Advertisment

ਭਾਰਤ ਵਿਚ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਅਪੀਲ

author-image
Ragini Joshi
New Update
ਭਾਰਤ ਵਿਚ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਅਪੀਲ
Advertisment
ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਨੂੰ ਲਿਖਿਆ ਪੱਤਰ ਭਾਰਤ ਵਿਚ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਇਆ ਜਾਵੇ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਲਈ ਸਿੰਘ ਸਭਾਵਾਂ ਨੂੰ ਕੀਤੀ ਅਪੀਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਚ ਬਾਲ ਦਿਵਸ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਏ ਜਾਣ ਦੇ ਹੁਕਮ ਜਾਰੀਕਰਨ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸਪਹੁੰਚਾਉਣਾ ਉਹਨਾਂ ਦਾ ਮਕਸਦ ਨਹੀਂ ਪਰ ਇਹ ਢੁਕਵਾਂ ਸਮਾਂ ਹੈ ਜਦੋਂ ਦੁਨੀਆਂ ਜਾਣੇ ਕਿ ਭਾਰਤ ਦਾ ਇਤਿਹਾਸ ਕਾ ਹੈ। ਉਹਨਾਂ ਕਿਹਾ ਕਿ ਵਿਸ਼ਵ ਨੇ ਭਾਰਤ ਨੂੰ ਵਿਕਸਤ ਮੁਲਕ ਬਣਾਉਣਵਾਸਤੇ ਆਪ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਸਲਾਹਿਆ ਹੈ ਤੇ ਹਰ ਵਿਸ਼ਵ ਆਗੂ ਤੇ ਸੰਸਥਾ ਨੇ ਆਪ ਦੇ ਵਿਅਕਤੀਗਤ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਤੁਹਾਡੇਨਾਲੋਂ ਚੰਗੀ ਤਰ•ਾਂ ਇਸ ਮਾਮਲੇ ਨੂੰ ਕੋਈ ਹੋਰ ਨਹੀਂ ਸਮਝ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵੱਲੋਂ ਦੇਸ਼ ਦੀ ਸੁਰੱਖਿਆ ਖਾਤਰ ਕੀਤੇ ਇਸ ਸਰਵ ਉਚ ਬਲਿਦਾਨਵਰਗੀ ਹੋਰ ਕੋਈ ਉਦਾਹਰਣ ਦੁਨੀਆਂ ਵਿਚ ਨਹੀਂ ਮਿਲਦੀ। ਭਾਰਤ ਵਿਚ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਅਪੀਲਉਹਨਾਂ ਕਿਹਾ ਕਿ ਇਹ ਫੈਸਲਾ ਲੈਣਾ ਇਸ ਵਾਸਤੇ ਵੀ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਦੱਸ ਸਕੀਏ ਕਿਭਾਰਤ ਦਾ ਇਤਿਹਾਸ ਕੀ ਹੈ ਅਤੇ ਕਿਵੇਂ ਛੋਟੀ ਉਮਰੇ ਸਾਹਿਬਜ਼ਾਦਿਆਂ ਨੇ ਸ਼ਾਂਤੀ, ਨਿਆਂ ਤੇ ਦੇਸ਼ ਦੇ ਧਰਮ ਦੀ ਰਾਖੀ ਵਾਸਤੇ ਆਪਣੀ ਕੁਰਬਾਨੀ ਦਿੱਤੀ। ਸ੍ਰੀ ਸਿਰਸਾ ਨੇ ਉਹਨਾਂ ਦਾ ਧਿਆਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਤੇ ਦਿੱਤੀ ਸ਼ਹਾਦਤ ਵੱਲ ਦੁਆਇਆ ਜਿਹਨਾਂ ਨੇਇਸ ਦੇਸ਼ ਦੇ ਮਾਣ ਸਨਮਾਨ ਵਾਸਤੇ ਆਪਣਾ ਬਲਿਦਾਨ ਦੇ ਦਿੱਤਾ ਉਹ ਵੀ ਉਸ ਵੇਲੇ ਜਦੋਂ ਦੇਸ਼ ਵਿਚ ਤਾਨਾਸ਼ਾਹੀ ਰਾਜ ਸੀ, ਅਨਿਆਂ ਤੇ ਹਰ ਪਾਸੇ ਹਫੜਾ ਦਫੜੀ ਦਾ ਮਾਹੌਲ ਸੀ। ਮੁਗਲਬਾਦਸ਼ਾਹ ਔਰੰਗਜੇਬ ਨੇ ਹਿੰਦੂ ਲੋਕਾਂ ਨੂੰ ਇਸਲਾਮ ਧਰਮ ਧਾਰਨ ਕਰ ਕੇ ਇਸਨੂੰ ਕਮਜ਼ੋਰ ਵਰਗਨ ਦੀ ਸਿਆਸੀ ਯੋਜਨਾਬੰਦੀ ਕੀਤੀ ਸੀ ਜਿਸ ਕਾਰਨ ਸਾਰਾ ਦੇਸ਼ ਹਿੱਲ ਗਿਆ ਸੀ। ਮੁਗਲਬਾਦਸ਼ਾਹ ਔਰੰਗਜੇਬ ਦੇ ਅੱਗੇ ਕੋਈ ਵੀ ਟਿਕਣ ਲਈ ਤਿਆਰ ਨਹੀਂ ਸੀ ਸਿਵਾਏ ਸ੍ਰੀ ਗੁਰੂ  ਤੇਗ ਬਹਾਦਰ ਸਾਹਿਬ ਜੀ ਦੇ ਜਿਹਨਾਂ ਨੇ ਮਨੁੱਖਤਾ ਖਾਤਰ ਆਪਣਾ ਬਲਿਦਾਨ ਦਿੱਤਾ ਤੇ ਉਹਨਾਂਦੇ ਨਕਸ਼ੇ ਕਦਮ 'ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪੋਤੇ ਯਾਨੀ ਚਾਰ ਸਾਹਿਬਜ਼ਾਦੇ ਚੱਲੇ  ਤੇ ਸ਼ਹਾਦਤ ਦਿੱਤੀ। ਭਾਰਤ ਵਿਚ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਅਪੀਲਇਹਨਾਂ ਦੇ ਬਲਿਦਾਨ ਕਾਰਨ ਹੀ ਮੁਗਲ ਬਾਦਸ਼ਾਹ ਔਰੰਗਜੇਬਨੂੰ  ਜਬਰੀ ਧਰਮ ਪਰਿਵਰਤਨ ਦੀ  ਯੋਜਨਾ ਤਿਆਗਣੀ ਪਈ। ਉਹਨਾਂ ਨੇ ਮੁਲਕ ਦੀ ਲੜਾਈ  ਲੜੀ ਤੇ ਵਿਦੇਸ਼ੀ  ਹਮਲਾਵਰਾਂ ਮੁਗਲਾਂ ਖਿਲਾਫ ਧਰਮ ਦੀ ਆਜ਼ਾਦੀ ਦੀ ਲੜਾਈ ਲੜੀ। ਇਸਦੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਚਮਕੌਰ ਸਾਹਿਬ ਦੀ ਲਡਾਈ ਦਸੰਬਰ 1704 ਵਿਚ ਲੜੀ ਗਈ ਜਿਸ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇਸਾਹਿਬਜ਼ਾਦਾ ਜੁਝਾਰ ਸਿੰਘ ਜੋ ਕਿ ਕ੍ਰਮਵਾਰ 18 ਤੇ 14 ਵਰਿ•ਆਂ ਦੇ ਸਨ ਨੇ 40 ਸਿੱਖ ਯੋਧਿਆਂ ਦੇ ਨਾਲ ਮੁਗਲ ਫੌਜ ਨਾਲ ਚਮਕੌਰ ਸਾਹਿਬ ਵਿਖੇ ਲੜਾਈ ਲੜੀ। ਇਸ ਲੜਾਈ ਵਿਚਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ। ਉਹਨਾਂ ਦੱਸਿਆ ਕਿ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੋ ਕਿ ਸਿਰਫ 6 ਤੇ 9 ਸਾਲ ਦੇ ਸਨ ਨੂੰ ਉਦੋਂ ਦੀਵਾਰ ਵਿਚ ਚਿਣਵਾ ਦਿੱਤਾ ਗਿਆਜਦੋਂ ਉਹਨਾਂ ਨੇ ਇਸਲਾਮ ਧਰਮ ਕਬੂਲਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਸਾਰਿਆਂ ਨੇ ਛੋਟੀ ਉਮਰ ਵਿਚ ਹੀ ਕੁਰਬਾਨੀ ਦਿੱਤੀ। 