Advertisment

ਕੀ ? ਇਸ ਵਾਰ ਕਿਸਾਨਾਂ ਨੂੰ ਮਿਲ ਸਕੇਗੀ ਖਾਦ

author-image
Gagan Bindra
New Update
ਕੀ ? ਇਸ ਵਾਰ ਕਿਸਾਨਾਂ ਨੂੰ ਮਿਲ ਸਕੇਗੀ ਖਾਦ
Advertisment
ਕੀ ? ਇਸ ਵਾਰ ਕਿਸਾਨਾਂ ਨੂੰ ਮਿਲ ਸਕੇਗੀ ਖਾਦ: ਪੰਜਾਬ ਦੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਕਣਕ, ਆਲੂ ਅਤੇ ਗੰਨੇ ਦੀ ਬਿਜਾਈ ਲਈ ਡੀਏਪੀ ਅਤੇ ਯੂਰੀਆਂ ਖਾਦ ਦੀ ਘਾਟ ਰੜਕਦੀ ਨਜਰ ਆ ਰਹੀ ਹੈ।ਕਿਸਾਨਾਂ ਲਈ ਖਾਦ ਦੀ ਲਗਭਗ 40 ਫੀਸਦੀ ਲੋੜ ਸਹਿਕਾਰੀ ਸਭਾਵਾਂ ਪੂਰੀ ਕਰਦੀਆਂ ਕਰਦੀਆਂ ਹਨ ।ਕੀ ? ਇਸ ਵਾਰ ਕਿਸਾਨਾਂ ਨੂੰ ਮਿਲ ਸਕੇਗੀ ਖਾਦ: ਪੰਜਾਬਸਬੰਧਿਤ ਕਿਸਾਨ ਨੂੰ ਸਹਿਕਾਰੀ ਸਭਾ ਵਿੱਚ ਖਾਤੇ ਮੁਤਾਬਿਕ ਉਸ ਦੀ ਕੁੱਲ ਹੱਦਬੰਦੀ ਦਾ 60 ਫੀਸਦੀ ਨਕਦ ਅਤੇ 40 ਫੀਸਦੀ ਪੈਸੇ ਦੀ ਖਾਦ ਦਿੱਤੀ ਜਾਂਦੀ ਹੈ। ਕਣਕ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ 14000 ਰੁਪਏ ਨਕਦ ਸੱਤ ਹਜ਼ਾਰ ਦੀ ਖਾਦ ਦਿੱਤੀ ਜਾਂਦੀ ਹੈ। ਆਲੂ ਅਤੇ ਗੰਨੇ ਦੀ ਫਸਲ ਲਈ ਪ੍ਰਤੀ ਏਕੜ ਖਾਦ 25 ਹਜ਼ਾਰ  ਰੁਪਏ ਅਤੇ ਨਕਦ ਸਿਰਫ 35 ਰਪਏ ਦੇਣ ਦਾ ਨਿਯਮ ਹੈ।ਸਰਕਾਰੀ ਸਭਾਵਾਂ ਦੇ  ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਨੋਟਬੰਦੀ ਕਾਰਨ ਪਿਛਲੇ ਕਣਕ ਦੇ ਸੀਜਨ ਵਿੱਚ ਸਹਿਕਾਰੀ ਖੇਤਰ ਵਿੱਚ ਆਏ ਸੰਕਟ ਦੇ ਬਾਵਜੂਦ ਵੀ ਕਿਸਾਨਾਂ ਲਈ ਖਾਦ ਦੀ ਪੂਰਤੀ ਕੀਤੀ ਸੀ।ਕੀ ? ਇਸ ਵਾਰ ਕਿਸਾਨਾਂ ਨੂੰ ਮਿਲ ਸਕੇਗੀ ਖਾਦ: ਪੰਜਾਬਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਨਿਯਮਾਂ ਅਨੁਸਾਰ ਕਿਸਾਨਾਂ ਦੇ ਖਾਤੇ 30 ਸਤੰਬਰ ਤੱਕ ਨਿੱਲ ਕੀਤੇ ਜਾਣ ਦੀ ਲੋੜ ਹੈ ਤਾਂ ਹੀ ਅਗਲੀ ਫਸਲ ਲਈ ਨਕਦ ਪੈਸਾ ਅਤੇ ਖਾਦ ਮਿਲ ਸਕਦੀ ਹੈ।ਪੰਜਾਬ ਸਰਕਾਰ ਵੱਲੋਂ ਜੇਕਰ ਕਰਜ਼ਾ ਮੁਆਫ਼ੀ ਨੂੰ ਕਿਸ਼ਤ  ਦਰ ਕਿਸ਼ਤ  ਲਾਗੂ ਕੀਤਾ ਜਾਂਦਾ ਹੈ ਤਾਂ ਸਬੰਧਿਤ ਕਿਸਾਨਾਂ  ਦੇ ਖਾਤੇ ਨਿੱਲ ਕਰਨਾ ਸੰਭਵ ਨਹੀਂ ਹੋਵੇਗਾ। ਇਸ ਲਈ ਸਹਿਕਾਰੀ ਸੰਸਥਾਵਾਂ ਤੋਂ ਕਿਸਾਨਾਂ  ਦੇ ਲਏ ਕਰਜ਼ੇ ਦੀ ਪੂਰੀ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਸਹਿਕਾਰੀ ਸਭਾਵਾਂ ਦੇ ਇੱਕ ਸਨੀਅਰ ਅਧਿਕਾਰੀ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਕੋਲ ਲਗਭਗ ਪੰਜਾਹ ਫੀਸਦੀ ਕੋਟਾ ਤਾਂ ਪੁਰਾਣੀ ਖਾਦ ਦਾ ਪਿਆ ਹੈ। ਇਹ ਕਿਸਾਨਾਂ ਨੂੰ ਦਿਵਾਉਣ ਲਈ ਸਰਕਾਰ ਨੂੰ ਨਿਯਮ ਵਿੱਚ  ਤਬਦੀਲੀ ਕਰਨੀ ਪਵੇਗੀ ਅਤੇ ਬਾਕੀ ਦਾ ਪੰਜਾਹ ਫੀਸਦੀ ਪੈਸਾ ਮਿਲਣ ਉੱਤੇ ਦਿੱਤਾ  ਜਾ ਸਕੇਗਾਕੀ ? ਇਸ ਵਾਰ ਕਿਸਾਨਾਂ ਨੂੰ ਮਿਲ ਸਕੇਗੀ ਖਾਦ: ਪੰਜਾਬ-
Advertisment

Stay updated with the latest news headlines.

Follow us:
Advertisment