Advertisment

ਕੈਲੇਫੋਰਨੀਆ ਯੂਨੀਵਰਸਿਟੀ ਨੇ ਚੌਲਾਂ ਦੇ ਬਾਦਸ਼ਾਹ ਨੂੰ ਕੀਤਾ ਸਨਮਾਨਿਤ

author-image
Ragini Joshi
New Update
ਕੈਲੇਫੋਰਨੀਆ ਯੂਨੀਵਰਸਿਟੀ ਨੇ ਚੌਲਾਂ ਦੇ ਬਾਦਸ਼ਾਹ ਨੂੰ ਕੀਤਾ ਸਨਮਾਨਿਤ
Advertisment
ਕੈਲੇਫੋਰਨੀਆ ਯੂਨੀਵਰਸਿਟੀ ਨੇ ਚੌਲਾਂ ਦੇ ਬਾਦਸ਼ਾਹ ਨੂੰ ਕੀਤਾ ਸਨਮਾਨਿਤ: ਲੁਧਿਆਣਾ : ਅਮਰੀਕਾ ਦੀ ਕੈਲੇਫੋਰਨੀਆਂ ਯੂਨੀਵਰਸਿਟੀ (ਡੇਵਿਸ) ਨੇ ਇਸ ਵਰ•ੇ ਦਾ ਆਪਣਾ ਸਭ ਤੋਂ ਵੱਡਾ ਸਨਮਾਨ ਡੇਵਿਸ ਮੈਡਲ ਪੁਰਾਣੇ ਵਿਦਿਆਰਥੀ ਤੇ ਚੌਲਾਂ ਦੇ ਬਾਦਸ਼ਾਹ ਵੱਲੋਂ ਜਾਣੇ ਜਾਂਦੇ ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੂੰ ਦੇਣ ਦਾ ਫੈਸਲਾ ਕੀਤਾ ਹੈ । ਇਹ ਮੈਡਲ ਇਸ ਯੂਨੀਵਰਸਿਟੀ ਦੇ ਉਸ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਸੰਸਾਰ ਵਿੱਚ ਲੋਕ ਸੇਵਾ ਲਈ ਅਹਿਮ ਯੋਗਦਾਨ ਪਾਇਆ ਹੋਵੇ । ਡਾ. ਖੁਸ਼ ਨੇ ਪੀ ਐਚ ਡੀ ਦੀ ਡਿਗਰੀ ਇਸੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ । ਜਲੰਧਰ ਜ਼ਿਲ•ੇ ਦੇ ਪਿੰਡ ਰੁੜਕੀ ਦੇ ਜੰਮਪਲ ਤੇ ਪੀਏਯੂ ਦੇ ਪੁਰਾਣੇ ਰਹੇ ਵਿਦਿਆਰਥੀ ਡਾ. ਖੁਸ਼ ਨੇ ਤਿੰਨ ਦਹਾਕਿਆਂ ਤੋਂ ਵਧ ਸਮੇਂ ਲਈ ਫਿਲੀਪੀਨ ਸਥਿਤ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਵਿਖੇ ਝੋਨੇ ਦੀਆਂ ਨਵਆਿਂ ਕਿਸਮਾਂ ਵਿਕਸਤ ਕਰਨ ਉਤੇ ਖੋਜ ਕੀਤੀ । ਉਹਨਾਂ ਵੱਲੋਂ ਵਿਕਸਤ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਸੰਸਾਰ ਵਿੱਚ ਚੌਲਾਂ ਦੀ ਪੈਦਾਵਾਰ ਵਿੱਚ ਇਨਕਲਾਬੀ ਵਾਧਾ ਹੋਇਆ ਤੇ ਸੰਸਾਰ ਨੂੰ ਭੁੱਖਮਰੀ ਤੋਂ ਬਚਾਇਆ ਗਿਆ । ਵਿਸ਼ਵ ਫੂਡ ਸਨਮਾਨ ਪ੍ਰਾਪਤ ਡਾ. ਖੁਸ਼ ਨੂੰ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਸਭ ਤੋਂ ਉਚੇ ਸਨਮਾਨਾਂ ਨਾਲ ਸਨਮਾਨਿਆ ਹੈ । ਪੰਜਾਬ ਦੀ ਖੇਤੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਲਈ ਉਹਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੁਸ਼ ਫਾਊਡੇਸ਼ਨ ਕਾਇਮ ਕੀਤੀ ਹੈ । ਇਹ ਫਾਊਡੇਸ਼ਨ ਖੇਤੀ ਦੀ ਪੜ•ਾਈ ਕਰ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦਿੰਦੀ ਹੈ ਤੇ ਖੇਤੀ ਖੋਜ ਲਈ ਮਾਇਕ ਸਹਾਇਤਾ ਕਰਦੀ ਹੈ । ਖੁਸ਼ ਫਾਊਡੇਸ਼ਨ ਦਾ ਸਲਾਨਾ ਸਮਾਗਮ 9 ਮਾਰਚ ਨੂੰ ਪੰਜਾਬ ਐਗਰੀ ਯੂਨੀਵਰਸਿਟੀ ਵਿਖੇ ਹੋ ਰਿਹਾ ਹੈ । ਇਸ ਮੌਕੇ ਪ੍ਰਸਿੱਧ ਅਰਥਸ਼ਾਸ਼ਤਰੀ ਡਾ. ਮੋਂਟੇਕ ਸਿੰਘ ਆਹਲੂਵਾਲੀਆ ਦਾ ਦੇਸ਼ ਦੀ ਖੇਤੀ ਦੇ ਵਿਕਾਸ ਸੰਬੰਧੀ ਵਿਸ਼ੇਸ਼ ਭਾਸ਼ਣ ਹੋਵੇਗਾ । ਵਿਦਿਆਰਥੀਆਂ ਨੂੰ ਵਜ਼ੀਫੇ ਪ੍ਰਦਾਨ ਕੀਤੇ ਜਾਣਗੇ । ਵਿਗਿਆਨ ਸੰਚਾਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਡਾ. ਕੁਲਦੀਪ ਸਿੰਘ ਧੀਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ । ਸਮਾਗਮ ਸਵੇਰੇ 10 ਵਜੇ ਪਾਲ ਆਡੀਟੋਰੀਅਮ ਵਿਖੇ ਹੋਵੇਗਾ । —PTC News-
punjabi-news punjab-university latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment