Advertisment

ਕਪਾਹ ਦੇ ਟੀਂਡੇ ਦੇ ਗੁਲਾਬੀ ਕੀੜੇ ਦੀ ਰੋਕਥਾਮ ਹੁਣੇ ਕਰੋ

author-image
Ragini Joshi
New Update
ਕਪਾਹ ਦੇ ਟੀਂਡੇ ਦੇ ਗੁਲਾਬੀ ਕੀੜੇ ਦੀ ਰੋਕਥਾਮ ਹੁਣੇ ਕਰੋ
Advertisment
ਕਪਾਹ ਦੇ ਟੀਂਡੇ ਦੇ ਗੁਲਾਬੀ ਕੀੜੇ ਦੀ ਰੋਕਥਾਮ ਹੁਣੇ ਕਰੋ-ਡਾ.ਪਰਮਜੀਤ ਸਿੰਘ ਲੁਧਿਆਣਾ: ਇਸ ਸਾਲ ਸਾਲ ਬੀ ਟੀ ਨਰਮੇ ਉੱਪਰ ਟੀਂਡਿਆਂ ਦੇ ਗੁਲਾਬੀ ਕੀੜੇ ਦਾ ਹਮਲਾ ਭਾਰਤ ਦੇ ਦੱਖਣ ਅਤੇ ਕੇਂਦਰੀ ਇਲਾਕਿਆਂ ਵਿੱਚ ਦੇਖਿਆ ਗਿਆ। ਨਰਮਾ ਪੱਟੀ ਵਾਲੇ ਇਲਾਕੇ ਜਿਵੇਂ ਮਹਾਂਰਾਸ਼ਟਰ, ਤੇਲੰਗਾਨਾ ਵਿੱਚ ਵੀ ਟੀਂਡੇ ਵਿੱਚ ਮੋਰੀ ਕਰਨ ਵਾਲੀ ਇਹ ਸੁੰਡੀ ਦਾ ਹੀ ਹਮਲਾ ਦੇਖਣ ਵਿੱਚ ਆਇਆ । ਪੀਏਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ: ਪਰਮਜੀਤ ਸਿੰਘ ਨੇ ਇਸ ਸੰਬੰਧੀ ਵਿਸ਼ੇਸ਼ ਰੂਪ ਵਿੱਚ ਨਰਮਾ ਪੱਟੀ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਟੀਂਡਾ ਛੇਦਕ ਇਸ ਸੁੰਡੀ ਨੂੰ ਰੋਕਣ ਲਈ ਪਹਿਲਾਂ ਹੀ ਵਿਉਂਤ ਕਰ ਲੈਣੀ ਚਾਹੀਦੀ ਹੈ। ਪੰਜਾਬ ਦੀ ਨਰਮਾ ਪੱਟੀ ਵਿੱਚ ਭਾਵੇਂ ਕਪਾਹ ਦੀ ਚੁਗਾਈ ਦਾ ਕੰਮ ਲਗਪਗ ਖਤਮ ਹੋ ਚੁੱਕਾ ਹੈ ਪਰ ਇਸ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸੰਬੰਧੀ ਹੇਠਲੇ ਨੁਕਤੇ ਇਸ ਸਮੇਂ ਧਿਆਨ ਵਿੱਚ ਰੱਖਣੇ ਜ਼ਰੂਰੀ ਹਨ। ਕਪਾਹ ਦੇ ਟੀਂਡੇ ਦੇ ਗੁਲਾਬੀ ਕੀੜੇ ਦੀ ਰੋਕਥਾਮ ਹੁਣੇ ਕਰੋ• ਜਿੰਨੀ ਛੇਤੀ ਹੋ ਸਕੇ ਕਪਾਹ ਦੀ ਚੁਗਾਈ ਨਿਬੇੜ ਲਵੋ ਅਤੇ ਖੇਤ ਵਿੱਚੋਂ ਜਿੰਨੀ ਛੇਤੀ ਹੋ ਸਕੇ ਕਪਾਹ ਦੀਆਂ ਛਿਟੀਆਂ ਬਾਹਰ ਕੱਢ ਦਿਉ। • ਕਪਾਹ ਦੀ ਰਹਿੰਦ ਖੂੰਹਦ ਅਤੇ ਅਣਖਿੜੇ ਟੀਂਡੇ ਖੇਤ ਵਿੱਚ ਨਾ ਰਹਿਣ ਦਿਉ। • ਚੁਗਾਈ ਮੁਕੰਮਲ ਹੋਣ  ਮਗਰੋਂ ਹੀ ਭੇਡਾਂ, ਬੱਕਰੀਆਂ ਅਤੇ ਹੋਰ ਜਾਨਵਰਾਂ ਨੂੰ ਖੇਤਾਂ ਵਿੱਚ ਚਰਨ ਦਿਉ ਤਾਂ ਜੋ ਉਹ ਇਹਨਾਂ ਅਣਖਿੜੇ ਟੀਂਡਿਆਂ ਅਤੇ ਫਸਲ ਦੀ ਬਾਕੀ ਰਹਿੰਦ ਖੂੰਹਦ ਨੂੰ ਚਰ ਲੈਣ। • ਖੇਤ ਵਿੱਚ ਪਈਆਂ ਕਪਾਹ ਦੀਆਂ ਛਿਟੀਆਂ ਉੱਪਰ ਟੀਂਡੇ ਦੀ ਇਹ ਗੁਲਾਬੀ ਸੁੰਡੀ ਪਲਦੀ ਰਹਿੰਦੀ ਹੈ। ਸੋ ਇਸ ਗੱਲ ਤੋਂ ਗੁਰੇਜ਼ ਕੀਤਾ ਜਾਵੇ ਕਿ ਜਦੋਂ ਕਪਾਹ ਦੀ ਫਸਲ ਖੜੀ ਹੋਵੇ ਤਾਂ ਕਣਕ ਨਾ ਬੀਜੀ ਜਾਵੇ। • ਸਾਰੇ ਅਣਖਿੜੇ ਟੀਂਡੇ ਝਾੜ ਕੇ ਕਪਾਹ ਦੀਆਂ ਛਿਟੀਆਂ ਨੂੰ ਖੇਤਾਂ ਤੋਂ ਦੂਰ ਲੈ ਜਾਓ। ਪਿੰਡ ਵਿੱਚ ਵੀ ਇਹਨਾਂ ਨੂੰ ਖੜੇਦਾਅ ਰੱਖਿਆ ਜਾਵੇ। ਜਿਥੇ ਇਹ ਰੱਖਣੀਆਂ ਹੋਣ ਉਥੇ ਧੁੱਪ ਜ਼ਰੂਰ ਪੈਂਦੀ ਹੋਵੇ। • ਮਾਰਚ ਤੋਂ ਪਹਿਲਾਂ ਪਿੰਜਾਈ ਦਾ ਕੰਮ ਨਿਬੇੜ ਲਉ ਅਤੇ ਬਚੇ ਵੜੇਂਵਿਆਂ ਨੂੰ ਪਸ਼ੂਆਂ ਨੂੰ ਚਾਰ ਦਿਉ। • ਜਿਹੜੇ ਵੜੇਂਵੇਂ ਬੀਜ ਲਈ ਰੱਖਣੇ ਹੋਣ ਉਹਨਾਂ ਨੂੰ ਐਸਿਡ ਨਾਲ ਭਿਉਣ ਦੀ ਪ੍ਰਕਿਰਿਆ ਵਿੱਚੋਂ ਲੰਘਾ ਲਉ। ਕਪਾਹ ਦੇ ਟੀਂਡੇ ਦੇ ਗੁਲਾਬੀ ਕੀੜੇ ਦੀ ਰੋਕਥਾਮ ਹੁਣੇ ਕਰੋਡਾ: ਪਰਮਜੀਤ ਸਿੰਘ ਨੇ ਕਿਹਾ ਕਿ ਨਰਮਾ ਉਤਪਾਦਕ ਕਿਸਾਨ ਵੀਰ ਇਹਨਾਂ ਗੱਲਾਂ ਤੇ ਅਮਲ ਕਰਕੇ ਆਉਣ ਵਾਲੀ ਫਸਲ ਨੂੰ ਟੀਂਡੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਵਿੱਚ ਸਫਲ ਹੋ ਸਕਦੇ ਹਨ। —PTC News-
Advertisment

Stay updated with the latest news headlines.

Follow us:
Advertisment