Advertisment

ਜਲੰਧਰ: ਫਿਰ ਘਟੀ ਜਬਰ ਜਨਾਹ ਦੀ ਵਾਰਦਾਤ

author-image
Ragini Joshi
New Update
ਜਲੰਧਰ: ਫਿਰ ਘਟੀ ਜਬਰ ਜਨਾਹ ਦੀ ਵਾਰਦਾਤ
Advertisment
ਜਲੰਧਰ 'ਚ ਪੈਂਦੇ ਮਕਸੂਦਾਂ ਥਾਣੇ ਅਧੀਨ ਆਉਂਦੇ ਇਲਾਕੇ 'ਚ ਇੱਕ 14 ਸਾਲਾ ਲੜਕੀ ਦਾ ਜਬਰ ਜਨਾਹ ਹੋਣ ਦੀ ਖਬਰ ਨੇ ਇੱਕ ਵਾਰ ਫਿਰ ਲੜਕੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ। 14 ਸਾਲਾ ਲੜਕੀ ਨੂੰ ਜਬਰਨ 5 ਲੜਕਿਆਂ ਵਲੋਂ ਘਰੋਂ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀ ਏ. ਐੱਸ. ਆਈ. ਰਘੂਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੂਰਪੁਰ ਇਲਾਕੇ 'ਚ ਇਕ ਸਥਿਤ ਇਕ ਬਗੀਚੇ ਇੱਕ ਲੜਕੀ ਬੇਹੋਸ਼ੀ ਦੀ ਹਾਲਾਤ 'ਚ ਪਈ ਹੋਈ ਹੈ। ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਤੁਰੰਤ ਪੁਲਸ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਨਾਬਾਲਗਾ ਦੇ ਫਟੇ ਕਪੜੇ ਦੇਖ ਕੇ ਉਸਦਾ ਮੈਡੀਕਲ ਕਰਵਾਇਆ ਗਿਆ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਛੋਟੀ ਲੜਕੀ ਨੇ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ ਕਿ ਉਹਨਾਂ ਦੀ ਵੱਡੀ ਬੇਟੀ ਬੇਹੋਸ਼ੀ ਦੀ ਹਾਲਤ 'ਚ ਬਗੀਚੇ 'ਚ ਪਈ ਹੈ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੀੜਤਾ ਦੀ ਮਾਂ ਨੇ ਮੁਤਾਬਕ, ਪੀੜਤ ਲੜਕੀ ਨੇ ਜਬਰ ਜਨਾਹ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਬਲਾਤਕਾਰ ਕਰਨ ਵਾਲੇ 4 ਮੁਲਜ਼ਮਾਂ ਦੀ ਪਛਾਣ ਸੁਨੀਲ, ਰਾਹੁਲ, ਕਰਨ,  ਅਤੇ ਰਾਜੂ ਵਜੋਂ ਹੋਈ ਹੈ ਪਰ ਅਜੇ ਤੱਕ 5ਵੇਂ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment