Advertisment

ਐਗਰੋ-ਪ੍ਰੋਸੈਸਿੰਗ ਨਾਲ ਆ ਸਕਦਾ ਹੈ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ

author-image
Ragini Joshi
New Update
ਐਗਰੋ-ਪ੍ਰੋਸੈਸਿੰਗ ਨਾਲ ਆ ਸਕਦਾ ਹੈ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ
Advertisment
ਐਗਰੋ-ਪ੍ਰੋਸੈਸਿੰਗ ਨਾਲ ਆ ਸਕਦਾ ਹੈ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲੁਧਿਆਣਾ: ਪੀਏਯੂ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਅਨਾਜ ਅਤੇ ਤੇਲਬੀਜਾਂ ਦੀ ਐਗਰੋ-ਪ੍ਰੋਸੈਸਿੰਗ ਉਪਰ ਇੱਕ ਰੋਜ਼ਾ ਸਿਖਲਾਈ ਕੋਰਸ ਲਗਾਇਆ ਗਿਆ । ਇਹ ਸਿਖਲਾਈ ਕੋਰਸ ਵਿਭਾਗ ਵਿੱਚ ਆਈ ਸੀ ਏ ਆਰ ਦੇ ਚਲ ਰਹੇ ਇੱਕ ਪ੍ਰੋਜੈਕਟ ਜੋ ਕਿ ਡਾਇਰੈਟੋਰੇਟ ਪਸਾਰ ਸਿੱਖਿਆ, ਪੀਏਯੂ, ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ, ਦੇ ਅਧੀਨ ਲਗਾਇਆ ਗਿਆ । ਇਹ ਪ੍ਰੋਜੈਕਟ ਕਿਸਾਨਾਂ ਦੀ ਆਮਦਨ ਵਧਾਉਣ, ਕੁਦਰਤੀ ਸੋਮਿਆਂ ਦੀ ਸਥਿਰਤਾ ਅਤੇ ਕਿਸਾਨਾਂ ਦੀ ਮੰਡੀਕਰਨ ਵਿਵਸਥਾ ਉਪਰ ਅਧਾਰਿਤ ਹੈ । ਇਸ ਸਿਖਲਾਈ ਕੋਰਸ ਵਿੱਚ ਸੰਗਰੂਰ ਜ਼ਿਲ•ੇ ਦੇ ਪ੍ਰਵਾਨਿਤ ਪਿੰਡ ਤਰੰਜੀ ਖੇੜਾ ਅਤੇ ਚੱਠਾ ਨੰਨਹੇੜਾ ਦੇ ਕਿਸਾਨਾਂ ਨੇ ਭਾਗ ਲਿਆ । ਇਸ ਕੋਰਸ ਵਿੱਚ ਇਹਨਾਂ ਕਿਸਾਨਾਂ ਨੂੰ ਕਣਕ, ਝੋਨਾ ਅਤੇ ਤੇਲਬੀਜ ਫ਼ਸਲਾਂ ਦੀ ਪ੍ਰੋਸੈਸਿੰਗ ਕਰਨ ਵਾਲੀਆਂ ਮਸ਼ੀਨਾਂ ਬਾਰੇ ਜਾਣੂੰ ਕਰਵਾਇਆ ਗਿਆ । ਡਾ. ਏ ਕੇ ਸਿੰਘ, ਮੁਖੀ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਨੇ ਕਿਸਾਨਾਂ ਨੂੰ ਚੰਗੇ ਉਤਪਾਦਕ ਅਤੇ ਚੰਗੇ ਸੰਸਾਧਕ ਬਣਨ ਲਈ ਪ੍ਰੇਰਿਆ । ਪ੍ਰੋਜੈਕਟ ਦੇ ਕਾਰਜ ਕਰਤਾ ਡਾ. ਪ੍ਰਭਜੋਤ ਕੌਰ ਨੇ ਕਿਸਾਨਾਂ ਨੂੰ ਪ੍ਰੋਸੈਸਿੰਗ ਕਾਰਜਾਂ ਲਈ ਉਤਸ਼ਾਹਿਤ ਕੀਤਾ । ਡਾ. ਤਰਸੇਮ ਚੰਦ, ਸਿਖਲਾਈ ਕੋਰਸ ਦੇ ਸੰਚਾਲਕ, ਨੇ ਕਿਸਾਨਾਂ ਦੀ ਆਰਥਿਕਤਾ ਸੁਧਾਰਨ ਲਈ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਐਗਰੋ-ਪ੍ਰੋਸੈਸਿੰਗ ਕੰਪਲੈਕਸ ਲਗਾਉਣ ਵੱਲ ਤਵੱਜੋਂ ਦਿੱਤੀ । —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news %e0%a8%90%e0%a8%97%e0%a8%b0%e0%a9%8b-%e0%a8%aa%e0%a9%8d%e0%a8%b0%e0%a9%8b%e0%a8%b8%e0%a9%88%e0%a8%b8%e0%a8%bf%e0%a9%b0%e0%a8%97
Advertisment

Stay updated with the latest news headlines.

Follow us:
Advertisment