Advertisment

ਦੇਖੋ, ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ,5 ਔਰਤਾਂ ਤੇ ਚਾਰ ਨੌਜਵਾਨ ਕਾਬੂ

author-image
Shanker Badra
New Update
ਦੇਖੋ, ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ,5 ਔਰਤਾਂ ਤੇ ਚਾਰ ਨੌਜਵਾਨ ਕਾਬੂ
Advertisment
ਦੇਖੋ, ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ,5 ਔਰਤਾਂ ਤੇ ਚਾਰ ਨੌਜਵਾਨ ਕਾਬੂ:ਮੁਹਾਲੀ ਦੇ ਖਰੜ ਦੇ ਥਾਣਾ ਸਦਰ ਦੀ ਪੁਲਿਸ ਵੱਲੋਂ ਸਥਾਨਕ ਨਿਊ ਸੰਨੀ ਇਨਕਲੇਵ ਦੇ ਇਕ ਮਕਾਨ ਵਿਚ ਛਾਪੇਮਾਰੀ ਕਰ ਕੇ ਦੇਹ ਵਪਾਰ ਕਰਨ ਅਤੇ ਕਰਵਾਉਣ ਦੇ ਦੋਸ਼ ਅਧੀਨ 5 ਔਰਤਾਂ ਅਤੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।ਦੇਖੋ, ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ,5 ਔਰਤਾਂ ਤੇ ਚਾਰ ਨੌਜਵਾਨ ਕਾਬੂਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਪਾਸੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਨਿਊ ਸੰਨੀ ਇਨਕਲੇਵ ਦੇ ਇਕ ਮਕਾਨ ਵਿਚ ਇਕ ਔਰਤ ਬਾਹਰੋਂ ਔਰਤਾਂ ਅਤੇ ਲੜਕੀਆਂ ਨੂੰ ਲਿਆ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਇੰਸਪੈਕਟਰ ਰਾਜੇਸ਼ ਕੁਮਾਰ ਹਸਤੀਰ ਦੀ ਅਗਵਾਈ ਹੇਠ ਉਕਤ ਮਕਾਨ ਦੀ ਚੈਕਿੰਗ ਕੀਤੀ ਗਈ ਤਾਂ ਮੌਕੇ ਤੋਂ ਕੁੱਲ 5 ਔਰਤਾਂ ਅਤੇ 4 ਵਿਅਕਤੀ ਇਤਰਾਜ਼ਯੋਗ ਹਾਲਤਾਂ ਵਿਚ ਮਿਲੇ।ਦੇਖੋ, ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ,5 ਔਰਤਾਂ ਤੇ ਚਾਰ ਨੌਜਵਾਨ ਕਾਬੂਪੁਲਸ ਨੇ ਕਵਿਤਾ ਪਤਨੀ ਫੂਲਵਾ ਵਾਸੀ ਪਿੰਡ ਜੈਗਾਓ ਥਾਣਾ ਦਾਰਜੀ ਲਿੰਗ ਜ਼ਿਲਾ ਜਲਪਾਈ ਪੱਛਮੀ ਬੰਗਾਲ,ਕਮਲਾ ਪਤਨੀ ਅਮਰ ਆਰ.ਓ. ਪਿੰਡ ਭਗਤਪੁਰ ਕਾਠਮੰਡੂ ਨੇਪਾਲ, ਸੰਤੋਸ਼ ਉਰਫ ਨੇਹਾ ਪੁੱਤਰੀ ਜੀਤ ਰਾਮ ਵਾਸੀ ਆਦਰਸ਼ ਨਗਰ ਧੋਬੀਘਾਟ ਸੋਲਨ ਹਿਮਾਚਲ ਪ੍ਰਦੇਸ਼,ਮਹਿਜਬੀ ਪਤਨੀ ਸਾਬੂਦੀਨ ਵਾਸੀ ਦਿਲਾਈਪੁਰ ਜ਼ਿਲਾ ਬਨਾਰਸ (ਉੱਤਰ ਪ੍ਰਦੇਸ਼) ਹਾਲ ਵਾਸੀ ਨਿਊ ਸੰਨੀ ਇਨਕਲੇਵ ਖਰੜ, ਮਾਇਆ ਪਤਨੀ ਜੀਵਨ ਵਾਸੀ ਪਿੰਡ ਭਗਤਪੁਰ ਕਾਠਮੰਡੂ ਨੇਪਾਲ,ਮਨਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਠੋਹਾਣਾ-ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ, ਰਿਸ਼ੀ ਪੁੱਤਰ ਮਾਲਵਰ ਭਾਰਦਵਾਜ ਵਾਸੀ ਪਿੰਡ ਸੰਗਲ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼, ਗੁਰਪ੍ਰੀਤ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਠੋਹਾਣਾਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਅਤੇ ਗੁਰਿੰਦਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਪੋਪਨਾ ਨੇੜੇ ਖਰੜ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਦੇਖੋ, ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ,5 ਔਰਤਾਂ ਤੇ ਚਾਰ ਨੌਜਵਾਨ ਕਾਬੂਥਾਣਾ ਸਦਰ ਦੇ ਏ. ਐੱਸ.ਆਈ. ਹਰਪਾਲ ਸਿੰਘ ਨੇ ਕਥਿਤ ਦੋਸ਼ੀਆਂ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ,ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ।ਉਸ ਤੋਂ ਇਲਾਵਾ ਅੱਜ ਕਾਬੂ ਕੀਤੀਆਂ ਲੜਕੀਆਂ ਵਿਚੋਂ 3 ਲੜਕੀਆਂ ਉਹੀ ਹਨ,ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਪੁਲਸ ਨੇ ਦਲਾਲ ਸਮੇਤ ਗ੍ਰਿਫਤਾਰ ਕੀਤਾ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment