Advertisment

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇਕ ਸਾਲਾ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਕੋਰਸ ਸ਼ੁਰੂ

author-image
Ragini Joshi
New Update
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇਕ ਸਾਲਾ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਕੋਰਸ ਸ਼ੁਰੂ
Advertisment
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ (ਫੁੱਲਾਂ ਦੀ ਕਾਸ਼ਤ ਅਤੇ ਭੂ ਦ੍ਰਿਸ਼) ਸੰਬੰਧੀ ਇੱਕ ਸਾਲਾ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ ।  ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਰਾਜ ਸਰਕਾਰ ਦੀ ਫਲੋਰੀਕਲਚਰ ਨੂੰ ਉਤਸ਼ਾਹਿਤ ਕਰਨ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆ ਉੱਦਮੀਆਂ ਨੂੰ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਸਿਖਲਾਈ ਦੇਣ ਸੰਬੰਧੀ ਇਹ ਕੋਰਸ ਲਗਾਇਆ ਗਿਆ ਹੈ । ਜੁਲਾਈ ੨੦੧੭ ਵਿੱਚ ਸ਼ੁਰੂ ਹੋਣ ਜਾ ਰਹੇ ਇਸ ਕੋਰਸ ਲਈ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ੧੬ ਤੋਂ ੨੫ ਸਾਲ ਦੇ ੧੦+੨ ਪਾਸ ਵਾਸੀ ਯੋਗ ਹੋਣਗੇ । ਕੋਰਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ ੧੦-੭-੨੦੧੭ ਹੈ । ਯੋਗ ਉਮੀਦਵਾਰ ਵਿਭਾਗ ਵਿੱਚ ਮਿਲ ਰਹੇ ਫਾਰਮਾਂ ਅਤੇ ਯੂਨੀਵਰਸਿਟੀ ਦੀ ਵੈੱਬਸਾਈਟ www.pau.edu ਰਾਹੀਂ ਅਪਲਾਈ ਕਰ ਸਕਦੇ ਹਨ । ਉਮੀਦਵਾਰਾਂ ਦਾ ਆਪਣੇ ਸਰਟੀਫਿਕੇਟਾਂ ਸਮੇਤ ਮਿਤੀ ੧੪-੭-੨੦੧੭ ਨੂੰ ੯ ਵਜੇ ਇੰਟਰਵਿਊ ਲਈ ਵਿਭਾਗ ਦੇ ਮੁਖੀ ਦੇ ਦਫ਼ਤਰ ਪਹੁੰਚਣਾ ਜ਼ਰੂਰੀ ਹੋਵੇਗਾ ।
Advertisment
ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਇੰਚਾਰਜ਼ ਡਾ. ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਦੁਆਰਾ ਫੁੱਲਾਂ ਦੇ ਵਪਾਰੀਕਰਨ, ਲੈਂਡਸਕੇਪਿੰਗ ਲਈ ਸਜਾਵਟੀ ਪੌਦਿਆਂ ਦੀ ਵਰਤੋਂ ਅਤੇ ਲੈਂਡਸਕੇਪਿੰਗ ਯੋਜਨਾਵਾਂ ਲਈ ਆਟੋ ਸੀ ਏ ਡੀ ਸਾਫਟਵੇਅਰ ਦਾ ਯੋਗਦਾਨ ਆਦਿ ਸੰਬੰਧੀ ਸਿਖਲਾਈ ਦਿੱਤੀ ਜਾਵੇਗੀ । ਗੈਰ ਰਸਮੀ ਸਿੱਖਿਆ ਫਲੋਰੀਕਲਚਰ ਹੁਨਰ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਇਸ ਲਈ ਹੀ ਵਿਭਾਗ ਦੁਆਰਾ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ । ਉਹਨਾਂ ਕਿਹਾ ਕਿ ਜੀਵਨ ਪੱਧਰ ਵਿੱਚ ਆਏ ਬਦਲਾਅ ਅਤੇ ਵਾਤਾਵਰਨ ਵਿੱਚ ਸੁਧਾਰ ਲਿਆਉਣ ਲਈ ਫੁੱਲਾਂ ਦੀ ਖੇਤੀ ਕਰਨ ਲਈ ਲੋਕ ਬਹੁਤ ਜਾਗਰੂਕ ਹੋਏ ਹਨ । ਇਸ ਤੋਂ ਇਲਾਵਾ ਬਾਕੀ ਫ਼ਸਲਾਂ ਦੇ ਮੁਕਾਬਲੇ ਫੁੱਲਾਂ ਦੀ ਖੇਤੀ ਤੋਂ ਦੋ ਤੋਂ ਤਿੰਨ ਗੁਣਾ ਵੱਧ ਮੁੱਲ ਦੀ ਪ੍ਰਾਪਤੀ ਸੰਭਵ ਹੁੰਦੀ ਹੈ ।
—PTC News-
Advertisment

Stay updated with the latest news headlines.

Follow us:
Advertisment