Advertisment

ਇੰਟਰਨੈੱਟ ਦੀ ਮਦਦ ਨਾਲ ਇਸ ਕਿਸਾਨ ਨੇ ਇੱਕ ਸੀਜ਼ਨ 'ਚ ਕਮਾਏ 3 ਲੱਖ ਰੁਪਏ, ਜਾਣੋ ਕਿਵੇਂ

author-image
Ragini Joshi
New Update
ਇੰਟਰਨੈੱਟ ਦੀ ਮਦਦ ਨਾਲ ਇਸ ਕਿਸਾਨ ਨੇ ਇੱਕ ਸੀਜ਼ਨ 'ਚ ਕਮਾਏ 3 ਲੱਖ ਰੁਪਏ, ਜਾਣੋ ਕਿਵੇਂ
Advertisment
ਇੰਟਰਨੈੱਟ ਦੀ ਮਦਦ ਨਾਲ ਇਸ ਕਿਸਾਨ ਨੇ ਇੱਕ ਸੀਜ਼ਨ 'ਚ ਕਮਾਏ 3 ਲੱਖ ਰੁਪਏ, ਜਾਣੋ ਕਿਵੇਂ: ਜਿੱਥੇ ਇੱਕ ਪਾਸੇ ਆਏ ਦਿਨ ਕਰਜ਼ੇ ਤੋਂ ਪਰੇਸ਼ਾਨ ਕਿਸਾਨੀ ਖੁਦਕੁਸ਼ੀਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਉਥੇ ਹੀ ਇੱਕ ਅਜਿਹਾ ਕਿਸਾਨ ਹੈ, ਜਿਸਨੇ ਹੋਰਾਂ ਲਈ ਮਿਸਾਲ ਕਾਇਮ ਕੀਤੀ ਹੈ। ਯੂ.ਪੀ. ਦੇ ਮੁਜ਼ੱਫਰਨਗਰ ਦੇ ਇਸ ਯੋਗੇਸ਼ ਸੈਨੀ ਨੇ ਗੰਨੇ ਦੇ ਖੇਤਾਂ ਦਰਮਿਆਨ ਢਾਈ ਵੀਘੇ ਦੇ ਖੇਤ 'ਚ ਸਟਾਰਅਬੇਰੀ ਦੀ ਖੇਤੀ ਸ਼ੁਰੂ ਕੀਤੀ ਹੈ। ਇਸ ਨਾਲ ਉਸਨੂੰ ਗੰਨੇ ਬੀਜ ਕੇ ਫਿਰ ਉਹਨਾਂ ਦੇ ਤਿਆਰ ਹੋਣ ਦੇ ਸਮੇਂ ਵਿਚਕਾਰ ਅੱਲਗ ਕਮਾਈ ਦੇ ਸਾਧਨ ਦਾ ਜ਼ਰੀਆ ਮਿਲਿਆ ਹੈ। ਯੋਗੇਸ਼ ਮੁਤਾਬਕ, ਉਸਨੇ ਇਸਦੇ ਬਾਰੇ 'ਚ ਇੰਟਰਨੈੱਟ ਤੋਂ ਜਾਣਕਾਰੀ ਲਈ, ਪਰ ਉਸ ਕੋਲ ਵਾਹੀ ਲਈ ਜ਼ਿਆਦਾ ਜ਼ਮੀਨ ਨਾ ਹੋਣ ਕਾਰਨ ਉਸਨੇ ਗੰਨੇ ਦੇ ਖੇਤਾਂ 'ਚ ਹੀ ਸਟਰਾਅਬੇਰੀ ਦੀ ਖੇਤੀ ਸ਼ੁਰੂ ਕੀਤੀ। ਯੋਗੇਸ਼ ਨੇ ਇਸ ਕਮਾਈ ਜ਼ਰੂਏ ਹੁਣ ਤੱਕ ਢਾਈ ਵੀਘੇ ਦੀ ਜ਼ਮੀਨ ਤੋਂ ਇਕ ਸੀਜਨ 'ਚ 3 ਲੱਖ ਰੁਪਏ ਕਮਾ ਕੇ ਉਹਨਾਂ ਕਿਸਾਨਾਂ ਲਈ ਇੱਕ ਉਦਾਹਰਨ ਪੇਸ਼ ਕੀਤੀ ਹੈ, ਜੋ ਨਿਰਾਸ਼ ਹੋ ਕੇ ਬੈਠੇ ਹਨ। ਯੋਗੇਸ਼ ਅਨੁਸਾਰ, ਉਸਨੇ ਇਸ ਬਾਰੇ ਟੀ.ਵੀ ਅਤੇ ਇੰਟਰਨੈਟ ਤੋਂ ਜਾਣਕਾਰੀ ਹਾਸਲ ਕੀਤੀ। ਦੱਸ ਦੇਈਏ ਕਿ ਸਟਾਰਅਬੇਰੀ ਦੀ ਖੇਤੀ ਨੂੰ ਕਿਸੇ ਤਰ੍ਹਾਂ ਦੀ ਵੀ ਖਾਸ ਦੇਖਭਾਲ ਦੀ ਵੀ ਜ਼ਰੂਰਤ ਨਹੀਂ ਹੁੰਦੀ ਅਤੇ ਇਸਦੇ ਲਈ ੧੬ ਤੋਂ ੧੮ ਡਿਗਰੀ ਸੈਲਸੀਅਸ ਤਾਪਮਾਨ ਅਨੁਕੂਲ ਹੁੰਦਾ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment