Advertisment

ਨਾਭਾ 'ਚ ਦਲਿਤ ਵਿਦਿਆਰਥਣ ਨੂੰ ਜਾਤੀਸੂਚਕ ਸ਼ਬਦ ਕਹਿਣਾ ਪਿਆ ਅਧਿਆਪਕਾਂ ਨੂੰ ਮਹਿੰਗਾ

author-image
Ragini Joshi
New Update
ਨਾਭਾ 'ਚ ਦਲਿਤ ਵਿਦਿਆਰਥਣ ਨੂੰ ਜਾਤੀਸੂਚਕ ਸ਼ਬਦ ਕਹਿਣਾ ਪਿਆ ਅਧਿਆਪਕਾਂ ਨੂੰ ਮਹਿੰਗਾ
Advertisment
ਨਾਭਾ 'ਚ ਦਲਿਤ ਵਿਦਿਆਰਥਣ ਨੂੰ ਜਾਤੀਸੂਚਕ ਸ਼ਬਦ ਕਹਿਣਾ ਪਿਆ ਅਧਿਆਪਕਾਂ ਨੂੰ ਮਹਿੰਗਾ: ਸਰਕਾਰੀ ਸਕੂਲ ਦੇ ਅਧਿਆਪਕਾ ਵੱਲੋਂ ਗਿਆਰਵੀਂ ਜਮਾਤ ਦੀ ਵਿਦਿਆਰਥਣ ਨੂੰ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਆਖਿਰਕਾਰ ਪ੍ਰਸ਼ਾਸਨ ਨੇ ਆਪਣੀ ਫੁਰਤੀ ਦਿਖਾਉਂਦਿਆ ਸਕੂਲ ਦੇ ਮੁਲਾਜ਼ਮਾਂ ਦੀ ਬਦਲੀ ਕਰ ਦਿੱਤੀ ਹੈ। ਇਹ ਘਟਨਾ ਸਰਕਾਰੀ ਸੈਕੰਡਰੀ ਸਕੂਲ ਟੌਹੜਾ ਦੀ ਹੈ। ਨਾਭਾ 'ਚ ਦਲਿਤ ਵਿਦਿਆਰਥਣ ਨੂੰ ਜਾਤੀਸੂਚਕ ਸ਼ਬਦ ਕਹਿਣਾ ਪਿਆ ਅਧਿਆਪਕਾਂ ਨੂੰ ਮਹਿੰਗਾਸਕੂਲ ਦੇ ਮੁਲਾਜਮਾਂ ਵੱਲੋਂ ਗਿਆਰਵੀ ਜਮਾਤ ਦੀ ਵੀਰਪਾਲ ਕੌਰ ਨੂੰ ਜਾਤੀ ਸੂਚਕ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਇਹ ਵਿਦਿਆਰਥਣ ਪਿੰਡ ਰਾਮਪੁਰ ਸਾਹੀਏਵਾਲ ਦੀ ਵਸਨੀਕ ਹੈ। ਇਸ ਘਟਨਾ ਨੂੰ ਦੇਖਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ ਕੰਵਲ ਕੁਮਾਰੀ ਨੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਦੀ ਬਦਲੀ ਸੈਕੰਡਰੀ ਸਕੂਲ ਮੰਡਵੀਂ ਜ਼ਿਲਾ ਸੰਗਰੂਰ ਵਿੱਖੇ ਕੀਤੀ ਗਈ ਹੈ। ਨਾਭਾ 'ਚ ਦਲਿਤ ਵਿਦਿਆਰਥਣ ਨੂੰ ਜਾਤੀਸੂਚਕ ਸ਼ਬਦ ਕਹਿਣਾ ਪਿਆ ਅਧਿਆਪਕਾਂ ਨੂੰ ਮਹਿੰਗਾਸਕੂਲ ਦੇ ਹੋਰ ਮੁਲਾਜਮਾਂ ਦੀ ਵੱਖ-ਵੱਖ ਜਗ੍ਹਾ ਤੇ ਬਦਲੀ ਕਰ ਦਿੱਤੀ ਗਈ ਹੈ। ਮਿਤੀ 12-01-2018 ਪੱਤਰ ਨੰਬਰ /-18 ਅ 4 (3) ਰਾਹੀ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਡਾ: ਨਰਿੰਦਰ ਕੋਰ ਲੈਕ ਹਿਸਟਰੀ ਨੂੰ ਸੈਕੰਡਰੀ ਸਕੂਲ ਗੁਲਾਹੜ, ਲਖਵੀਰ ਸਿੰਘ ਲੈਕ: ਪੋਲ ਸਾਇੰਸ ਨੂੰ ਸੈਕੰਡਰੀ ਸਕੂਲ ਮੱਘਰ ਸਾਹਿਬ, ਸੀਮਾ ਰਾਣੀ ਲੈਕ. ਅਰਥ ਸਾਸ਼ਤਰ ਨੂੰ ਸੈਕੰਡਰੀ ਸਕੂਲ ਪਾਤੜਾਂ ਚਮਕੌਰ ਸਿੰਘ ਲੈਕ. ਫਿਜੀਕਲ ਐਜੂਕੇਸ਼ਨ ਨੂੰ ਸੈਕੰਡਰੀ ਸਕੂਲ ਬਿੰਜਲ, ਪਰਮਜੀਤ ਕੌਰ ਸਾਇੰਸ ਮਿਸਟ੍ਰੈਸ ਨੂੰ ਸੈਕੰਡਰੀ ਸਕੂਲ ਕੁਲਾਰਾਂ, ਕਿਰਨਜੀਤ ਕੋਰ ਹਿੰਦੀ ਮਿਸਟ੍ਰੈਸ ਨੂੰ ਮਿਡਲ ਸਕੂਲ ਬਰਾਸ, ਰੀਤੂ ਐਸ.ਐਸ ਮਿਸ਼ਟ੍ਰੈਸ ਨੂੰ ਮਿਡਲ ਸਕੂਲ ਘਣੀਵਾਲ, ਗਗਨਦੀਪ ਕੌਰ ਸਸ ਮਿਸਟ੍ਰੈਸ ਨੂੰ ਹਾਈ ਸਕੂਲ ਤੁਰਖੇੜੀ, ਕੰਵਲਜੀਤ ਕੌਰ ਅੰਗਰੇਜ਼ੀ ਮਿਸਟ੍ਰੈਸ ਨੂੰ ਮਿਡਲ ਸਕੂਲ ਬੇਲੂਮਾਜਰਾ, ਪਰਮਜੀਤ ਸਿੰਘ ਐਸ.ਐਲ.ਏ ਨੂੰ ਸੈਕੰਡਰੀ ਸਕੂਲ ਮਾਣਕਪੁਰ, ਮਨਦੀਪ ਕੌਰ ਅ/ਕ ਟੀਚਰ ਨੂੰ ਮਿਡਲ ਸਕੂਲ ਖੋਖ, ਪਰਮਜੀਤ ਕੌਰ ਪੰਜਾਬੀ ਮਿਸਟ੍ਰੈਸ ਨੂੰ ਮਿਡਲ ਸਕੂਲ ਸੁਧੇਵਾਲ, ਭੁਪਿੰਦਰ ਸਿੰਘ ਐੱਸ.ਐੱਲ.ਏ ਨੂੰ ਸੈਕੰਡਰੀ ਸਕੂਲ ਦੰਦਰਾਲਾ ਖਰੌਡ, ਜਸਬੀਰ ਸਿੰਘ ਕਲਰਕ ਨੂੰ ਦਫਤਰ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ, ਕਮਲਜੀਤ ਕੌਰ ਸੇਵਾਦਾਰ ਨੂੰ ਸਰਕਾਰੀ ਹਾਈ ਸਕੂਲ ਤਰਖੇੜੀ ਵਿੱਚ ਬਦਲੀ ਕਰ ਦਿੱਤੀ ਗਈ ਹੈ।—PTC News-
punjabi-news latest-news-in-punjabi news-in-punjabi news-from-punjab news-punjabi happening-news-from-punjab %e0%a8%a6%e0%a8%b2%e0%a8%bf%e0%a8%a4-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a8%a3
Advertisment

Stay updated with the latest news headlines.

Follow us:
Advertisment