Advertisment

ਜੇਕਰ ਤੁਸੀਂ ਵੀ ਇਸ ਕੈਨੇਡੀਅਨ ਸਟੋਰ 'ਤੇ ਕੰਮ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ!

author-image
Ragini Joshi
New Update
ਜੇਕਰ ਤੁਸੀਂ ਵੀ ਇਸ ਕੈਨੇਡੀਅਨ ਸਟੋਰ 'ਤੇ ਕੰਮ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ!
Advertisment
ਟੋਰਾਂਟੋ: ਕੈਨੇਡਾ ਦਾ ਮਸ਼ਹੂਰ ਸਟੋਰ ਸੀਆਰਜ਼ ਪਿਛਲੇ ਕੁਝ ਸਮੇਂ ਵਿੱਚ ਘਾਟੇ 'ਚ ਚੱਲਣ ਕਾਰਨ ਆਪਣੇ 59 ਸਟੋਰ ਬੰਦ ਕਰਨ ਜਾ ਰਿਹਾ ਹੈ ਜਿਸ ਨਾਲ ਲਗਭਗ 3000 ਕਾਮਿਆਂ ਦੇ ਰੁਜ਼ਗਾਰ 'ਤੇ ਫਰਕ ਪੈਣ ਦੀ ਸੰਭਾਵਨਾ ਹੈ। ਇਸ ਰਿਟੇਲਰ ਕੰਪਨੀ ਅਨੁਸਾਰ ਆਨਲਾਈਨ ਸ਼ਾਪਿੰਗ ਦੇ ਵੱਧਦੇ ਟ੍ਰੈਂਡ ਅਤੇ ਘੱਟ ਆਮਦਨੀ ਵੱਧ ਲਾਗਤ ਦੇ ਚੱਲਦਿਆਂ ਉਹਨਾਂ ਨੂੰ ਬਣਦਾ ਮੁਨਾਫਾ ਨਹੀਂ ਮਿਲ ਸਕਿਆ, ਜਿਸ ਕਾਰਨ ਉਹਨਾਂ ਨੂੰ ਆਪਣੇ ਕੁਝ ਸਟੋਰ ਬੰਦ ਕਰਨੇ ਪੈਣਗੇ। ਹਾਂਲਾਕਿ ਕੰਪਨੀ ਦਾ ਦਾਅਵਾ ਹੈ ਕਿ ਉਹ ਕੁਝ ਹੀ ਸਮੇਂ ਵਿੱਚ ਇੱਕ ਵੱਡੀ ਕੰਪਨੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਜ਼ਰੂਰ ਆਵੇਗੀ ਪਰ ਫਿਲਹਾਲ ਕਈ ਕਾਮਿਆਂ ਨੂੰ ਆਪਣੇ ਰੁਜ਼ਗਾਰ ਤੋਂ ਹੱਥ ਧੋਣਾ ਪੈ ਸਕਦਾ ਹੈ। ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਇਸ ਕੰਪਨੀ ਨੂੰ 80% ਦਾ ਘਾਟਾ ਝੇਲਣਾ ਪਿਆ ਸੀ। —PTC News-
Advertisment

Stay updated with the latest news headlines.

Follow us:
Advertisment