'ਚਾਰ ਸਾਹਿਬਜ਼ਾਦੇ' ਮਹਾਨ ਸ਼ਖਸੀਅਤਾਂ ਸਨ ਜਿਹਨਾਂ ਨੇ ਆਪਣੀਆਂ ਜਾਨਾਂ ਇਸ ਲਈ ਵਾਰ ਦਿੱਤੀਆਂ ਤਾਂ ਕਿ ਔਰੰਗਜੇਬ ਤੇਉਸਦੇ ਜ਼ਾਬਰ ਵਜ਼ੀਰਾਂ ਦੇ ਜ਼ੁਲਮ ਤੋਂ ਆਮ ਲੋਕਾਂ  ਨੂੰ ਬਚਾਇਆ ਜਾ ਸਕੇ ਅਤ ਇਹ ਆਪਣੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗਸੱਚਾਈ ਦੇ ਰਾਹ ਤੁਰੇ। ਉਹਨਾਂ ਕਿਹਾ ਕਿ ਭਾਰਤ ਜਾਂ ਦੁਨੀਆਂ ਦੇ ਇਤਿਹਾਸ ਵਿਚ ਇਹਨਾਂ ਦੀ ਬਹਾਦਰੀ ਤੇ ਬਲਿਦਾਨ ਦੀ ਕੋਈ ਬਰਾਬਰੀ ਨਹੀਂ ਮਿਲਦੀ। ਇਹਨਾਂ ਨੇ ਬਹਾਦਰ ਯੋਧਿਆਂਵਾਂਗ ਲੜਾਈ ਲੜੀ ਤੇ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖਵਾਇਆ। ਉਹਨਾਂ ਕਿਹਾ ਕਿ ਇਹਨਾ ਵੱਲੋਂ ਵਿਖਾਈ ਦਲੇਰੀ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਹੀ ਨਹੀਂ ਤੇ ਉਹ ਆਪਣੇ ਦਾਦੇ  ਅਤੇ ਪਿਤਾ ਵੱਲੋਂ ਦਰਸਾਏ ਮਾਰਗ 'ਤੇ ਚੱਲੇ। ਉਹ ਅਨਮੋਲਤੋਫਿਆਂ ਤੇ ਐਸ਼ੋ ਆਰਾਮ ਦੇ ਚੱਕਰ ਵਿਚ ਨਹੀਂ ਪਾਏ। ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਇਹਨਾਂ ਦੇ ਸਰਵੋਤਮ ਬਲਿਦਾਨ ਦੀ ਕਦਰ ਪਾਉਣੀ ਚਾਹੀਦੀ ਹੈ ਤੇ ਬਾਲ ਦਿਵਸ ਇਹਨਾਂ ਦੇ ਨਾਮ 'ਤੇ ਮਨਾਇਆ ਜਾਣਾ ਹੀਇਹਨਾਂ ਬਹਾਦਰ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੈ ਉਹਨਾਂ ਕਿਹਾ ਕਿ ਜੋ ਦੇਸ਼ ਆਪਣੇ ਪਿਛੋਕੜ ਦੀ ਕਦਰ ਕਰਦਾ ਹੈ, ਉਸਦਾ ਭਵਿੱਖ ਵੀ ਰੋਸ਼ਨ ਹੁੰਦਾ ਹੈ। ਇਸ ਲਈ ਅਸੀਂ ਤੁਹਾਨੂੰਬੇਨਤੀ ਕਰਦੇ ਹਾਂ ਕਿ ਇਸ ਅਪੀਲ 'ਤੇ ਗੌਰ ਕੀਤੀ ਜਾਵੇ ਤੇ ਇਹ ਕਾਫੀ ਦੇਰ ਤੋਂ ਲੋੜੀਂਦੀ ਤਬਦੀਲੀ ਕੀਤੀ ਜਾਵੇ। ਉਹਨਾਂ ਕਿਹਾ ਕਿ ਭਾਰਤ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰਸ਼ਰਧਾਂਜਲੀ ਦੇਣ ਦੀ ਜ਼ਰੂਰਤ ਹੈ। ਇਸ ਦੌਰਾਨ ਸ੍ਰੀ ਸਿਰਸਾ ਨੇ ਦੇਸ਼ ਭਰ ਦੀਆਂ ਸਿੰਘ ਸਭਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਤੇ ਅਪੀਲ ਕਰਨ ਤੇ ਆਪੋ ਆਪਣੇ ਪੱਧਰ 'ਤੇ ਪੱਤਰ ਲਿਖਣ। —PTC News-
Advertisment

Stay updated with the latest news headlines.

Follow us:
Advertisment