New Update
ਇੰਗਲੈਂਡ 'ਚ ਧੋਖਾਧੜੀ ਦੇ ਮਾਮਲੇ 'ਚ ਪੰਜਾਬੀ ਵਿਅਕਤੀ ਨੂੰ ਹੋਈ ਸਜ਼ਾ: ਇੰਗਲੈਂਡ, ਸਲੱਫ ਦੇ ਇਕ 41 ਸਾਲਾਂ ਪੰਜਾਬੀ ਵਿਅਕਤੀ ਦਾ ਇੱਕ ਸ਼ਰਮਨਾ ਕਾਰਾ ਸਾਹਮਣੇ ਆਇਆ ਹੈ, ਜਿਸ ਨਾਲ ਸਮੂਹ ਸਿੱੱਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ ।
ਇਸ ਮਾਮਲੇ 'ਚ 35 ਸਾਲਾਂ ਰਜਿੰਦਰ ਸਿੰਘ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਦੋਸ਼ੀ 'ਤੇ ਆਪਣੇ ਦੋਸਤ ਨੂੰ ਪੈਸਿਆਂ ਲਈ ਇਕ ਟ੍ਰੈਫਿਕ ਅਪਰਾਧ ਕਰਨ ਤੋਂ ਬਾਅਦ ਬਚਾਉਣ 'ਚ ਮਦਦ ਕਰਨ ਦਾ ਅਪਰਾਧ ਹੈ। ਇਹ ਮਾਮਲਾ ਅਪ੍ਰੈਲ 2017 ਦਾ ਹੈ। ਰਜਿੰਦਰ ਦੇ ਦੋਸਤ ਪਰਮਜੀਤ ਤਲਵਾੜ ਮੁਤਾਬਕ, ਸਿੰਘ ਵੱਲੋਂ ਉਸ ਨੂੰ 250 ਪਾਊਂਡ ਲੈ ਕੇ ਭੱਜਣ ਦੀ ਗੱਲ ਕਹੀ ਗਈ ਸੀ।
ਇਸ ਸੰਬੰਧ 'ਚ ਬ੍ਰਿਿਟਸ਼ ਟ੍ਰਾਂਸਪੋਰਟ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਤਲਵਾੜ ਨੇ ਅਧਿਕਾਰੀਆਂ ਨੂੰ ਘਟਨਾ ਸੰਬੰਧੀ ਗਲਤ ਵੇਰਵੇ ਦਿੱਤੇ ਸਨ। ਸਿਰਫ ਇੰਨ੍ਹਾਂ ਹੀ ਨਹੀਂ, ਉਸ ਨੇ ਸਿੰਘ ਦੀ ਵੱਲੋਂ ਆਰਜ਼ੀ ਲਾਇਸੰਸ ਪੁਲਸ ਨੂੰ ਵੀ ਦਿੱਤਾ ਸੀ।
ਇਸ 'ਚ ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਜਾਂਚ ਸ਼ੁਰੂ ਕੀਤੀ । ਸਿੰਘ ਨੇ ਜਾਂਚ ਦੌਰਾਨ ਆਪਣਾ ਝੂਠ ਮੰਨ ਲਿਆ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਅਦਾਲਤ ਨੇ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਤਲਵਾੜ ਅਤੇ ਰਜਿੰਦਰ ਨੂੰ ਅੱਠ-ਅੱਠ ਹਫਤੇ ਜੇਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਵਾਂ ਦੋਸ਼ੀਆਂ ਨੂੰ ਨੂੰ 615-615 ਪਾਊਂਡ ਦੇ ਜੁਰਮਾਨੇ ਦਾ ਭੁਗਤਾਨ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।
—PTC News-