ਼ਤ ਕੀਤਾ ਗਿਆ ਹੈ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਨੀਰ ਦਾ ਪ੍ਰੋਸੈਸ ਅਤੇ ਪੈਕਿੰਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੈ। ਬੁਲਾਰੇ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਵਿਰਾਸਤ ਦੀ ਸੁਰੱਖਿਆ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ’ਤੇ ਵੀ ਵਿਚਾਰ ਕੀਤੀ ਗਈ। ਇਜ਼ਰਾਇਲ, ਜਪਾਨ ਅਤੇ ਅਸਟਰੇਲੀਆ ਸਮੇਤ ਕੋਈ ਹੋਰ ਮੁਲਕਾਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਵੱਖ-ਵੱਖ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ ’ਤੇ ਵਿਚਾਰ ਕੀਤੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਵਿੱਚ ਸਨਅਤੀ ਦੀ ਪੁਨਰ-ਸੁਰਜੀਤੀ ਲਈ ਕਈ ਕਦਮ ਚੁੱਕੇ ਹਨ ਅਤੇ ਨਵੀਂ ਸਨਅਤੀ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਵਪਾਰ ਨੂੰ ਸੁਖਾਲਾ ਬਣਾਉਣ ਦੇ ਨਾਲ-ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਸਨਅਤੀ ਘਰਾਣਿਆਂ ਤੇ ਦੂਜੇ ਉਦਯੋਗਾਂ ਲਈ ਬਿਹਤਰ ਮਾਹੌਲ ਕਾਇਮ ਕੀਤਾ ਜਾ ਸਕੇ। ਵਫਦ ਦੇ ਅਹਿਮ ਮੈਂਬਰਾਂ ਵਿਚ ਸ੍ਰੀ ਡੋਮੇਨਿਕੋ ਪੇਟਰੁਜ਼ੇਲੀ - ੲੈਨਸ ਇੰਟਰਨੈਸ਼ਨਲ ਇੰਜੀਨੀਰਿੰਗ, ਸ੍ਰੀ ਮੈਸੀਨੋ ਡੀ ਫੇਲਿਕ- ਡਾਇਰੈਕਟਨ ਓਪਰੇਟਿਵ, ਸ੍ਰੀ ਲੂਕਾ ਪੈਰਿਨੋ ਆਈ.ਆਈ.ਸੀ.ਸੀ.ਆਈ.- ਯੂਰਪੀਨ ਯੂਨੀਅਨਾਂ ਦੇ ਬ੍ਰਾਂਚ ਖਜ਼ਾਨਚੀ ਸ੍ਰੀ ਮਨਵੇਂਦਰਾ ਸਿੰਘ ਤੇ ਸ੍ਰੀ ਅਦਿਤਯਾ ਸੰਧੂ ਸ਼ਾਮਲ ਸਨ। —PTC News-
Advertisment

Stay updated with the latest news headlines.

Follow us:
Advertisment