Advertisment

ਪਾਵਰਕਾਮ ਜਾਂ ਤਾਂ ਬਿਜਲੀ ਸਪਲਾਈ ਪੂਰੀ ਕਰੇ, ਨਹੀਂ ਅੰਦੋਲਨ ਸਾਹਮਣਾ ਕਰਨ ਲਈ ਤਿਆਰ ਹੋਵੇ

author-image
Ragini Joshi
New Update
ਪਾਵਰਕਾਮ ਜਾਂ ਤਾਂ ਬਿਜਲੀ ਸਪਲਾਈ ਪੂਰੀ ਕਰੇ, ਨਹੀਂ ਅੰਦੋਲਨ ਸਾਹਮਣਾ ਕਰਨ ਲਈ ਤਿਆਰ ਹੋਵੇ
Advertisment
ਪਾਵਰਕਾਮ ਜਾਂ ਤਾਂ ਬਿਜਲੀ ਸਪਲਾਈ ਪੂਰੀ ਕਰੇ, ਨਹੀਂ ਅੰਦੋਲਨ ਸਾਹਮਣਾ ਕਰਨ ਲਈ ਤਿਆਰ ਹੋਵੇ - ਰਾਜੇਵਾਲ ਚੰਡੀਗੜ: ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ•ਾ ਬਰਨਾਲਾ ਦੇ ਪ੍ਰਧਾਨ ਸ. ਅਮਰ ਸਿੰਘ ਛੀਨੀਵਾਲ, ਯੂਥ ਵਿੰਗ ਦੇ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਦੀ ਬੇਟੀ ਅਤੇ ਪੰਜਾਬ ਦੇ ਸਕੱਤਰ ਸ. ਲਾਭ ਸਿੰਘ ਕੁੜੈਲ ਦੇ ਭਹਿਨੋਈ ਦੇ ਅਕਾਲ ਚਲਾਣੇ ਉਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਭੇਂਟ ਕੀਤੀ ਗਈ। ਪਾਵਰਕਾਮ ਜਾਂ ਤਾਂ ਬਿਜਲੀ ਸਪਲਾਈ ਪੂਰੀ ਕਰੇ, ਨਹੀਂ ਅੰਦੋਲਨ ਸਾਹਮਣਾ ਕਰਨ ਲਈ ਤਿਆਰ ਹੋਵੇਸ. ਅਮਰ ਸਿੰਘ ਛੀਨੀਵਾਲ ਦਾ ਮਹਿਲ ਕਲਾਂ ਦੇ ਇੱਕ ਆੜ•ਤੀਏ ਨਾਲ ਲੈਣ ਦੇਣ ਦਾ ਝਗੜਾ ਸੀ, ਜੋ ਕੁਝ ਪਤਵੰਤੇ ਸੱਜਣਾ ਨੇ ਨਿਬੇੜ ਦਿੱਤਾ ਸੀ। ਸ. ਅਮਰ ਸਿੰਘ ਨੇ ਆੜ•ਤੀਏ ਨੂੰ ਫੈਸਲੇ ਅਨੁਸਾਰ ਉਸਦੇ ਪੈਸੇ ਵੀ ਮੋੜ ਦਿੱਤੇ ਸਨ, ਪਰ ਆੜ•ਤੀਏ ਨੇ ਪੈਸੇ ਵਸੂਲਣ ਦੇ ਬਾਵਜੂਦ ਸ. ਅਮਰ ਸਿੰਘ ਵਿਰੁੱਧ ਪੈਸਿਆਂ ਦੀ ਵਸੂਲੀ ਦਾ ਇੱਕ ਝੂਠਾ ਕੇਸ ਦਾਇਰ ਕਰ ਦਿੱਤਾ। ਯੂਨੀਅਨ ਦੇ ਇੱਕ ਵਫਦ ਨੇ ਪਿਛਲੇ ਦਿਨੀਂ ਡੀ. ਸੀ ਅਤੇ ਐਸ. ਐਸ. ਪੀ. ਬਰਨਾਲਾ ਨੂੰ ਦਰਖਾਸਤ ਦੇ ਕੇ ਇਸ ਝੂਠੇ ਕੇਸ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਸੀ। ਜਿਸ ਕਾਰਨ ਸ. ਅਮਰ ਸਿੰਘ ਬਹੁਤ ਤਣਾਓ ਵਿੱਚ ਰਹਿਣ ਲੱਗੇ ਸਨ ਅਤੇ ਆੜ•ਤੀ ਹਾਲਾਂ ਵੀ ਉਨ•ਾਂ ਨੂੰ ਜਲੀਲ ਕਰਨੋਂ ਨਹੀਂ ਸੀ ਹਟਿਆ। ਜਾਂਚ ਦੀ ਮੰਗ ਦੇ ਬਾਵਜੂਦ ਆੜ•ਤੀ ਦੇ ਸਿਆਸੀ ਅਸਰ ਰਸੂਖ ਅਤੇ ਰੁਤਬੇ ਦੇ ਦਬਾਅ ਕਾਰਨ ਪ੍ਰਸਾਸ਼ਨ ਨੇ ਇਨ•ਾਂ ਦਰਖਾਸਤਾਂ ਦੀ ਕੋਈ ਪ੍ਰਵਾਹ ਨਾ ਕੀਤੀ। 