Advertisment

ਬੁਖਲਾਏ ਹੋਏ ਵਿਰੋਧੀ ਚੁੱਕ ਰਹੇ ਨੇ ਆਧਾਰਹੀਣ ਮੁੱਦੇ-ਕੈਪਟਨ ਅਮਰਿੰਦਰ ਸਿੰਘ

author-image
Ragini Joshi
New Update
ਬੁਖਲਾਏ ਹੋਏ ਵਿਰੋਧੀ ਚੁੱਕ ਰਹੇ ਨੇ ਆਧਾਰਹੀਣ ਮੁੱਦੇ-ਕੈਪਟਨ ਅਮਰਿੰਦਰ ਸਿੰਘ
Advertisment
ਚੰਡੀਗੜ, 19 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਧਾਰਹੀਣ ਅਤੇ ਬੇਲੋੜੇ ਮੁੱਦੇ ਉਠਾ ਰਹੇ ਵਿਰੋਧੀਆਂ ’ਤੇ ਵਰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਨੂੰ ਵਿਰਾਸਤ ’ਚ ਮਿਲੇ ਮਾੜੇ ਪ੍ਰਬੰਧਾਂ ਅਤੇ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਮੁੜ ਪੈਰੀਂ ਕਰਨ ਲਈ ਉਹ ਪੂਰੀ ਤਰਾਂ ਵਚਨਬੱਧ ਹਨ। ਰਾਜਪਾਲ ਦੇ ਭਾਸ਼ਣ ’ਤੇ ਬਹਿਸ ਨੂੰ ਸਮੇਟਦਿਆਂ ਪੰਜਾਬ ਵਿਧਾਨ ਸਭਾ ’ਚ ਮੁੱਖ ਮੰਤਰੀ ਨੇ ਅੱਜ ਦੱਸਿਆ ਕਿ ਪਿਛਲੀ ਸਰਕਾਰ ਨੇ ਮੌਜੂਦਾ ਸਰਕਾਰ ਨੂੰ ਵਿਰਾਸਤ ਵਿਚ ਖਾਲੀ ਖਜ਼ਾਨਾ, ਮਾੜਾ ਰਾਜ ਪ੍ਰਬੰਧ, ਅਮਨ-ਕਾਨੂੰਨ ਦੀ ਮਾੜੀ ਸਥਿਤੀ, ਸੰਕਟਾਂ ’ਚ ਘਿਰੀ ਸੂਬੇ ਦੀ ਕਿਸਾਨੀ, ਡਾਢੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਉਦਯੋਗ ਅਤੇ ਵਪਾਰ, ਮੁਕੰਮਲ ਬਦਅਮਨੀ ਅਤੇ ਕੁਸ਼ਾਸਨ ਦਿੱਤਾ ਹੈ। ਉਨਾਂ ਕਿਹਾ ਕਿ ਵਿਰੋਧੀ ਸਪੱਸ਼ਟ ਤੌਰ ’ਤੇ ਬੁਖਲਾਹਟ ਦਾ ਸਾਹਮਣਾ ਕਰ ਰਹੇ ਹਨ ਜਦਕਿ ਪੂਰਾ ਸੱਚ ਅਜੇ ਸਾਹਮਣੇ ਆਉਣਾ ਬਾਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਰੱਤੀ ਭਰ ਵੀ ਅੰਦਾਜ਼ਾ ਨਹੀਂ ਸੀ ਕਿ ਪਿਛਲੀ ਸਰਕਾਰ ਵਿਰਸੇ ਵਿਚ ਇਸ ਹੱਦ ਤੱਕ ਬਦਇੰਤਜ਼ਾਮੀ ਦੇ ਕੇ ਗਈ ਹੈ ਕਿ ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਸ਼ੁਰੂ ਕਰਨਾ ਇਕ ਵੱਡੀ ਚੁਣੌਤੀ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨਾ ਸਿਰਫ ਆਮ ਲੋਕਾਂ ਦੀ ਜ਼ਿੰਦਗੀ ਵਿਚ ਸਗੋਂ ਸਮਾਜ ਦੇ ਹਰ ਖੇਤਰ ਵਿੱਚ ਪਿਛਲੀ ਸਰਕਾਰ ਵੱਲੋਂ ਪੈਦਾ ਕੀਤੀ ਬਦਇੰਤਜ਼ਾਮੀ ਨੂੰ ਦਰੁਸਤ ਕਰਨ ਲਈ ਪੂਰੀ ਤਰਾਂ ਤਿਆਰ ਹੈ ਤਾਂ ਜੋ ਲੋਕਾਂ ਨੂੰ ਸੁਖਾਲੇ ਜੀਵਨ ਦਾ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਆਪਣੇ ਧੰਨਵਾਦੀ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਭਲਾਈ, ਬਦਲਾਅ ਅਤੇ ਸੁਧਾਰਾਂ ਲਈ ਸੱਤਾ ਵਿਚ ਲਿਆਂਦੀ ਗਈ ਹੈ ਜਿਸ ’ਤੇ ਉਹ ਖਰਾ ਉਤਰੇਗੀ। ਸੂਬੇ ਦੇ ਲੋਕਾਂ ਦਾ ਨਾ ਸਿਰਫ ਸ਼ਾਂਤਮਈ ਚੋਣਾਂ ਨੇਪਰੇ ਚਾੜਣ ਸਗੋਂ ਹਰ ਖੇਤਰ ਖਾਸ ਕਰ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਵਿੱਤ ਮਾਮਲਿਆਂ ਤੋਂ ਇਲਾਵਾ ਪੰਜਾਬੀਆਂ ਨੂੰ ਸੁਰੱਖਿਅਤ ਭਵਿੱਖ ਦੇਣ ਤੋਂ ਇਨਕਾਰੀ ਪਿਛਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਮੱੁਖ ਮੰਤਰੀ ਨੇ ਕਿਹਾ ਕਿ ਪਿਛਲਾ ਇਕ ਦਹਾਕਾ ਪੰਜਾਬ ਦੇ ਲੋਕਾਂ ਨੇ ਵੀ.ਵੀ.ਆਈ.ਪੀ ਕਲਚਰ, ਸੱਤਾ ਦੇ ਹੰਕਾਰ ’ਚ ਚੂਰ ਹੋ ਕੇ ਵੱਖ-ਵੱਖ ਮਾਫੀਏ ਅਤੇ ਭਿ੍ਰਸ਼ਟ ਕਾਰਵਾਈਆਂ ਦਾ ਡਾਢਾ ਸੰਤਾਪ ਭੋਗਿਆ ਹੈ ਕਿਉਂਕਿ ਰੇਤ, ਸ਼ਰਾਬ, ਭੂ ਮਾਫੀਆ, ਕੇਬਲ ਅਤੇ ਟਰਾਂਸਪੋਰਟ ਮਾਫੀਆ ਨੇ ਲੋਕਾਂ ਦੀ ਲੁੱਟ ’ਚ ਕੋਈ ਕਸਰ ਨਹੀਂ ਛੱਡੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਨਾਂ ਦੀ ਪਿਛਲੀ ਸਰਕਾਰ ’ਚ ਕੋਈ ਚੀਜ਼ ਨਹੀਂ ਸੀ ਅਤੇ ਠੱਗੀ-ਠੋਰੀ ਨੂੰ ਵਾਜਬ ਠਹਿਰਾਇਆ ਜਾਂਦਾ ਸੀ। ਪਿਛਲੀ ਸਰਕਾਰ ਵੱਲੋਂ ਪੈਦਾ ਕੀਤੇ ਜੰਗਲ ਰਾਜ ਵਿਚ ਆਮ ਲੋਕਾਂ ਦੀ ਆਵਾਜ਼ ਨੂੰ ਬੁਰੀ ਤਰਾਂ ਕੁਚਲਣ ਲਈ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਵੇਲੇ ਲੋਕਾਂ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਵਿੱਚ ਨਸ਼ੇ, ਬੇਅਦਬੀ ਅਤੇ ਕਿਸਾਨ ਖੁਦਕੁਸ਼ੀਆਂ ਸ਼ਾਮਲ ਹਨ ਜੋ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਵੱਖ-ਵੱਖ ਘਪਲਿਆਂ ਅਤੇ ਮਾਫੀਏ ਵਿਰਸੇ ਵਿਚ ਮੌਜੂਦਾ ਸਰਕਾਰ ਨੂੰ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਨਵਾਂ ਨਿਆਂਇਕ ਕਮਿਸ਼ਨ ਸਥਾਪਤ ਕੀਤਾ ਹੈ ਜਦਕਿ ਝੂਠੇ ਕੇਸਾਂ ਦੀ ਜਾਂਚ ਅਤੇ ਜਲਦ ਹੀ ਸੱਚ ਸਾਹਮਣੇ ਲਿਆਉਣ ਲਈ ਵੱਖਰਾ ਨਿਆਂਇਕ ਕਮਿਸ਼ਨ ਗਠਿਤ ਕੀਤਾ ਗਿਆ ਹੈ। “ਬੇਕਸੂਰ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਵਾਲਿਆਂ ਨੂੰ ਅਸੀਂ ਬਖ਼ਸ਼ਾਂਗੇ ਨਹੀਂ ਭਾਵੇਂ ਉਹ ਸਿਆਸਤਦਾਨ ਜਾਂ ਕੋਈ ਅਫਸਰ ਹੋਵੇ।” “ਮਾਣਯੋਗ ਸਪੀਕਰ, ਝੂਠੇ ਕੇਸਾਂ ਦੇ ਸ਼ਿਕਾਰ ਸਾਰੇ ਲੋਕਾਂ ਨੂੰ ਨਿਆਂਇਕ ਜਾਂਚ ਤੋਂ ਬਾਅਦ ਨਿਆਂ ਮੁਹੱਈਆ ਕਰਾਇਆ ਜਾਵੇਗਾ।” ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਵੱਖ-ਵੱਖ ਫੈਸਲੇ ਅਤੇ ਸਕੀਮਾਂ ਦਾ ਐਲਾਨ ਕੀਤਾ, ਜਿਨਾਂ ਵਿੱਚੋਂ ਕੁਝ ਦਾ ਵਿੱਤ ਮੰਤਰੀ ਵੱਲੋਂ ਬਜਟ ਵਿਚ ਐਲਾਨ ਕੀਤਾ ਜਾਵੇਗਾ। ਸੂਬੇ ਦਾ ਪਾਣੀ ਕਿਸੇ ਵੀ ਕੀਮਤ ’ਤੇ ਹੋਰ ਰਾਜ ਨੂੰ ਨਾ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਉਹ ਪੂਰੀ ਤਰਾਂ ਦਿ੍ਰੜ ਹਨ। ਮੁੱਖ ਮੰਤਰੀ ਨੇ ਜਜ਼ਬਾਤੀ ਲਹਿਜ਼ੇ ਆਪਣੇ ਭਾਸ਼ਣ ਨੂੰ ਸਮਾਪਤੀ ਵੱਲ ਵਧਾਉਂਦਿਆਂ ਕਵੀ ਰਾਬਰਟ ਫਰੋਸਟ ਦੀਆਂ ਲਿਖੀਆਂ ਸਤਰਾਂ ਪੜ ਕੇ ਸੁਣਾਈਆਂ: ਜੰਗਲ (ਹੁਣ) ਪਿਆਰੇ, ਘੋਰ ਅਤੇ ਸੰਘਣੇ ਨਹੀਂ ਹਨ, ਪਰ ਮੈਂ ਇਨਾਂ ਨੂੰ ਰੱਖਣ ਦਾ ਵਾਅਦਾ ਕਰਦਾ ਹਾਂ ਅਤੇ ਸੌਣ ਤੋਂ ਪਹਿਲਾਂ ਮੈਂ ਕਈ ਮੀਲ ਜਾਵਾਂਗਾ, ਅਤੇ ਸੌਣ ਤੋਂ ਪਹਿਲਾਂ ਮੈਂ ਕਈ ਮੀਲ ਜਾਵਾਂਗਾ, ਉਨਾਂ ਸਦਨ ਅਤੇ ਰਾਜ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੀ ਸਰਕਾਰ ਉਸਾਰੂ ਏਜੰਡੇ ’ਤੇ ਕੰਮ ਕਰਦੀ ਹੋਈ ਵਧੀਆ ਪ੍ਰਸ਼ਾਸਨ ਵੱਲ ਵਧੇਗੀ ਅਤੇ ਲੋਕਾਂ ਦਾ ਲੋਕਤੰਤਰ ਅਤੇ ਕਾਨੂੰਨ ਵਿਵਸਥਾ ਵਿਚ ਵਿਸ਼ਵਾਸ ਕਾਇਮ ਕਰੇਗੀ। ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿਚ ਕੀ ਹੋਇਆ, ਇਸ ਤੋਂ ਸੂਬੇ ਦੇ ਲੋਕ ਭਲੀ-ਭਾਂਤ ਜਾਣੂ ਹਨ। ਉਨਾਂ ਕਿਹਾ ਕਿ ਇਸ ਕੁਸ਼ਾਸਨ ਦਾ ਅੰਤ ਲਾਜ਼ਮੀ ਸੀ ਅਤੇ ਸਾਨੂੰ ਚੰਗੇ ਸ਼ਾਸਨ ਨੂੰ ਯਕੀਨੀ ਬਣਾਉਣਾ ਪਵੇਗਾ।-
Advertisment

Stay updated with the latest news headlines.

Follow us:
Advertisment