Advertisment

ਦੀਵਾਲੀ ਦੀ ਰਾਤ ਦੁਰਗਿਆਣਾ ਮੰਦਿਰ ਚ ਹੋਈ ਚੋਰੀ ਦਾ ਮਾਮਲਾ ਹੋਇਆ ਹਲ ਉਥੇ ਕੱਮ ਕਰਨ ਵਾਲੇ ਕਰਿੰਦੇ ਹੀ ਨਿਕਲੇ ਚੋਰ

author-image
PTC News Service
New Update
ਦੀਵਾਲੀ ਦੀ ਰਾਤ ਦੁਰਗਿਆਣਾ ਮੰਦਿਰ ਚ ਹੋਈ ਚੋਰੀ ਦਾ ਮਾਮਲਾ ਹੋਇਆ ਹਲ ਉਥੇ ਕੱਮ ਕਰਨ ਵਾਲੇ ਕਰਿੰਦੇ ਹੀ ਨਿਕਲੇ ਚੋਰ
Advertisment
ਦੀਵਾਲੀ ਦੀ ਰਾਤ ਦੁਰਗਿਆਣਾ ਮੰਦਿਰ ਚ ਹੋਈ ਚੋਰੀ ਦਾ ਮਾਮਲਾ ਹੋਇਆ ਹਲ ਅੰਮਿਤਸਰ ਦੀਵਾਲੀ ਦੀ ਰਾਤ ਦੁਰਗਿਆਣਾ ਮੰਦਰ ਦੇ ਸ੍ਰੀ ਲੱਛਮੀ ਮਿਸ਼ਠਾਨ ਭੰਡਾਰ 'ਚੋਂ 6 ਲੱਖ ਰੁਪਏ ਚੋਰੀ ਹੋਣ ਦੇ ਮਾਮਲੇ ਨੂੰ ਪੁਲਿਸ ਵਲੋਂ ਸੁਲਝਾਉਣ ਦਾ ਦਾਅਵਾ ਕੀਤਾ ਹੈ ਚੋਰੀ ਕਰਨ ਵਾਲੇੇ ਕੋਈ ਹੋਰ ਨਹੀਂ ਬਲਕਿ ੳੱੁਥੇ ਕੰਮ ਕਰਨ ਵਾਲੇ ਕਰਿੰਦੇ ਹੀ ਨਿਕਲੇ ਹਨ, publive-image ਜਿਨ੍ਹਾਂ ਨੂੰ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ ਅਤੇ ਉਸ ਪਾਸੋਂ ਚੋਰੀ ਕੀਤੀ 6 ਲੱਖ ਰੁਪਏ ਸਣੇ 21 ਲੱਖ ਦੇ ਕਰੀਬ ਨਕਦੀ ਵੀ ਬਰਾਮਦ ਕਰ ਲਈ ਹੈ ਜੋ ਬੀਤੇ ਸਾਲਾਂ 'ਚ ਉਨ੍ਹਾਂ ਵਲੋਂ ਚੋਰੀ ਕੀਤੇ ਗਏ ਸਨ |ਤਿਉਹਾਰ ਦਾ ਦਿਨ ਹੋਣ ਕਾਰਨ ਇਹ ਵੱਟਕ ਦੀਵਾਲੀ ਦੀ ਰਾਤ 13 ਲੱਖ ਤੋਂ ਵੀ ਟੱਪ ਗਈ ਸੀ | Sri Durgiana Temple Chori: ਸ਼੍ਰੀ ਦੁਰਗਿਆਣਾ ਮੰਦਰ 'ਚ ਹੋਈ ਚੋਰੀ ਦੀ ਜਾਂਚ ਦੌਰਾਨ ਖੁੱਲੇ ਕਈ ਭੇਤ ਕੈਸ਼ੀਅਰ ਦੇ ਸ਼ਾਮ ਵੇਲੇ ਚਲੇ ਜਾਣ ਕਾਰਨ ਇਹ ਵੱਟਕ ਸ੍ਰੀ ਦੁਰਗਿਆਣਾ ਮੰਦਿਰ ਸਮੂਹ ਦੇ ਮੀਟਿੰਗ ਹਾਲ ਦੀ ਇਕ ਅਲਮਾਰੀ 'ਚ ਰੱਖੀ ਗਈ ਸੀ, ਜਿਥੇ ਨਕਦੀ ਪਿਛਲੇ ਵੀਹ ਸਾਲਾਂ ਤੋਂ ਰੱਖੀ ਜਾ ਰਹੀ ਹੈ | ਜਿਸ 'ਚੋਂ ਰਾਤ ਸਮੇਂ ਕਿਸੇ ਚੋਰ ਨੇ ਇਸ ਨਕਦੀ 'ਚੋਂ 6 ਲੱਖ ਰੁਪਏ ਚੁਰਾ ਲਿਆ ਅਤੇ ਬਾਕੀ ਰਕਮ ਉਥੇ ਹੀ ਰਹਿਣ ਦਿੱਤੀ ਚੋਰ ਨੇ ਕੇਵਲ ਦੋ ਹਜ਼ਾਰ ਰੁਪਏ ਦੇ ਨੋਟ ਹੀ ਚੋਰੀ ਕੀਤੇ ਤੇ ਚੋਰੀ ਕਰਨ ਵੇਲੇ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਤੇ ਚਾਦਰ ਪਾ ਕੇ ਢੱਕ ਦਿੱਤਾ ਤਾਂ ਜੋ ਕਿਸੇ ਨੂੰ ਉਸਦੀ ਪਹਿਚਾਣ ਨਾ ਹੋ ਸਕੇ | publive-image ਪਕੜੇ ਗਏ ਚੋਰਾਂ ਦੀ ਸ਼ਨਾਖਤ ਵਿਸ਼ਾਲ ਮਰਵਾਹਾ ਤੇ ਵਿਪਨ ਵਜੋਂ ਹੋਈ ਹੈ ਜਦੋਂ ਕਿ ਇਨਾ ਦਾ ਇਕ ਸਾਥੀ ਨੀਰਜ਼ ਫਰਾਰ ਹੈ | ਪੁਲੀਸ ਅਨੁਸਾਰ ਕਾਫੀ ਸਮੇਂ ਤੋਂ ਉਥੇ ਕੰਮ ਕਰ ਰਹੇ ਸਨ ਅਤੇ ਪੈਸੇ ਚੁਰਾ ਕੇ ਆਪਣੇ ਘਰਾਂ 'ਚ ਹੀ ਰੱਖ ਲੈਂਦੇ ਸਨ, ਜਿਨ੍ਹਾਂ ਪਾਸੋਂ ਪੁਲਿਸ ਨੇ 21 ਲੱਖ ਰਾਸ਼ੀ ਬਰਾਮਦ ਕਰ ਲਈ ਹੈ | ਪੁਲਿਸ ਵਲੋਂ ਗਿ੍ਫਤਾਰ ਕੀਤੇ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ-
Advertisment

Stay updated with the latest news headlines.

Follow us:
Advertisment