Advertisment

ਪਰਾਲੀ ਸਾੜਣ ਦੀ ਬਜਾਏ ਇਸ ਵਿਅਕਤੀ ਨੇ ਕੀਤਾ ਅਜਿਹਾ ਹਲ ਕਿ ਹਰ ਕੋਈ ਕਰ ਰਿਹਾ ਹੈ ਵਾਹ ਵਾਹ!

author-image
Ragini Joshi
New Update
ਪਰਾਲੀ ਸਾੜਣ ਦੀ ਬਜਾਏ ਇਸ ਵਿਅਕਤੀ ਨੇ ਕੀਤਾ ਅਜਿਹਾ ਹਲ ਕਿ ਹਰ ਕੋਈ ਕਰ ਰਿਹਾ ਹੈ ਵਾਹ ਵਾਹ!
Advertisment
ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਣ ਦੇ ਮੁੱਦੇ ਨੂੰ ਲੈ ਕੇ ਕਾਫੀ ਚਿਰਾਂ ਤੋਂ ਸਰਕਾਰ ਨਾਲ ਬਹਿਸ ਚੱਲ ਰਹੀ ਹੈ। ਅਜਿਹੇ 'ਚ ਇੱਕ ਕਿਸਾਨ ਨੇ ਪਰਾਲੀ ਨੂੰ ਸਾੜਣ ਦੀ ਬਜਾਏ ਅਜਿਹਾ ਹਲ ਕੱਢਿਆ ਹੈ ਕਿ ਉਸਦੀ ਹਰ ਕਿਤੇ ਤਾਰੀਫ ਹੋ ਰਹੀ ਹੈ। ਇਹ ਕਿਸਾਨ ਹੁਸ਼ਿਆਰਪੁਰ ਨਾਲ ਸੰਬੰਧਿਤ ਹੈ ਅਤੇ ਇਸਨੇ ਪਰਾਲੀ ਨੂੰ ਸਾੜਣ ਦੀ ਬਜਾਏ ਇਸ ਦੀ ਖਾਦ 'ਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਹੋਈ ਹੈ। ਵੱਡੇ ਪੱਧਰ 'ਤੇ ਮਸ਼ਰੂਮ ਦੀ ਖੇਤੀ ਹੁਸ਼ਿਆਰਪੁਰ 'ਚ ਕੀਤੀ ਜਾਂਦੀ ਹੈ। ਹਰਸ਼ਰਨਜੀਤ ਸਿੰਘ ਸੰਨੀ ਥਿਯਾੜਾ ਨਾਮੀ ਇਸ ਸਖਸ਼ ਨੂੰ ਮਸ਼ਰੂਮ ਕਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਰਾਲੀ ਸਾੜਣ ਦੀ ਬਜਾਏ ਇਸ ਵਿਅਕਤੀ ਨੇ ਕੀਤਾ ਅਜਿਹਾ ਹਲ ਕਿ ਹਰ ਕੋਈ ਕਰ ਰਿਹਾ ਹੈ ਵਾਹ ਵਾਹ!ਸੰਨੀ ਵੱਲੋਂ ਪਰਾਲੀ ਦੇ ਨਾਲ ਮਸ਼ਰੂਮ ਦੀ ਖੇਤੀ 'ਚ ਕੀਤੀ ਜਾਂਦੀ ਹੈ ਜੋ ਕਿ ਕਾਫੀ ਵੱਧ ਫੁਲਾ ਰਹੀ ਹੈ।ਸਾਲ ੨੦੦੧ ਤੋਂ ਸ਼ੁਰੂ ਕਰ ਹੁਣ ਤੱਕ ਇਹ ਉਤਪਾਦਨ ੧੦੦ ਟਨ ਮਸ਼ਰੂਮ ਤੱਕ ਪਹੁੰਚ ਗਿਆ ਹੈ। ਇਹੀ ਨਹੀਂ ਉਹਨਾਂ ਨੂੰ ਮਸ਼ਰੂਮ ਰਿਸਰਚ ਸੈਂਟਰ ਸੋਲਨ (ਹਿਮਾਚਲ ਪ੍ਰਦੇਸ਼) ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਉਹ ਦੋ ਤਰ੍ਹਾਂ ਦੇ ਮਸ਼ਰੂਮ ਦਾ ਉਤਪਾਦਨ ਕਰਦੇ ਹਨ, ਢੀਂਗਰੀ ਮਸ਼ਰੂਮ ਅਤੇ ਬਟਨ ਮਸ਼ਰੂਮ। ਉਹ ਪਾਰਲੀ ਤੋਂ ਕੰਪੋਸਟ ਤਿਆਰ ਕਰਦੇ ਹਨ ਜਿਸ ਲਈ ਪਹਿਲਾਂ ਉਹ ਤੂੜੀ ਅਤੇ ਪਰਾਲੀ ਨੂੰ ਮਿਲਾ ਕੇ ਵੱਡੇ ਸ਼ੈੱਡ ਦੇ ਹੇਠਾਂ ਫਰਸ਼ 'ਤੇ ਗਿੱਲਾ ਕਰਦੇ ਹਨ ਅਤੇ ਉਸਨੂੰ ਭਿੱਜਾ ਰਹਿਣ ਦਿੰਦੇ ਹਨ। ਜਦੋਂ ਉਸ 'ਚ ਤਕਰੀਬਨ ੭੫% ਨਮੀ ਹੋ ਜਾਂਦੀ ਹੈ ਤਾਂ ਉਸਨੂੰ ਢੀਂਗਰੀ ਮਸ਼ਰੂਮ ਦੀ ਖਾਦ ਦੇ ਰੂਪ 'ਚ ਤਿਆਰ ਕੀਤਾ ਜਾਂਦਾ ਹੈ। ਪਰਾਲੀ ਸਾੜਣ ਦੀ ਬਜਾਏ ਇਸ ਵਿਅਕਤੀ ਨੇ ਕੀਤਾ ਅਜਿਹਾ ਹਲ ਕਿ ਹਰ ਕੋਈ ਕਰ ਰਿਹਾ ਹੈ ਵਾਹ ਵਾਹ!ਇਸ ਤੋਂ ਬਾਅਦ ਢੀਂਗਰੀ ਮਸ਼ਰੂਮ ਦਾ ਬੀਜ ਪਾ ਕੇ ਲਿਫਾਫੇ 'ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਉਸ 'ਚ ਮਸ਼ਰੂਮ ਉੱਗਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਅਨੁਸਾਰ ਇਹ ਤਰੀਕਾ ਬਹੁਤ ਹੀ ਆਸਾਨ ਅਤੇ ਅਤੇ ਇਸ 'ਚ ਥੋੜ੍ਹੀ ਜਹੀ ਲਗਨ ਅਤੇ ਮਿਹਨਤ ਨਾਲ ਵਧੀਆ ਆਮਦਨੀ ਕਮਾਈ ਜਾ ਸਕਦੀ ਹੈ। —PTC News-
Advertisment

Stay updated with the latest news headlines.

Follow us:
Advertisment