Advertisment

ਟਰੇਨ ਸਿਰਫ਼ 20 ਸੈਕੰਡ ਛੇਤੀ ਚੱਲੀ,ਰੇਲਵੇ ਨੂੰ ਮੰਗਣੀ ਪਈ ਮੁਆਫੀ !

author-image
Shanker Badra
New Update
ਟਰੇਨ ਸਿਰਫ਼ 20 ਸੈਕੰਡ ਛੇਤੀ ਚੱਲੀ,ਰੇਲਵੇ ਨੂੰ ਮੰਗਣੀ ਪਈ ਮੁਆਫੀ !
Advertisment
ਟਰੇਨ ਸਿਰਫ਼ 20 ਸੈਕੰਡ ਛੇਤੀ ਚੱਲੀ,ਰੇਲਵੇ ਨੂੰ ਮੰਗਣੀ ਪਈ ਮੁਆਫੀ !ਜਾਪਾਨ 'ਚ ਇੱਕ ਟਰੇਨ ਦੇ ਫਿਕਸ ਟਾਈਮ ਤੋਂ ਪਹਿਲਾਂ ਚੱਲਣ 'ਤੇ ਰੇਲਵੇ ਆਪਰੇਟਰ ਨੇ ਮੁਆਫੀ ਮੰਗੀ ਹੈ।ਟਰੇਨ ਆਪਣੇ ਤੈਅ ਟਾਈਮ ਤੋਂ ਸਿਰਫ 20 ਸੈਕੰਡ ਪਹਿਲਾਂ ਚਲਾ ਦਿੱਤੀ ਗਈ ਸੀ।ਟਰੇਨ ਸਿਰਫ਼ 20 ਸੈਕੰਡ ਛੇਤੀ ਚੱਲੀ,ਰੇਲਵੇ ਨੂੰ ਮੰਗਣੀ ਪਈ ਮੁਆਫੀ !ਜਾਪਾਨ  ਵਿੱਚ ਟੋਕਿਓ ਨੂੰ ਮਿਨਾਮੀ ਨਗਰਿਆਮਾ ਨਾਲ ਜੋੜਣ ਵਾਲੀ 'ਸੁਕੁਬਾ ਐਕਸਪ੍ਰੈਸ'ਵੀਰਵਾਰ ਸਵੇਰੇ 9 ਵਜ ਕੇ 44 ਮਿੰਟ 22 ਸੈਕੰਡ 'ਤੇ ਰਵਾਨਾ ਹੋ ਗਈ।ਇਸ ਟਰੇਨ ਨੂੰ 9 ਵੱਜ ਕੇ 44 ਮਿੰਟ ਤੇ 40 ਸੈਕੰਡ 'ਤੇ ਰਵਾਨਾ ਹੋਣਾ ਚਾਹੀਦਾ ਸੀ।ਟਰੇਨ ਦੇ ਜਲਦੀ ਰਵਾਨਾ ਹੋਣ 'ਤੇ ਰੇਲਵੇ ਆਪਰੇਟਰ ਨੇ ਮੁਆਫੀਨਾਮਾ ਜਾਰੀ ਕੀਤਾ।
Advertisment
ਟਰੇਨ ਸਿਰਫ਼ 20 ਸੈਕੰਡ ਛੇਤੀ ਚੱਲੀ,ਰੇਲਵੇ ਨੂੰ ਮੰਗਣੀ ਪਈ ਮੁਆਫੀ !ਰੇਲਵੇ ਕੰਪਨੀ ਨੇ ਕਿਹਾ ਟ੍ਰੇਨ ਦੇ ਜਲਦੀ ਰਵਾਨਾ ਹੋਣ ਨਾਲ ਮੁਸਾਫਰਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ।ਇਸ ਤੋਂ ਲੱਗਦਾ ਹੈ ਕਿ ਕਿਸੇ ਮੁਸਾਫਰ ਦੀ ਟਰੇਨ ਨਹੀਂ ਛੁੱਟੀ।ਜ਼ਿਕਰਯੋਗ ਹੈ ਕਿ ਜਾਪਾਨ 'ਚ ਬੁਲੇਟ ਟ੍ਰੇਨਾਂ ਤੇ ਹੋਰ ਟ੍ਰੇਨਾਂ 'ਚ ਟਾਇਮਿੰਗ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।ਸਿਰਫ 5 ਸੈਕੰਡ ਦੇਰੀ ਜਾਂ ਜਲਦੀ ਰਵਾਨਾ ਹੋਣ 'ਤੇ ਰੇਲਵੇ ਮੁਆਫੀ ਮੰਗਦਾ ਹੈ।ਟਰੇਨ ਸਿਰਫ਼ 20 ਸੈਕੰਡ ਛੇਤੀ ਚੱਲੀ,ਰੇਲਵੇ ਨੂੰ ਮੰਗਣੀ ਪਈ ਮੁਆਫੀ !ਟ੍ਰੇਨ ਲੇਟ ਹੋਣ 'ਤੇ ਹਰ ਮੁਸਾਫਰ ਨੂੰ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ ਕਿ ਟਰੇਨ ਲੇਟ ਹੋ ਗਈ ਹੈ।ਜਾਪਾਨ 'ਚ ਟਰੇਨਾਂ ਦੇ ਲੇਟ ਹੋਣ ਦੀ ਔਸਤ 0.9 ਮਿੰਟ ਪ੍ਰਤੀ ਟ੍ਰੇਨ ਹੈ।ਟਰੇਨ ਸਿਰਫ਼ 20 ਸੈਕੰਡ ਛੇਤੀ ਚੱਲੀ,ਰੇਲਵੇ ਨੂੰ ਮੰਗਣੀ ਪਈ ਮੁਆਫੀ !ਇੱਥੋਂ ਦੇ ਅਫਸਰ ਮੁਸਾਫਰਾਂ ਦਾ ਖਾਸ ਖਿਆਲ ਰੱਖਦੇ ਹਨ।ਦੱਸ ਇੰਡੀਅਨ ਰੇਲਵੇ 'ਚ ਜਿੱਥੇ ਟ੍ਰੇਨਾਂ 12 ਤੋਂ 24 ਘੰਟੇ ਲੇਟ ਰਹਿੰਦੀਆਂ ਹਨ,ਉੱਥੇ ਜਾਪਾਨ 'ਚ ਕਿਸੇ ਟ੍ਰੇਨ ਦੇ ਸਿਰਫ 20 ਸੈਕੰਡ ਪਹਿਲਾਂ ਰਵਾਨਾ ਹੋਣ 'ਤੇ ਰੇਲਵੇ ਨੇ ਮੁਆਫੀ ਮੰਗੀ ਹੈ। -PTCNews-
latest-news india-latest-news news-in-punjabi news-in-punajab
Advertisment

Stay updated with the latest news headlines.

Follow us:
Advertisment