Advertisment

ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !

author-image
Shanker Badra
New Update
ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !
Advertisment
ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !ਇੱਕ ਹਜਾਰ ਰੁਪਏ ਦੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ 34 ਸਾਲ ਦੇ ਪ੍ਰਕਾਸ਼ ਅਹਿਰਵਾਰ ਚਰਚਾ ਵਿੱਚ ਹਨ,ਕਿਉਂਕਿ ਉਹ ਆਪਣੀ ਕਿਡਨੀ ਵੇਚਣਾ ਚਾਹੁੰਦੇ ਹਨ।ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !ਬੀਤੇ 2 ਮਹੀਨੇ ਵਿੱਚ 25 ਲੋਕਾਂ ਨੇ ਉਸ ਨਾਲ ਸੰਪਰਕ ਕੀਤਾ ਹੈ,ਪਰ 50 ਲੱਖ ਰੁਪਏ ਵਿੱਚ ਕਿਸੇ ਨੇ ਵੀ ਕਿਡਨੀ ਨਹੀਂ ਖਰੀਦੀ।ਕਿਡਨੀ ਖਰੀਦਣ ਲਈ ਸੰਪਰਕ ਕਰਨ ਵਾਲਿਆਂ ਵਿੱਚ ਭੋਪਾਲ, ਦਿੱਲੀ, ਮੁੰਬਈ ਅਤੇ ਸਊਦੀ ਅਰਬ ਤੱਕ ਦੇ ਲੋਕ ਸ਼ਾਮਿਲ ਹਨ।ਕੋਈ ਵੀ ਉਨ੍ਹਾਂ ਨੂੰ 15 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਨਹੀਂ ਦੇ ਰਿਹਾ ਹੈ।ਹੈਰਤ ਨਾਲ ਪੋਸਟਰ ਨੂੰ ਪੜ ਰਹੇ ਸਨ:
Advertisment
ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !ਇਹ ਸਿਲਸਿਲਾ 5 ਸਤੰਬਰ ਨੂੰ ਸ਼ੁਰੂ ਹੋਇਆ ਸੀ।ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿੱਚ ਰਹਿਣ ਵਾਲੇ ਪ੍ਰਕਾਸ਼ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲਗਾਏ ਗਏ ਉਨ੍ਹਾਂ ਦੇ ਪੋਸਟਰ ਵਿੱਚ ਆਪਣੀ ਕਿਡਨੀ ਵੇਚਣ ਦੀ ਐਡ ਸੀ।ਪੋਸਟਰ ਉੱਤੇ ਉਨ੍ਹਾਂ ਦੀ ਫੋਟੋ ਵੀ ਸੀ।ਲੋਕ ਹੈਰਤ ਨਾਲ ਪੋਸਟਰ ਪੜ ਰਹੇ ਸਨ।ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !ਉਸਦਾ ਕਹਿਣਾ ਹੈ ਕਿ ਪਤਨੀ ਲਕਸ਼ਮੀ ਅਹਿਰਵਾਰ ਨਾਲ ਚੱਲ ਰਹੇ ਪਰਿਵਾਰਿਕ ਵਿਵਾਦ ਦੇ ਚਲਦੇ ਮੈਂ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹਾਂ। ਕੋਰਟ ਦੇ ਆਰਡਰ ਉੱਤੇ ਤਲਾਕ ਦੇ ਬਾਅਦ ਗੁਜਾਰੇ ਲਈ ਪਤਨੀ ਨੂੰ ਹਰ ਮਹੀਨੇ 2200 ਰੁਪਏ ਅਤੇ ਇੰਟਰਿਮ ਰੀਲੀਫ ਦੇ 30 ਹਜ਼ਾਰ ਰੁਪਏ ਨਹੀਂ ਦੇ ਸਕਦਾ।ਜਿਸ ਕਰਕੇ ਮੈਨੂੰ ਆਪਣੀ ਆਪਣੀ ਕਿਡਨੀ ਵੇਚਣੀ ਪੈ ਰਹੀ ਹੈ।ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !ਸਊਦੀ ਅਰਬ ਤੋਂ ਆਇਆ ਫੋਨ:ਪਲੰਬਰ ਦਾ ਕੰਮ ਕਰਨ ਵਾਲੇ ਪ੍ਰਕਾਸ਼ ਅਹਿਰਵਾਰ ਨੇ ਦੱਸਿਆ ਕਿ 7 ਸਤੰਬਰ ਨੂੰ ਸਊਦੀ ਅਰਬ ਤੋਂ ਇੱਕ ਸ਼ਖਸ ਦਾ ਫੋਨ ਆਇਆ ਸੀ।ਉਹ ਆਪਣੇ ਇੱਕ ਦੋਸਤ ਲਈ 15 ਲੱਖ ਰੁਪਏ ਵਿੱਚ ਕਿਡਨੀ ਖਰੀਦਣ ਦੀ ਗੱਲ ਕਹਿ ਰਿਹਾ ਸੀ,ਪਰ ਮੈਂ ਉਸ ਨੂੰ 50 ਲੱਖ ਦੇਣ ਦੀ ਗੱਲ ਕਹੀ ਸੀ।ਇਸਦੇ ਬਾਅਦ ਦੁਬਾਰਾ ਉਸਨੇ ਸੰਪਰਕ ਨਹੀਂ ਕੀਤਾ।8 ਸਤੰਬਰ ਨੂੰ ਹਰਿਆਣੇ ਦੇ ਰੋਹਤਕ ਸ਼ਹਿਰ ਤੋਂ ਵੀ ਗਜੇਂਦਰ ਸਿੰਘ ਨਾਮਕ ਸ਼ਖਸ ਨਾਲ ਗੱਲ ਹੋਈ ਸੀ,ਪਰ 50 ਲੱਖ ਸੁਣ ਕੇ ਉਸਨੇ ਵੀ ਹਿੰਮਤ ਨਹੀਂ ਦਿਖਾਈ।ਇਸ ਇਨਸਾਨ ਨੇ ਕਿਡਨੀ ਵੇਚਣ ਦੇ ਲਗਾਏ ਪੋਸਟਰ,ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ !ਇਸਦੇ ਇਲਾਵਾ ਭੋਪਾਲ,ਦਿੱਲੀ ਅਤੇ ਮੁੰਬਈ ਤੋਂ ਕਈ ਐਨਜੀਓ ਵਾਲਿਆਂ ਨੇ ਵੀ ਸੰਪਰਕ ਕੀਤਾ ਅਤੇ ਕਿਡਨੀ ਨਾ ਵੇਚਣ ਦੀ ਸਲਾਹ ਦਿੰਦੇ ਹੋਏ ਕੋਰਟ ਵਿੱਚ ਜਾ ਕੇ ਹੀ ਕੇਸ ਲੜਨ ਦੀ ਸਲਾਹ ਦਿੱਤੀ ਸੀ।ਪ੍ਰਕਾਸ਼ ਅਹਿਰਵਾਰ ਨੇ ਦੱਸਿਆ ਕਿ 2002 ਵਿੱਚ ਲਕਸ਼ਮੀ ਅਹਿਰਵਾਰ ਨਾਲ ਉਸਦਾ ਵਿਆਹ ਹੋਇਆ ਸੀ। ਉਸਦੇ ਦੋ ਬੇਟੇ 12 ਅਤੇ 6 ਸਾਲ ਦੇ ਹਨ। -PTCNews-
latest-news madhya-pradesh india-latest-news news-in-punjabi news-in-punjab
Advertisment

Stay updated with the latest news headlines.

Follow us:
Advertisment