Advertisment

ਕਣਕ ਦੀ ਬੀਜ ਵਾਲੀ ਫਸਲ ਤੇ ਕਰਨਾਲ ਬੰਟ ਦੀ ਰੋਕਥਾਮ ਸਹੀ ਸਮੇਂ ਕਰੋ

author-image
Ragini Joshi
New Update
ਕਣਕ ਦੀ ਬੀਜ ਵਾਲੀ ਫਸਲ ਤੇ ਕਰਨਾਲ ਬੰਟ ਦੀ ਰੋਕਥਾਮ ਸਹੀ ਸਮੇਂ ਕਰੋ
Advertisment
ਕਣਕ ਦੀ ਬੀਜ ਵਾਲੀ ਫਸਲ ਤੇ ਕਰਨਾਲ ਬੰਟ ਦੀ ਰੋਕਥਾਮ ਸਹੀ ਸਮੇਂ ਕਰੋ: ਲੁਧਿਆਣਾ: ਕਣਕ ਦੀ ਕਰਨਾਲ ਬੰਟ ਜਿਸ ਨੂੰ ਦਾਣਿਆਂ ਦੀ ਕਾਲਖ ਵੀ ਆਖਦੇ ਹਨ, ਬੀਜ ਅਤੇ ਮਿੱਟੀ ਰਾਹੀਂ ਜਾਣ ਵਾਲਾ ਇੱਕ ਉਲੀ ਰੋਗ ਹੈ । ਇਸ ਰੋਗ ਨਾਲ ਪ੍ਰਭਾਵਿਤ ਦਾਣੇ ਅੱਧੇ-ਪਚੱਧੇ ਕਾਲੇ ਧੂੜੇ ਵਿੱਚ ਬਦਲ ਜਾਂਦੇ ਹਨ । ਇਹ ਜਾਣਕਾਰੀ ਦਿੰਦਿਆਂ ਡਾ. ਪਰਵਿੰਦਰ ਸਿੰਘ ਸੇਖੋਂ, ਮੁਖੀ ਪੌਦਾ ਰੋਗ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਇਸ ਬਿਮਾਰੀ ਦਾ ਹਮਲਾ ਸਾਰੇ ਪੰਜਾਬ ਵਿੱਚ ਘੱਟ ਤੋਂ ਦਰਮਿਆਨੀ ਮਿਕਦਾਰ ਵਿੱਚ ਦੇਖਿਆ ਗਿਆ ਪਰ ਇਸ ਬਿਮਾਰੀ ਤੋਂ ਪ੍ਰਭਾਵਿਤ ਦਾਣਿਆਂ ਦੇ ਨਮੂਨਿਆਂ ਦੀ ਮਾਤਰਾ ਮੋਹਾਲੀ, ਰੋਪੜ, ਪਠਾਨਕੋਟ, ਹੁਸ਼ਿਆਰਪੁਰ ਅਮ੍ਰਿੰਤਸਰ ਅਤੇ ਫਤਿਹਗੜ• ਸਾਹਿਬ ਜ਼ਿਲਿ•ਆਂ ਵਿੱਚ ਵੱਧ ਸੀ ਜੋ ਕਿ ਇਸ ਬਿਮਾਰੀ ਦੇ ਮੌਜੂਦਾ ਸਾਲ ਦੌਰਾਨ ਆਉਣ ਵਿੱਚ ਸਹਾਈ ਹੋਵੇਗੀ । ਇਸ ਬਿਮਾਰੀ ਦੇ ਕਣ 2-3 ਸਾਲਾਂ ਲਈ ਮਿੱਟੀ ਵਿੱਚ ਜਿਉਂਦੇ ਰਹਿੰਦੇ ਹਨ ਅਤੇ ਕਣਕ ਦੇ ਸਿੱਟੇ ਨਿਕਲਣ ਵੇਲੇ ਇਹ ਮਿੱਟੀ ਵਿੱਚੋਂ ਉਡ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਡਰੋਨਾਂ ਦੀ ਤਰ•ਾਂ ਪ੍ਰਪਰਾਗਣ ਹੋਣ ਵੇਲੇ ਸਿੱਟਿਆਂ ਵਿੱਚ ਦਾਣਿਆਂ ਤੇ ਬਿਮਾਰੀ ਲਾ ਦਿੰਦੇ ਹਨ । ਮੀਂਹ ਜਾਂ ਬੂੰਦਾਂ-ਬਾਂਦੀ ਕਾਰਨ ਚਲ ਰਿਹਾ ਮੌਸਮ ਅਤੇ ਇਸ ਵਿੱਚ ਨਮੀ ਦੀ ਵਧੇਰੇ ਮਾਤਰਾ ਅਤੇ ਤਾਪਮਾਨ ਵੀ ਬਿਮਾਰੀ ਦੇ ਲੱਗਣ ਲਈ ਅਨੁਕੂਲ ਹੈ । ਡਾ. ਸੇਖੋਂ ਨੇ ਕਿਸਾਨ ਵੀਰਾਂ ਨੂੰ ਸੁਚੇਤ ਕੀਤਾ ਕਿ ਐਚ ਡੀ 3086 ਤੋਂ ਬਿਨਾਂ ਸਾਰੀਆਂ ਕਿਸਮਾਂ ਬਿਜਾਈ ਤੋਂ 90-92 ਦਿਨਾਂ ਬਾਅਦ ਗੋਭ ਵਿੱਚ ਆ ਜਾਂਦੀਆਂ ਹਨ ਜੋ ਬਿਮਾਰੀ ਲੱਗਣ ਲਈ ਫਸਲ ਦੀ ਢੁੱਕਵੀਂ ਅਵਸਥਾ ਹੈ। ਇਨ•ਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਡਾ. ਸੇਖੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਬੀਜ ਵਾਲੀ ਫਸਲ ਤੇ ਪੀ ਏ ਯੂ, ਵੱਲੋਂ ਸਿਫਾਰਿਸ਼ ਅਨੁਸਾਰ ਇੱਕ ਛਿੜਕਾਅ 200 ਮਿ.ਲਿ. ਟਿਲਟ ਜਾਂ ਫੋਲੀਕਰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਜਰੂਰ ਕਰਨ ਤਾਂ ਜੋ ਕਰਨਾਲ ਬੰਟ ਰਹਿਤ ਬੀਜ ਪੈਦਾ ਕੀਤਾ ਜਾ ਸਕੇ। ਉਨ•ਾਂ ਜੋਰ ਦੇ ਕੇ ਆਖਿਆ ਕਿ 10-15 ਦਿਨ•ਾਂ ਅੰਦਰ ਸਾਰੀ ਕਣਕ ਦਾ ਨਿਸਾਰਾ ਹੋ ਜਾਵੇ ਤਾਂ ਉਪਰੋਕਤ ਛਿੜਕਾਅ ਬਹੁਤ ਘੱਟ ਅਸਰਦਾਰ ਰਹਿੰਦਾ ਹੈ। ਇਸ ਲਈ ਫਸਲ ਦੀ ਸਹੀ ਅਵਸਥਾ ਤੇ ਹੀ ਛਿੜਕਾਅ ਕਰਨਾ ਜਰੂਰੀ ਹੈ। ਡਾ. ਸੇਖੋਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਨਵੀਂਆਂ ਕਿਸਮਾਂ ਖਾਸ ਤੌਰ ਤੇ ਪੀ ਬੀ ਡਬਲਯੂ 725, ਪੀ ਬੀ ਡਬਲਯੂ 677 ਅਤੇ ਐਚ ਡੀ 3086 ਆਦਿ ਨੇ ਪਿਛਲੇ ਸਾਲ ਪੁਰਾਣੀ ਕਿਸਮ ਐਚ ਡੀ 2967 ਤੋਂ 2-3 ਕੁਇੰਟਲ ਵੱਧ ਝਾੜ ਦਿੱਤਾ ਸੀ। ਇਨ•ਾਂ ਕਿਸਮਾਂ ਦਾ ਕਰਨਾਲ ਬੰਟ ਰਹਿਤ ਬੀਜ ਪੈਦਾ ਕਰਨ ਲਈ ਉਪਰੋਕਤ ਦੱਸੇ ਉਪਰਾਲੇ 10 ਪ੍ਰਤੀਸ਼ਤ ਨਿਸਾਰੇ ਸਮੇਂ ਜਰੂਰ ਕਰਨੇ ਚਾਹੀਦੇ ਹਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment