Advertisment

ਕੁਲਭੂਸ਼ਨ ਜਾਧਵ ਮਾਮਲੇ 'ਤੇ ਫੈਸਲਾ ਭਾਰਤ ਦੇ ਹੱਕ 'ਚ

author-image
Ragini Joshi
New Update
ਕੁਲਭੂਸ਼ਨ ਜਾਧਵ ਮਾਮਲੇ 'ਤੇ ਫੈਸਲਾ ਭਾਰਤ ਦੇ ਹੱਕ 'ਚ
Advertisment
ਹੇਗ: ਪਾਕਿਸਤਾਨ ਵੱਲੋਂ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਬਾਰੇ ਅੱਜ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਜਾਧਵ ਨੂੰ ਮਿਲੀ ਇਸ ਸਜ਼ਾ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਕੇਸ ਦੀ ਸੁਣਵਾਈ ਸੁਣਾਉਂਦਿਆਂ ਅਦਾਲਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਅਗਲੇ ਅਦਾਲਤੀ ਫੈਸਲੇ ਤੱਕ ਜਾਧਵ ਨੂੰ ਫਾਂਸੀ ਨਹੀਂ ਦੇ ਸਕਦਾ ਅਤੇ ਜਾਧਵ ਨੂੰ ਆਪਣੇ ਲਈ ਰਹਿਮ ਦੀ ਅਪੀਲ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਉਸਦਾ ਹੱਕ ਹੈ। ਅਦਾਲਤ ਨੇ ਪਾਕਿਸਤਾਨ ਨੂੰ ਅਪਣੀ ਅਗਲੀ ਕਾਰਵਾਈ ਅਤੇ ਫੈਸਲਿਆਂ ਬਾਰੇ ਸੂਚਨਾ ਦੇਣ ਨੂੰ ਵੀ ਕਿਹਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਇੰਡੀਅਨ ਨੇਵੀ ਦੇ ਸਾਬਕਾ ਅਫਸਰ ਨੂੰ ਜਾਸੂਸੀ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਲਤ ਦੇ ਇਸ ਫੈਸਲੇ ਪ੍ਰਤੀ ਤਸੱਲੀ ਪ੍ਰਗਟਾਈ ਅਤੇ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨਾਲ ਗੱਲਬਾਤ ਵੀ ਕੀਤੀ।ਫਿਲਹਾਲ, ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਦੇ ਇਸ ਫੈਸਲੇ ਪ੍ਰਤੀ ਨਾਮਨਜ਼ੂਰੀ ਪ੍ਰਗਟਾਈ ਹੈ। —PTC News-
court pakistan india kulbhushan-jadhav kulbhushan-yadav international-court-of-justice favor decision
Advertisment

Stay updated with the latest news headlines.

Follow us:
Advertisment