Advertisment

ਨਾਭਾ: ਗੁਰਦਵਾਰਾ ਟਿੱਬੀ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਸੇਵਾਦਾਰ ਨੇ ਦੂਜੇ ਸੇਵਾਦਾਰ ਦੀ ਉਗਲੀ ਵੱਢੀ

author-image
PTC News Service
New Update
ਨਾਭਾ: ਗੁਰਦਵਾਰਾ ਟਿੱਬੀ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਸੇਵਾਦਾਰ ਨੇ ਦੂਜੇ ਸੇਵਾਦਾਰ ਦੀ ਉਗਲੀ ਵੱਢੀ
Advertisment
ਨਾਭਾ ਵਿਖੇ ਗੁਰੂਦੁਆਰਾ ਟਿੱਬੀ ਸਾਹਿਬ ਵਿਖੇ ਕਮੇਟੀ ਬਣਾਉਣ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋ ਦੋ ਧਿਰਾ ਦੀ ਲੜਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ। ਤਾਜਾ ਮਾਮਲਾ ਗੁਰਦੁਆਰਾ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਵੱਲੋਂ ਗੁਰੂ ਘਰ ਦੇ ਸੇਵਾਦਾਰ ਜਗਪਾਲ ਸਿੰਘ ਤੇ ਕੀਤੇ ਹਮਲੇ ਤੋਂ ਵੱਧ ਗਿਆ ਹੈ।   ਅੱਜ ਦੁਪਹਿਰ ਸਮੇਂ ਜਦੋਂ ਡਾਲੀ ਵਾਲੇ ਬਾਬਾ ਜਗਪਾਲ ਸਿੰਘ ਗੁਰੂ ਘਰ ਦੇ ਲੰਗਰ ਘਰ ਵਿੱਚ ਲੰਗਰ ਛਕਾ ਰਹੇ ਸਨ ਤਾਂ ਉਨ•ਾਂ ਦੀ ਕਿਸੇ ਗੱਲ ਨੂੰ ਲੈਕੇ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਜਤਿੰਦਰ ਸਿੰਘ ਵੱਲੋਂ ਪਹਿਲਾਂ ਬਾਬਾ ਜਗਪਾਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਇੱਕ ਉਗਲੀ ਆਪਣੇ ਮੂੰਹ ਨਾਲ ਹੀ ਵੱਢਕੇ ਵੱਖ ਕਰ ਦਿੱਤੀ publive-image     ਜਦੋਂ ਇਸ ਹਮਲੇ ਤੋ ਬਚਾਅ ਲਈ ਜਗਪਾਲ ਸਿੰਘ ਦੀ ਪਤਨੀ ਸਾਹਮਣੇ ਆਈ ਤਾਂ ਜਤਿੰਦਰ ਸਿੰਘ ਉਪਰ ਉਸ ਨਾਲ ਵੀ ਕੁੱਟਮਾਰ ਦਾ ਦੋਸ਼ ਹੈ ਗੁਲਾਬ ਕੌਰ ਨਾਮ ਦੀ ਇਹ ਮਹਿਲਾ ਇਸ ਸਮੇਂ ਗਰਭਪਤੀ ਵੀ ਹੈ ਇਸ ਤੋ ਇਲਾਵਾ ਇਸ ਲੜਾਈ ਵਿੱਚ ਇੱਕ ਹੋਰ ਕੁਲਜੀਤ ਕੌਰ ਨਾਮ ਦੀ ਮਹਿਲਾਂ ਵੀ ਜਖਮੀ ਹੋ ਗਈ ਜਿਨ•ਾਂ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਕਾਰਵਾਈ ਦੇ ਡਰ ਤੋਂ ਦੋਸ਼ੀ ਪਾਰਟੀ ਉਪਰ ਇਹ ਵੀ ਦੋਸ਼ ਲੱਗੇ ਹਨ ਕਿ ਉਹ ਜਖਮੀ ਬਾਬੇ ਨੂੰ ਸਿਵਲ ਹਸਪਤਾਲ ਤੋਂ ਲੈ ਜਾਕੇ ਪ੍ਰਾਈਵੇਟ ਹਸਪਤਾਲ ਤੋਂ ਪੱਟੀ ਕਰਵਾਈ ਅਤੇ ਬਾਅਦ ਵਿੱਚ ਗੁਰੂਦੁਆਰਾ ਸਾਹਿਬ ਲੈ ਗਏ ਜਿਥੋ ਪੁਲਿਸ ਨੇ ਬਾਬਾ ਜਗਪਾਲ ਸਿੰਘ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ। ਹਸਪਤਾਲ ਵਿੱਚ ਵੀ ਗੁਰਦੁਆਰਾ ਸਾਹਿਬ ਦੀਆ ਦੋਵੇ ਧਿਰਾਂ ਇੱਕ ਦੂਜੇ ਨਾਲ ਲੜਦੀਆ ਰਹੀਆ। ਗੁਰਦੁਆਰਾ ਸਾਹਿਬ ਵਿਖੇ ਕਮੇਟੀ ਨੂੰ ਚੱਲ ਰਹੀ ਇਸ ਲੜਾਈ ਨਾਲ ਸੰਗਤਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਥਾਣਾ ਕੋਤਵਾਲੀ ਪੁਲਿਸ ਜਖਮੀਆ ਦੇ ਬਿਆਨਾ ਦੇ ਆਧਾਰ ਤੇ ਬਣਦੀ ਕਾਰਵਾਈ ਦਾ ਭਰੌਸਾ ਦੇ ਰਹੀ ਹੈ।-
Advertisment

Stay updated with the latest news headlines.

Follow us:
Advertisment