Advertisment

ਜਾਣੋ,ਕਿਹੜੇ ਦੇਸ਼ 'ਚ ਛੁੱਟੀ ਨਾ ਲੈਣ 'ਤੇ ਦੇਣਾ ਪੈਂਦਾ ਹੈ ਜ਼ੁਰਮਾਨਾ

author-image
Shanker Badra
New Update
ਜਾਣੋ,ਕਿਹੜੇ ਦੇਸ਼ 'ਚ ਛੁੱਟੀ ਨਾ ਲੈਣ 'ਤੇ ਦੇਣਾ ਪੈਂਦਾ ਹੈ ਜ਼ੁਰਮਾਨਾ
Advertisment
ਜਾਣੋ,ਕਿਹੜੇ ਦੇਸ਼ 'ਚ ਛੁੱਟੀ ਨਾ ਲੈਣ 'ਤੇ ਦੇਣਾ ਪੈਂਦਾ ਹੈ ਜ਼ੁਰਮਾਨਾ:ਦਫ਼ਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਸੱਭ ਤੋਂ ਜ਼ਿਆਦਾ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਕੋਈ ਛੁੱਟੀ ਲੈਣੀ ਪੈਂਦੀ ਹੈ।ਇਸ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਬਹਾਨੇ ਬਣਾਉਂਣੇ ਪੈਂਦੇ ਹਨ।ਕਈ ਵਾਰ ਤਾਂ ਦਫ਼ਤਰ 'ਚ ਜ਼ਿਆਦਾ ਦੇਰ ਤਕ ਗਾਇਬ ਹੋਣ 'ਤੇ ਤਨਖ਼ਾਹ ਵੀ ਕਟ ਲਈ ਜਾਂਦੀ ਹੈ ਪਰ ਦੁਨੀਆਂ 'ਚ ਕੁੱਝ ਦੇਸ਼ ਅਜਿਹੇ ਵੀ ਹਨ ਜਿਥੇ ਛੁੱਟੀ ਲੈਣ ਦਾ ਨਿਯਮ ਬਾਕੀ ਦੇਸ਼ਾਂ ਤੋਂ ਅਲੱਗ ਹੈ।ਜਾਣੋ,ਕਿਹੜੇ ਦੇਸ਼ 'ਚ ਛੁੱਟੀ ਨਾ ਲੈਣ 'ਤੇ ਦੇਣਾ ਪੈਂਦਾ ਹੈ ਜ਼ੁਰਮਾਨਾਫਰਾਂਸ ਅਜਿਹਾ ਦੇਸ਼ ਹੈ ਜਿਥੇ ਛੁੱਟੀ ਨਾ ਲੈਣ 'ਤੇ ਕਰਮਚਾਰੀ ਨੂੰ ਜ਼ੁਰਮਾਨਾ ਭਰਨਾ ਪੈਂਦਾ ਹੈ।ਇਸ ਗੱਲ ਨੂੰ ਲੈ ਕੇ ਇਸ ਦੇਸ਼ ਦੀ ਇਕ ਘਟਨਾ ਸਾਹਮਣੇ ਆਈ ਹੈ ਕਿ ਉਥੇ ਇਕ ਵੇਕਰ 'ਤੇ 3600 ਡਾਲਰ ਯਾਨੀ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।ਜਾਣੋ,ਕਿਹੜੇ ਦੇਸ਼ 'ਚ ਛੁੱਟੀ ਨਾ ਲੈਣ 'ਤੇ ਦੇਣਾ ਪੈਂਦਾ ਹੈ ਜ਼ੁਰਮਾਨਾਤੁਸੀਂ ਇਸ ਜ਼ੁਰਮਾਨੇ ਦੀ ਵਜ੍ਹਾਂ ਜਾਣ ਕੇ ਹੈਰਾਨ ਰਹਿ ਜਾਉਗੇ।ਇਸ ਦੇ ਪਿਛੇ ਦਾ ਕਾਰਣ ਹੈ ਛੁੱਟੀ ਨਾ ਲੈਣਾ।41 ਸਾਲ ਸੇਡ੍ਰਿਕ ਵਾਇਵੇ ਨੇ ਪਿਛਲੇ ਸਾਲ ਦੀਆਂ ਗਰਮੀਆਂ ਤੋਂ ਲੈ ਕੇ ਹੁਣ ਤਕ ਕੋਈ ਛੁੱਟੀ ਨਹੀਂ ਲਈ ਸੀ।ਫਰਾਂਸ ਦੇ ਲੇਵਰ ਕਾਨੂੰਨ ਦੇ ਤਹਿਤ ਹਫ਼ਤੇ ਦੇ ਸੱਤਾਂ ਦਿਨ੍ਹਾਂ 'ਚ ਇਕ ਵੀ ਛੁੱਟੀ ਕੀਤੇ ਬਿਨ੍ਹਾਂ ਕੰਮ ਕਰਨਾ ਗ਼ੈਰ-ਕਾਨੂੰਨੀ ਹੈ।ਜਾਣੋ,ਕਿਹੜੇ ਦੇਸ਼ 'ਚ ਛੁੱਟੀ ਨਾ ਲੈਣ 'ਤੇ ਦੇਣਾ ਪੈਂਦਾ ਹੈ ਜ਼ੁਰਮਾਨਾਇਸ ਵਿਅਕਤੀ ਨੇ ਸੈਲਾਨੀਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਅਪਣੀ ਵੇਕਰੀ ਨੂੰ ਖੋਲ੍ਹ ਕੇ ਰਖਿਆ।ਇਸੇ ਵਜ੍ਹਾਂ ਨਾਲ ਉਨ੍ਹਾਂ ਨੂੰ ਜ਼ੁਰਮਾਨਾ ਭੁਗਤਣਾ ਪਿਆ।ਹਾਲਾਂਕਿ ਕੁੱਝ ਲੋਕਾਂ ਨੇ ਸੇਡ੍ਰਿਕ ਦੇ ਕੰਮ ਕਰਨ ਦੇ ਜ਼ਜਬੇ ਨੂੰ ਲੈ ਕੇ ਇਸ ਨਿਯਮ ਖਿਲਾਫ਼ ਵੀ ਸਹਿਮਤੀ ਜਤਾਈ ਹੈ। -PTCNews-
latest-news india-latest-news news-in-france
Advertisment

Stay updated with the latest news headlines.

Follow us:
Advertisment