Advertisment

ਦਿੱਲੀ ਕਮੇਟੀ ਘੱਟ ਗਿਣਤੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਆਸਾਮ ਤੇ ਮੇਘਾਲਿਆ ਦੇ ਸਿੱਖਾਂ ਲਈ ਦੋ ਰੋਜ਼ਾ ਕੈਂਪ ਲਾਏਗੀ

author-image
Ragini Joshi
New Update
ਦਿੱਲੀ ਕਮੇਟੀ ਘੱਟ ਗਿਣਤੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਆਸਾਮ ਤੇ ਮੇਘਾਲਿਆ ਦੇ ਸਿੱਖਾਂ ਲਈ ਦੋ ਰੋਜ਼ਾ ਕੈਂਪ ਲਾਏਗੀ
Advertisment
ਨਵੀਂ ਦਿੱਲੀ, 11 ਸਤੰਬਰ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਸਾਮ ਅਤੇ ਮੇਘਾਲਿਆ ਵਿਚ ਰਹਿੰਦੇ ਸਿੱਖਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵਲੋੰਂ ਦੇਸ਼ ਵਿਚ ਘੱਟ ਗਿਣਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਦੇਣ ਲਈ ਦੋ ਰੋਜ਼ਾ ਕੈਂਪ ਲਾਉੁਣ ਦਾ ਫੈਸਲਾ ਕੀਤਾ ਹੈ। ਦਿੱਲੀ ਕਮੇਟੀ ਘੱਟ ਗਿਣਤੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਆਸਾਮ ਤੇ ਮੇਘਾਲਿਆ ਦੇ ਸਿੱਖਾਂ ਲਈ ਦੋ ਰੋਜ਼ਾ ਕੈਂਪ ਲਾਏਗੀਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਕੈਂਪ 13 ਅਤੇ 14 ਸਤੰਬਰ ਨੂੰ ਆਸਾਮ ਵਿਚ ਨਗਾਓਂ ਜਿਲਾ ਵਿਖੇ ਅਤੇ ਮੇਘਾਲਿਆ ਵਿਚ ਸ਼ਿਲੋਂਗ ਸ਼ਹਿਰ ਵਿਖੇ ਲਾਏ ਜਾਣਗੇ, ਜਿਥੇ ਕਿ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਹਨ। ਉੁਨਾਂ ਕਿਹਾ ਕਿ ਦਿੱਲੀ ਕਮੇਟੀ ਇਸ ਕੈਂਪ ਲਈ 4 ਮੈਂਬਰੀ ਟੀਮ ਇਨਾਂ ਰਾਜਾਂ ਵਿਚ ਭੇਜ ਰਹੀ ਹੈ ਜੋ ਉੁਥੇ ਰਹਿੰਦੇ ਸਿੱਖਾਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਘੱਟ ਗਿਣਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਦਵੇਗੀ। ਉੁਨਾਂ ਕਿਹਾ ਕਿ ਇਸ 4 ਮੈੰਂਬਰੀ ਟੀਮ ਦੀ ਅਗਵਾਈ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਵਲੋੰਂ ਕੀਤੀ ਜਾਵੇਗੀ। ਸ. ਸਿਰਸਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਘੱਟ ਗਿਣਤੀਆਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਹਨ, ਜਿਨਾਂ ਵਿਚ ਪ੍ਰੀ-ਮੈਟ੍ਰਿਕ (ਆਨਲਾਈਨ), ਪੋਸਟ ਮੈਟ੍ਰਿਕ (ਆਨਲਾਈਨ), ਮੈਰਿਟ-ਕਮ-ਮੀਨਜ਼ (ਆਨਲਾਈਨ), ਪੜੋ ਪ੍ਰਦੇਸ਼ ਸਕੀਮ ਅਤੇ ਮੌਲਾਨਾ ਆਜ਼ਾਦ ਐਜੂਕੇਸ਼ਨ ਫਾਉੁਂਡੇਸ਼ਨ ਸਕਾਲਰਸ਼ਿਪ ਸਕੀਮ ਸ਼ਾਮਲ ਹਨ। ਉੁਨਾਂ ਕਿਹਾ ਕਿ ਘੱਟ ਗਿਣਤੀਆਂ ਵਿਸ਼ੇਸ਼ ਤੌਰ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਵਲੋਂ ਭਰੀਆਂ ਜਾਂਦੀਆਂ ਫੀਸਾਂ ਦੀ ਵਾਪਸੀ ਦੀ ਵਿਵਸਥਾ ਤੋਂ ਇਲਾਵਾ ਵਿਦੇਸ਼ ਵਿਚ ਪੜਣ ਦੇ ਚਾਹਵਾਨਾਂ ਨੂੰ ਨਾਮਾਤਰ ਵਿਆਜ 'ਤੇ ਕਰਜਾ ਦੇਣ ਦੀ ਸਕੀਮ ਵੀ ਇਨਾਂ ਯੋਜਨਾਵਾਂ ਦਾ ਹਿੱਸਾ ਹਨ। ਸ. ਸਿਰਸਾ ਨੇ ਕਿਹਾ ਕਿ ਜਦੋਂ ਇਨਾਂ ਰਾਜਾਂ ਵਿਚ ਰਹਿੰਦੇ ਸਿੱਖਾਂ ਨੂੰ ਇਨਾਂ ਯੋਜਨਾਵਾਂ ਦਾ ਪਤਾ ਲੱਗਾ ਤਾਂ ਉਸ ਨਾਲ ਇਨਾਂ ਨੂੰ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਤੇ ਉੁਨਾਂ ਦੇ ਵਿਕਾਸ ਤੇ ਤਰੱਕੀ ਲਈ ਕਾਫੀ ਲਾਭ ਹਾਸਲ ਹੋਵੇਗਾ। ਦਿੱਲੀ ਕਮੇਟੀ ਘੱਟ ਗਿਣਤੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਆਸਾਮ ਤੇ ਮੇਘਾਲਿਆ ਦੇ ਸਿੱਖਾਂ ਲਈ ਦੋ ਰੋਜ਼ਾ ਕੈਂਪ ਲਾਏਗੀਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਵਰਕਰ ਸ੍ਰੀਮਤੀ ਇੰਦੂ ਵਰਮਾ ਅਤੇ ਅਸਾਮੀ ਸਿੱਖ ਐਸੋਸੀਏਸ਼ਨ, ਨਾਗਾਉਂ, ਸਿੱਖ ਪ੍ਰਤੀਨਿਧੀ ਈਸਟਰਨ ਬੋਰਡ ਜ਼ੋਨ ਦੁਬੜੀ ਸਾਹਿਬ, ਅਸਾਮ ਅਤੇ ਸਿੱਟੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਿਲੋਂਗ (ਮੇਘਾਲਿਆ) ਵੀ ਇਨ੍ਹਾਂ ਨੂੰ ਕੈਂਪ ਲਗਾਉਣ ਵਿਚ ਸਹਿਯੋਗ ਕਰਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਵੱਖ-ਵੱਖ ਰਾਜਾਂ ਵਿਚ ਚੱਲ ਰਹੀਆਂ ਸਿੰਘ ਸਭਾਵਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਆਪੋ ਆਪਣੇ ਰਾਜਾਂ ਵਿਚ ਇਹੋ ਜਿਹੇ ਕੈਂਪ ਲਾਉੁਣ ਦੇ ਇਛੁੱਕ ਹਨ ਤਾਂ ਉਹ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ਕਿਉਂਕਿ ਇਸ ਨਾਲ ਸਿੱਖ ਭਾਈਚਾਰੇ ਨੂੰ ਕਾਫੀ ਲਾਭ ਮਿਲੇਗਾ।-
Advertisment

Stay updated with the latest news headlines.

Follow us:
Advertisment