Advertisment

ਮਹਿਲਾ ਸਰਪੰਚ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨੀਆਂ ਪਈਆਂ ਭਾਰੀ

author-image
Ragini Joshi
New Update
ਮਹਿਲਾ ਸਰਪੰਚ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨੀਆਂ ਪਈਆਂ ਭਾਰੀ
Advertisment
ਮਹਿਲਾ ਸਰਪੰਚ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨੀਆਂ ਪਈਆਂ ਭਾਰੀ: ਨਵਾਂਸ਼ਹਿਰ ਦੇ ਇੱਕ ਵਿਅਕਤੀ ਨੂੰ ਮਹਿਲਾ ਸਰਪੰਚ ਨਾਲ ਅਸ਼ਲੀਲ ਕਰਨਾ ਉਦੋਂ ਮਹਿੰਗਾ ਪੈ ਗਿਆ ਜਦੋਂ ਉਹ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਵਿਅਕਤੀ 'ਤੇ ਮਹਿਲਾ ਸਰਪੰਚ ਦੇ ਘਰ ਲੈਂਡ ਲਾਈਨ ਫੋਨ 'ਤੇ ਕਾਲ ਕਰਨ ਅਤੇ ਅਸ਼ਲੀਲ ਗੱਲਾਂ ਕਰਨ ਦਾ ਦੋਸ਼ ਹੈ। ਪਿੰਡ ਸਹਾਬਪੁਰ ਦੀ ਸਰਪੰਚ ਚਰਨਜੀਤ ਕੌਰ ਨੇ ਥਾਣਾ ਸਦਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿਛਲੇ ੩-੪ ਮਹੀਨਿਆਂ ਤੋਂ ਇਕ ਹੀ ਮੋਬਾਇਲ ਨੰਬਰ ਤੋਂ ਲਗਾਤਾਰ ਫੋਨ ਆਉਂਦੇ ਹਨ, ਜਿਸ 'ਤੇ ਇੱਕ ਵਿਅਕਤੀ ਵੱਲੋਂ ਬਿਨ੍ਹਾਂ ਆਪਣਾ ਨਾਮ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਹੋ ਰਹੀ ਹੈ। ਮਹਿਲਾ ਸਰਪੰਚ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨੀਆਂ ਪਈਆਂ ਭਾਰੀਪੁਲਿਸ ਜਾਂਚ ਦੌਰਾਨ ਦੋਸ਼ੀ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਸ਼ਿਵ ਦੱਤ ਵਾਸੀ ਬਲਾਚੌਰ ਵਜੋਂ ਹੋਈ ਹੈ। ਪੁਲਿਸ ਨੇ ਕਾਲਰ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵਿਭਾਗ ਅਤੇ ਟੈਲੀਕਾਮ ਐਕਸਚੇਂਜ ਨੇ ਜਾਣਕਾਰੀ ਦਿੱਤੀ ਹੈ ਕਿ ਅਜਿਹੀਆਂ ਅਸ਼ਲੀਲ ਕਾਲਾਂ ਕਾਰਨ ਕਈ ਲੋਕ ਲੈਂਡ ਲਾਈਨ ਕੁਨੈਕਸ਼ਨ ਕਟਵਾ ਚੁੱਕੇ ਹਨ। ਮਹਿਲਾ ਸਰਪੰਚ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨੀਆਂ ਪਈਆਂ ਭਾਰੀਜ਼ਿਕਰਯੋਗ ਹੈ ਕਿ ਦੋਸ਼ੀ ਕਈ ਹੋਰ ਔਰਤਾਂ ਨੂੰ ਵੀ ਇਸੇ ਤਰੀਕੇ ਪਰੇਸ਼ਾਨ ਕਰਦਾ ਸੀ। —PTC News-
Advertisment

Stay updated with the latest news headlines.

Follow us:
Advertisment