29 ਨਵੰਬਰ ਨੂੰ ਸ਼ਾਮ ਨੂੰ ਜਦੋਂ ਸ. ਅਮਰ ਸਿੰਘ ਨੂੰ ਆੜ•ਤੀਏ ਨੇ ਫਿਰ ਧਮਕਾਇਆ ਅਤੇ ਜਲੀਲ ਕੀਤਾ ਤਾਂ ਉਹ ਇਹ ਬੇਇੱਜਤੀ ਨਾ ਸਹਿ ਸਕੇ ਅਤੇ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਯੂਨੀਅਨ ਦੇ ਵਰਕਰਾਂ ਸਮੇਤ ਸਿਵਲ ਹਸਪਤਾਲ ਬਰਨਾਲਾ ਵਿਖੇ ਪੁਲਿਸ ਥਾਣੇ ਸਾਹਮਣੇ ਉਨ•ਾਂ ਦਾ ਮ੍ਰਿਤਕ ਸਰੀਰ ਰੱਖ ਕੇ ਦੋਸ਼ੀ ਆੜ•ਤੀਏ ਵਿਰੁੱਧ ਪਰਚਾ ਦਰਜ ਕਰਕੇ ਅਤੇ ਪੋਸਟ ਮਾਰਟਮ ਕਰਕੇ ਕਾਰਵਾਈ ਦੀ ਮੰਗ ਕੀਤੀ। ਲਗਾਤਾਰ ਦੋ ਦਿਨ ਧਰਨਾ ਚੱਲਣ ਤੋਂ ਬਾਅਦ ਅੱਜ ਸ਼ਾਮ ਨੂੰ ਪੁਲਿਸ ਨੇ ਪਰਚਾ ਦਰਜ ਕਰਕੇ ਸ. ਅਮਰ ਸਿੰਘ ਪੋਸਟ ਮਾਰਟਮ ਕਰਵਾ ਕੇ ਉਨ•ਾਂ ਦਾ ਮ੍ਰਿਤਕ ਸਰੀਰ ਵਾਰਸਾਂ ਹਵਾਲੇ ਕੀਤਾ। ਉਨ•ਾਂ ਦਾ ਅੰਤਿਮ ਸਸਕਾਰ ਕੱਲ ਦੋ ਦਸੰਬਰ ਨੂੰ ਉਨ•ਾਂ ਦੇ ਪਿੰਡ ਛੀਨੀਵਾਲ ਵਿਖੇ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬਰਨਾਲਾ ਪ੍ਰਸਾਸ਼ਨ ਖਾਸ ਕਰ ਪੁਲਿਸ ਦੇ ਇੱਕ ਤਰਫਾ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਪੁਲਿਸ ਨੂੰ ਤਾੜਨਾ ਕੀਤੀ ਗਈ ਕਿ ਅੱਗੋਂ ਤੋਂ ਜੇ ਪੁਲਿਸ ਨੇ ਦੋਸ਼ ਆੜਤੀਏ ਨੂੰ ਬਚਾਉਣ ਲਈ ਗਲਤ ਹੱਥਕੰਡੇ ਅਪਣਾਏ ਤਾਂ ਯੂਨੀਅਨ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ। ਫੈਸਲਾ ਕੀਤਾ ਗਿਆ ਕਿ ਕੱਲ ਨੂੰ ਸਾਰੇ ਜ਼ਿਲਿ•ਆਂ ਦੇ ਯੂਨੀਅਨ ਦੇ ਅਹੁਦੇਦਾਰ ਸ. ਅਮਰ ਸਿੰਘ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਇਸ ਵੇਲੇ ਕਣਕ ਅਤੇ ਹੋਰ ਫਸਲਾਂ ਦੀ ਸਿੰਚਾਈ ਲਈ ਪਾਵਰਕਾਮ ਵੱਲੋਂ ਟਿਊਬਵੈੱਲਾਂ ਨੂੰ ਬਹੁਤ ਹੀ ਨਾਕਸ ਤੀਜੇ ਦਿਨ ਦੋ ਜਾਂ ਤਿੰਨ ਘੰਟੇ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਜਾਂ ਤਾਂ ਪਾਵਰਕਾਮ ਕਿਸਾਨਾਂ ਨੂੰ ਘੱਟੋ ਘੱਟ 10 ਘੰਟੇ ਰੋਜਾਨਾਂ ਬਿਜਲੀ ਸਪਲਾਈ ਯਕੀਨੀ ਬਣਾਵੇ, ਨਹੀਂ ਤਾਂ ਯੂਨੀਅਨ ਵੱਲੋਂ ਪਾਵਰਕਾਮ ਦੇ ਪਟਿਆਲਾ ਦਫਤਰ ਸਾਹਮਣੇ ਅੰਦੋਲਨ ਅਰੰਭ ਕਰ ਦਿੱਤਾ ਜਾਵੇਗਾ। —PTC News-
Advertisment

Stay updated with the latest news headlines.

Follow us:
Advertisment