Advertisment

ਦਾਜ ਨਾ ਦੇਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਦਿੱਤਾ ਤਿੰਨ ਤਲਾਕ,ਔਰਤ ਨੇ ਲਗਾਇਆ ਦੋਸ਼

author-image
Shanker Badra
New Update
ਦਾਜ ਨਾ ਦੇਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਦਿੱਤਾ ਤਿੰਨ ਤਲਾਕ,ਔਰਤ ਨੇ ਲਗਾਇਆ ਦੋਸ਼
Advertisment
ਦਾਜ ਨਾ ਦੇਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਦਿੱਤਾ ਤਿੰਨ ਤਲਾਕ,ਔਰਤ ਨੇ ਲਗਾਇਆ ਦੋਸ਼:ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਕਰਾਰ ਦਿੱਤੇ ਜਾਣ ਦੇ ਬਾਅਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦਾ ਹੈ,ਇੱਥੇ ਸਿਰਫ ਤਿੰਨ ਤਲਾਕ ਹੀ ਨਹੀਂ ਸਗੋਂ ਦਾਜ ਦਾ ਮਾਮਲਾ ਵੀ ਸਾਹਮਣੇ ਆਇਆ ਹੈ।ਦਾਜ ਨਾ ਦੇਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਦਿੱਤਾ ਤਿੰਨ ਤਲਾਕ,ਔਰਤ ਨੇ ਲਗਾਇਆ ਦੋਸ਼ਮੱਧ ਪ੍ਰਦੇਸ਼ ਦੇ ਅਨੁਪੁਰ ਦੀ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਨੇ ਦਾਜ ਨਾ ਦਿੱਤੇ ਜਾਣ 'ਤੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ।ਔਰਤ ਨੇ ਦੱਸਿਆ,''ਉਹ ਮੈਨੂੰ ਵਿਆਹ ਦੇ ਪਹਿਲੇ ਦਿਨ ਤੋਂ ਹੀ ਇਹ ਕਹਿ ਕੇ ਪਰੇਸ਼ਾਨ ਕਰਦਾ ਸੀ ਕਿ ਤੇਰੇ ਘਰੋਂ ਕੁਝ ਨਹੀਂ ਆਇਆ।ਇਸ ਸਭ ਤੋਂ ਬਾਅਦ ਬੋਲਿਆ,ਹੁਣ ਮੈਂ ਤੈਨੂੰ ਆਪਣੇ ਘਰ ਨਹੀਂ ਰੱਖ ਸਕਦਾ ਹਾਂ ਅਤੇ ਮੈਂ ਤੈਨੂੰ ਤਿੰਨ ਤਲਾਕ ਦਿੰਦਾ ਹਾਂ।ਦਾਜ ਨਾ ਦੇਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਦਿੱਤਾ ਤਿੰਨ ਤਲਾਕ,ਔਰਤ ਨੇ ਲਗਾਇਆ ਦੋਸ਼ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਇਕ ਵਾਰ 'ਚ ਤਿੰਨ ਤਲਾਕ ਦੇ ਦਿੱਤਾ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇੱਕ ਇਤਿਹਾਸਕ ਫੈਸਲੇ 'ਚ ਸੁਪਰੀਮ ਕੋਰਟ ਨੇ ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਸਰਕਾਰ ਨੂੰ ਇਸ 'ਤੇ ਬਿੱਲ ਲਿਆਉਣ ਲਈ ਕਿਹਾ ਸੀ।ਦਾਜ ਨਾ ਦੇਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਦਿੱਤਾ ਤਿੰਨ ਤਲਾਕ,ਔਰਤ ਨੇ ਲਗਾਇਆ ਦੋਸ਼ਸਰਕਾਰ ਤਿੰਨ ਤਲਾਕ ਬਿੱਲ ਲੈ ਕੇ ਵੀ ਆਈ ਸੀ,ਜਿਸ 'ਚ ਤਿੰਨ ਤਲਾਕ ਦੇਣ 'ਤੇ ਸਜ਼ਾ ਦੇਣ ਦਾ ਵੀ ਪ੍ਰਬੰਧ ਸੀ।ਇਹ ਬਿੱਲ ਲੋਕ ਸਭਾ 'ਚ ਪਾਸ ਹੋ ਚੁਕਿਆ ਹੈ।ਹਾਲਾਂਕਿ ਕਈ ਮੁਸਲਿਮ ਸੰਗਠਨ ਅਤੇ ਮੁਸਲਿਮ ਮਹਿਲਾ ਸੰਗਠਨ ਇਸ ਬਿੱਲ ਦਾ ਸਖਤ ਵਿਰੋਧ ਵੀ ਕਰ ਰਹੇ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment