Advertisment

ਡੀ.ਜੀ.ਪੀ ਵਲੋਂ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਵਾਲੇ ਮੁਲਾਜਮਾਂ ਨੂੰ ਤਰੱਕੀਆਂ ਤੇ ਸਨਮਾਨ

author-image
Ragini Joshi
New Update
ਡੀ.ਜੀ.ਪੀ ਵਲੋਂ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਵਾਲੇ ਮੁਲਾਜਮਾਂ ਨੂੰ ਤਰੱਕੀਆਂ ਤੇ ਸਨਮਾਨ
Advertisment

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਜ਼ੁਰਮਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਤੇ ਤਸਕਰਾਂ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਰਹਿਣਗੇ। ਇਹ ਵਿਚਾਰ ਡੀ.ਜੀ.ਪੀ ਪੰਜਾਬ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਫਰੀਦਕੋਟ ਵਿਖੇ ਜਿਲਾ ਪੁਲਿਸ ਦੀ ਉਸ ਟੀਮ ਨੂੰ ਤਰੱਕੀਆਂ ਦੇਣ ਉਪਰੰਤ ਰੱਖੇ ਜਿਸ ਨੇ ਪੰਜਾਬ ਦੇ ਤਿੰਨ ਨਾਮੀ ਗੈਂਗਸਟਰਾਂ ਵਿਰੁੱਧ ਹਰਿਆਣਾ ਦੇ ਸਿਰਸਾ ਜਿਲੇ ਦੇ ਸਖੇਰਾ ਖੇੜਾ ਵਿਖੇ ਸਫਲ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਤਿੰਨਾਂ ਗੈਂਗਸਟਰਾਂ ਨੇ ਪੰਜਾਬ ਪੁਲਿਸ ਦੇ ਮਜ਼ਬੂਤ ਘੇਰੇ ਨੂੰ ਦੇਖਦਿਆਂ ਖੁਦ ਨੂੰ ਗੋਲੀਆਂ ਮਾਰ ਕੇ ਖੁਦਕਸ਼ੀ ਕਰ ਲਈ।

Advertisment

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਇਸ ਕਾਰਵਾਈ ਦੀ ਉਪਰ ਖੁਦ ਨੇੜਿਓਂ ਨਿਗਾਹ ਰੱਖ ਰਹੇ ਸਨ ਅਤੇ ਉਨਾਂ ਫਰੀਦਕੋਟ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕਰਦਿਆਂ ਸ਼ਾਬਾਸ਼ ਦਿੱਤੀ। ਉਨਾਂ ਕਿਹਾ ਕਿ ਇਮਾਨਦਾਰੀ ਨਾਲ ਚੰਗਾ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਹਿੱਤਾਂ ਦਾ ਪੂਰਾ-ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚੋਂ ਜਲਦ ਹੀ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ।

ਇਸ ਮੌੇਕੇ ਉਨਾਂ ਟੀਮ ਵਿੱਚ ਸ਼ਾਮਲ ਜਸਪਾਲ ਸਿੰਘ ਥਾਣੇਦਾਰ ਨੂੰ ਈ-2, ਗੁਰਲਾਲ ਸਿੰਘ ਸਹਾਇਕ ਥਾਣੇਦਾਰ ਨੂੰ ਡੀ-2, ਦਰਸ਼ਨ ਸਿੰਘ, ਜੈ ਦੀਪ ਸਿੰਘ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਜੰਗ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਤੇ ਗੁਰਮੀਤ ਸਿੰਘ ਨੂੰ ਸਹਾਇਕ ਥਾਣੇਦਾਰ ਵਜੋਂ, ਅਮਨਦੀਪ ਸਿੰਘ ਤੇ ਕੁਲਤਾਰ ਸਿੰਘ ਨੂੰ ਹੌਲਦਾਰ (ਐਲ.ਆਰ) ਵਜੋਂ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਬੇਅੰਤ ਸਿੰਘ ਅਤੇ ਜਗਸੀਰ ਸਿੰਘ ਨੂੰ (ਸੀ-2) ਦੇ ਰੈਂਕ ਨਾਲ ਤਰੱਕੀ ਦੇ ਕੇ ਸਨਮਾਨਿਤ ਕੀਤਾ।

ਉਨਾਂ ਦੱਸਿਆ ਕਿ ਮ੍ਰਿਤਕ ਗੈਂਗਸਟਰਾਂ ਵਿਚ ਕੰਵਲਜੀਤ ਸਿੰਘ ਬੰਟੀ (22 ਸਾਲ) ਵਾਸੀ ਹਿੰਮਤਪੁਰਾ, ਜਿਲਾ ਫਰੀਦਕੋਟ 'ਤੇ ਪੰਜਾਬ ਵਿਚ 7 ਅਤੇ ਹਰਿਆਣਾ ਵਿਚ 2 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਜਸਪ੍ਰੀਤ ਸਿੰਘ ਜੰਪੀ ਡਾਊਨ ਵਾਸੀ ਰੋੜੀ ਕਪੂਰਾ, ਜਿਲਾ ਫਰੀਦਕੋਟ 'ਤੇ ਪੰਜਾਬ ਵਿਚ 14 ਅਤੇ ਹਰਿਆਣਾ ਵਿਚ 2 ਮੁਕੱਦਮੇ ਦਰਜ ਹਨ ਜਦਕਿ ਨਿਸ਼ਾਨ ਸਿੰਘ ਵਾਸੀ ਰੁਕਨੇਵਾਲਾ ਜਿਲਾ ਫਿਰੋਜ਼ਪੁਰ 'ਤੇ ਪੰਜਾਬ ਵਿਚ 4 ਅਤੇ ਹਰਿਆਣਾ ਵਿਚ 1 ਮੁਕੱਦਮਾ ਦਰਜ ਹੈ।

ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ 315 ਬੋਰ ਦੀ ਇਕ ਰਾਈਫਲ ਤੇ 6 ਜਿੰਦਾ ਕਾਰਤੂਸ, 30 ਬੋਰ ਦੀਆਂ 2 ਪਿਸਟਲ ਨਾਲ 85 ਜਿੰਦਾ ਕਾਰਤੂਸ, 32 ਬੋਰ ਦੀ ਇਕ ਰਿਵਾਲਵਰ ਨਾਲ 29 ਜਿੰਦਾ ਕਾਰਤੂਸ, 32 ਬੋਰ ਦੀ ਇਕ ਪਿਸਟਲ ਅਤੇ 24 ਜਿੰਦਾ ਕਾਰਤੂਸ, ਇਕ ਸਫੇਦ ਰੰਗ ਦੀ ਗੱਡੀ ਸਕਾਰਪਿਓ ਗੱਡੀ, ਦੋ ਮਬਾਈਲ ਫੋਨ ਅਤੇ 20000 ਰੁਪਏ ਨਗਦ ਬਰਾਮਤ ਕੀਤੇ ਹਨ।

—PTC News-
%e0%a8%a1%e0%a9%80-%e0%a8%9c%e0%a9%80-%e0%a8%aa%e0%a9%80-%e0%a8%b5%e0%a8%b2%e0%a9%8b%e0%a8%82-%e0%a8%97%e0%a9%88%e0%a8%82%e0%a8%97%e0%a8%b8%e0%a8%9f%e0%a8%b0%e0%a8%be%e0%a8%82 %e0%a8%95%e0%a8%be%e0%a8%b0%e0%a8%b5%e0%a8%be%e0%a8%88 %e0%a8%ae%e0%a9%81%e0%a8%b2%e0%a8%be%e0%a8%9c%e0%a8%ae%e0%a8%be%e0%a8%82 %e0%a8%a4%e0%a8%b0%e0%a9%b1%e0%a8%95%e0%a9%80%e0%a8%86%e0%a8%82 %e0%a8%b8%e0%a8%a8%e0%a8%ae%e0%a8%be%e0%a8%a8
Advertisment

Stay updated with the latest news headlines.

Follow us:
Advertisment