Advertisment

ਓਲੰਪਿਕ 'ਚ ਇਤਿਹਾਸ ਰਚਣ ਵਾਲੀ ਧੀ ਨੇ ਕਹੀ ਅਜਿਹੀ ਗੱਲ ਕਿ ਸਾਰੇ ਹੋਏ ਭਾਵੁਕ

author-image
Ragini Joshi
New Update
ਓਲੰਪਿਕ 'ਚ ਇਤਿਹਾਸ ਰਚਣ ਵਾਲੀ ਧੀ ਨੇ ਕਹੀ ਅਜਿਹੀ ਗੱਲ ਕਿ ਸਾਰੇ ਹੋਏ ਭਾਵੁਕ
Advertisment
ਓਲੰਪਿਕ 'ਚ ਇਤਿਹਾਸ ਰਚਣ ਵਾਲੀ ਧੀ ਨੇ ਕਹੀ ਅਜਿਹੀ ਗੱਲ ਕਿ ਸਾਰੇ ਹੋਏ ਭਾਵੁਕ: ਦੱਖਣੀ ਕੋਰੀਆ ਵਿੱਚ ਚੱਲ ਰਹੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਨੇ ਪੂਰੀ ਦੁਨੀਆ ਵਿੱਚ ਤਹਿਲਕਾ ਮਚਾ ਕੇ ਰੱਖਿਆ ਹੋਇਆ ਹੈ। ਜਿਸ ਵਿੱਚ ਬਹੁਤ ਸਾਰੇ ਖਿਡਾਰੀ ਆਪਣਾ ਵਧੀਆ ਪ੍ਰਦਰਸ਼ਨ ਦਿਖਾ ਰਹੇ ਹਨ। ਜਿਸ ਦੌਰਾਨ ਕੈਨੇਡਾ ਦੇ ਕਰਲਿੰਗ ਖਿਡਾਰੀਆਂ ਕੇਟਲਿਨ ਲਾਵੇਸ ਅਤੇ ਜੌਨ ਮੋਰਿਸ ਨੇ ਦੂਜੀ ਵਾਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਓਲੰਪਿਕ 'ਚ ਇਤਿਹਾਸ ਰਚਣ ਵਾਲੀ ਧੀ ਨੇ ਕਹੀ ਅਜਿਹੀ ਗੱਲ ਕਿ ਸਾਰੇ ਹੋਏ ਭਾਵੁਕਦੱਸਿਆ ਜਾ ਰਿਹਾ ਹੈ ਕਿ ਪਹਿਲੇ ਕੈਨੇਡੀਅਨ ਕਰਲਿੰਗ ਖਿਡਾਰੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਝੋਲੀ ਵਿੱਚ ਸੋਨ ਤਮਗਾ ਪਾਇਆ ਹੈ। ਬੀਤੇ ਦਿਨ ਕਨੈਡਾ ਅਤੇ ਸਵਿਟਜ਼ਰਲੈਂਡ ਵਿਚਾਲੇ ਖੇਡੇ ਗਏ ਮਿਕਸਡ ਡਬਲ ਕਰਲਿੰਗ ਵਿੱਚ ਕਨੈਡਾ ਨੇ ਸਵਿਟਜ਼ਰਲੈਂਡ ਨੂੰ 10-3 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਤੋਂ ਪਹਿਲਾ ਵਿਨੀਪੈੱਗ ਵਿੱਚ ਰਹਿਣ ਵਾਲੀ ਲਾਵੇਸ ਨੇ 2014 ਵਿੱਚ ਸੋਨ ਤਮਗਾ ਜਿੱਤਿਆ ਸੀ, ਤੇ ਹੁਣ 2018 'ਚੋ ਦੋਵਾਂ ਨੂੰ ਸੋਨ ਤਮਗਾ ਮਿਲਿਆ ਹੈ। ਲਾਵੇਸ ਦੀ ਇਸ ਜਿੱਤ ਤੋਂ ਬਾਅਦ ਉਸ ਦਾ ਪਰਿਵਾਰ ਭਾਵੁਕ ਹੋ ਗਿਆ। ਦੱਸ ਦੇਈਏ ਕਿ ਲਾਵੇਸ ਦੇ ਪਿਤਾ ੧੦ ਸਾਲ ਪਹਿਲਾਂ ਕੈਂਸਰ ਦੀ ਬੀਮਾਰੀ ਕਾਰਨ ਉਹਨਾਂ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਓਲੰਪਿਕ 'ਚ ਇਤਿਹਾਸ ਰਚਣ ਵਾਲੀ ਧੀ ਨੇ ਕਹੀ ਅਜਿਹੀ ਗੱਲ ਕਿ ਸਾਰੇ ਹੋਏ ਭਾਵੁਕਲਾਵੇਸ ਦੇ ਪਿਤਾ ਵੀ  ਕਰਿਲੰਗ ਖੇਡਣ ਦੇ ਸ਼ੌਕੀਨ ਸਨ ਅਤੇ ਉਨ੍ਹਾਂ ਨੇ ਹੀ ਲਾਵੇਸ ਨੂੰ ਵੀ ਇਸ ਖੇਡ ਵੱਲ ਪ੍ਰੇਰਿਤ ਕੀਤਾ ਸੀ।' ਲਾਵੇਸ ਨੇ ਕਿਹਾ ਕਿ ਜਦ ਵੀ ਮੈਂ ਖੇਡਦੀ ਹਾਂ, ਮੇਰੇ ਪਿਤਾ ਮੇਰੇ ਨਾਲ ਹੁੰਦੇ ਹਨ, ਬਰਫ 'ਤੇ ਖੇਡਦਿਆਂ ਮੈਨੂੰ ਲੱਗਦਾ ਹੈ ਕਿ ਪਾਪਾ ਮੇਰੇ ਨਾਲ ਹੀ ਹਨ। ਲਾਵੇਸ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ,ਕਿ ਉਹ ਦੱਖਣੀ ਕੋਰੀਆ ਤੋਂ ਆਪਣੇ ਦੇਸ਼ ਲਈ ਸੋਨ ਤਮਗਾ ਲੈ ਕੇ ਜਾਵੇਗੀ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment