Advertisment

ਮੁਸਲਿਮ ਮਹਿਲਾ ਨੇ ਭਾਰਤੀ ਟਰੱਕ ਡਰਾਈਵਰ ਦੀ ਬਚਾਈ ਜਾਨ

author-image
Gagan Bindra
New Update
ਮੁਸਲਿਮ ਮਹਿਲਾ ਨੇ ਭਾਰਤੀ ਟਰੱਕ ਡਰਾਈਵਰ ਦੀ ਬਚਾਈ ਜਾਨ
Advertisment
ਮੁਸਲਿਮ ਮਹਿਲਾ ਨੇ ਭਾਰਤੀ ਟਰੱਕ ਡਰਾਈਵਰ ਦੀ ਬਚਾਈ ਜਾਨ: ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਨੌਜਵਾਨ ਮਹਿਲਾ ਨੂੰ ਭਾਰਤੀ ਨਾਗਰਿਕ ਦੀ ਜਾਨ ਬਚਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਦਿਨੀ ਸੰਯੁਕਤ ਅਰਬ ਅਮੀਰਾਤ 'ਚ ਇੱਕ ਮੁਸਲਿਮ ਮਹਿਲਾ ਨੇ ਇਕ ਭਾਰਤੀ ਟਰੱਕ ਚਾਲਕ ਦੀ ਜਾਨ ਬਚਾੲੀ ਸੀ ।ਮੁਸਲਿਮ ਮਹਿਲਾ ਨੇ ਭਾਰਤੀ ਟਰੱਕ ਡਰਾਈਵਰ ਦੀ ਬਚਾਈ ਜਾਨਜਾਣਕਾਰੀ ਅਨੁਸਾਰ ਜਵਾਹਰ ਸੈਫ ਅਲ ਕੁਮੈਤੀ ਹਸਪਤਾਲ 'ਚ ਦਾਖਲ ਆਪਣੇ ਇਕ ਦੋਸਤ ਨੂੰ ਮਿਲ ਕੇ ਪਰਤ ਰਹੀ ਸੀ ਤਾਂ ੳੁਸਨੇੇ ਰਾਸ ਅਲ-ਖੈਮਾ 'ਚ ਦੋ ਟਰੱਕਾਂ 'ਚ ਅੱਗ ਲੱਗੀ ਦੇਖੀ ਅਤੇ ਇਕ ਵਿਅਕਤੀ ਦੇ ਚੀਕਣ ਦੀ ਆਵਾਜ਼ ਸੁਣੀ, ਜੋ ਮਦਦ ਲਈ ਕਿਸੇ ਨੂੰ ਬੁਲਾ ਰਿਹਾ ਸੀ। ਉਸ ਨੇ ਬਹਾਦੁਰੀ ਦਿਖਾਉਂਦੇ ਹੋਏ ਅਾਪਣੇ ਸਰੀਰ 'ਤੇ ਪਹਿਨੇ ਹੋਏ ਅਬਾਇਆ ਲਿਬਾਸ ਨਾਲ ਅੱਗ ਬੁਝਾ ਕੇ ਉਸ ਭਾਰਤੀ ਚਾਲਕ ਨੂੰ ਅੱਗ 'ਚੋਂ ਬਾਹਰ ਕੱਢ ਲਿਆ। ਜਦ ਕਿ ਦੋਵੇ ਚਾਲਕ ਬੁਰੀ ਤਰ੍ਹਾਂ ਝੁਲਸ ਗਏ ਸਨ ਅਤੇ ੳੁਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਜ਼ਖਮੀ ਵਿਅਕਤੀ ਦੀ ਪਛਾਣ ਹਰਕਿਰਤ ਸਿੰਘ ਦੇ ਤੌਰ 'ਤੇ ਕੀਤੀ ਹੈ। ਜਵਾਹਰ ਸੈਫ ਦੀ ਬਹਾਦਰੀ ਦੀ ਕਹਾਣੀ ਦੁਨੀਆ ਦੇ ਸਾਹਮਣੇ ਤੱਦ ਆਈ ਜਦੋਂ ਐਮਰਜੈਂਸੀ ਡਿਪਾਰਟਮੈਂਟ ਦੇ ਹੈੱਡ ਮੇਜਰ ਤਾਰੇਕ ਅਲ ਸ਼ਰਹਨ ਨੇ ਇਸ ਘਟਨਾ ਨੂੰ ਇੰਸਟਾਗਰਾਮ ਉੱਤੇ ਸ਼ੇਅਰ ਕੀਤਾ। ਉਨ੍ਹਾਂ ਦਾ ਮਕਸਦ ਸੋਸ਼ਲ ਮੀਡੀਆ ਦੇ ਜਰੀਏ ਜਵਾਹਰ ਦੀ ਤਲਾਸ਼ ਕਰਨਾ ਸੀ,ਮੁਸਲਿਮ ਮਹਿਲਾ ਨੇ ਭਾਰਤੀ ਟਰੱਕ ਡਰਾਈਵਰ ਦੀ ਬਚਾਈ ਜਾਨਤਾਂਕਿ ਉਸਨੂੰ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਜਾ ਸਕੇ। ਉਸ ਘਟਨਾ ਦੇ ਬਾਅਦ 22 ਸਾਲ ਦੀ ਜਵਾਹਰ ਸੈਫ ਨੂੰ ਯੂਏਈ ਵਿੱਚ ਅਦਾਕਾਰਾ ਕਿਹਾ ਜਾਣ ਲੱਗਾ ਹੈ। ਜਿਸਦੀ ਬਹੁਦਰੀ ਅਤੇ ਹਿੰਮਤ ਕਰਕੇ ੳੁਸ ਮਹਿਲਾ ਨੂੰ ਇੰਡੀਅਨ ਐਂਬੇਸੀ ਵੱਲ਼ੋ 2 ਅਕਤੂਬਰ ਨੂੰ ਗਾਂਧੀ ਜੈਯੰਤੀ 'ਤੇ ਸਨਮਾਨਿਤ ਕੀਤਾ ਗਿਆ ਹੈ। ਅਹਾਲ ਹੀ ਵਿੱਚ ਅਰਬ ਪੁਲਿਸ ਵੀ ਜਵਾਹਰ ਸੈਫ ਨੂੰ ਬਹਾਦਰੀ ਲਈ ਸਨਮਾਨਿਤ ਕਰ ਚੁੱਕੀ ਹੈ।ਮੁਸਲਿਮ ਮਹਿਲਾ ਨੇ ਭਾਰਤੀ ਟਰੱਕ ਡਰਾਈਵਰ ਦੀ ਬਚਾਈ ਜਾਨਇਸ ਤੋ ਇਲਾਵਾ ਰਾਸ ਅਲ ਖੈਮਾ ਪੁਲਿਸ ਦੇ ਐਂਬੂਲੈਂਸ ਅਤੇ ਬਚਾਅ ਵਿਭਾਗ ਦੇ ਮੇਜਰ ਤਾਰਿਕ ਮੁਹੰਮਦਅਲ ਸ਼ਰਹਾਨ ਨੇ ਕਿਹਾ ਕਿ ਉਹ ਇਸ ਔਰਤ ਨੂੰ ਉਸ ਦੀ ਬਹਾਦੁਰੀ ਲਈ ਸਨਮਾਨਤ ਕਰਨਗੇ। ਸੰਯੁਕਤ ਅਰਬ ਅਮੀਰਾਤ 'ਚ ਭਾਰਤ ਦੇ ਡਿਪਲੋਮੈਟ ਨਵਦੀਪ ਸਿੰਘ ਸੂਰੀ ਨੇ ਕਿਹਾ ਹੈ ਕਿ ਆਬੂ ਧਾਬੀ 'ਚ ਭਾਰਤੀ ਸਫਾਰਤਖਾਨਾ ਵੀ ਜਵਾਹਰ ਸੈਫ ਅਲ ਕੁਮੈਤੀ ਨੂੰ ਸਨਮਾਨਤ ਕਰੇਗਾ।-
latest-news latest-news-in-punjabi latest-news-in-punjab humanity narender-modi news-in-punjabi news-in-punjab muslims
Advertisment

Stay updated with the latest news headlines.

Follow us:
Advertisment