Advertisment

ਮੁੱਖ ਮੰਤਰੀ ਵਲੋਂ ਫਸਲਾਂ ਦੇ ਝਾੜ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਜ਼ਰਾਈਲੀ ਫਰਮ ਤੋਂ ਤਕਨੀਕੀ ਗਿਆਨ ਹਾਸਲ ਕਰਨ ਵਾਲੇ ਪਾਇਲਟ ਪ੍ਰੋਜੈਕਟ ਨੂੰ ਹਰੀ ਝੰਡੀ

author-image
Ragini Joshi
New Update
ਮੁੱਖ ਮੰਤਰੀ ਵਲੋਂ ਫਸਲਾਂ ਦੇ ਝਾੜ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਜ਼ਰਾਈਲੀ ਫਰਮ ਤੋਂ ਤਕਨੀਕੀ ਗਿਆਨ ਹਾਸਲ ਕਰਨ ਵਾਲੇ ਪਾਇਲਟ ਪ੍ਰੋਜੈਕਟ ਨੂੰ ਹਰੀ ਝੰਡੀ
Advertisment
ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਮੁਸ਼ਕਿਲਾਂ ਨੂੰ ਹੱਲ ਕਰਨ ਵਾਲੀ ਇਜ਼ਰਾਈਲ ਅਧਾਰਿਤ ਕੰਪਨੀ ਅਰਨਾ ਦੀ ਭਾਈਵਾਲੀ ਨਾਲ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੰਪਨੀ ਸੂਬੇ ਦੀ ਸਮੱਸਿਆਵਾਂ ਵਿੱਚ ਘਿਰੀ ਹੋਈ ਕਿਸਾਨੀ ਨੂੰ ਤਕਨੀਕੀ ਗਿਆਨ ਮੁਹੱਈਆ ਕਰਵਾ ਕੇ ਫਸਲਾਂ ਦੇ ਝਾੜ ਅਤੇ ਆਮਦਨ ਵਿੱਚ ਵਾਧਾ ਕਰਨ ਦੀ ਜੁਗਤ ਦੱਸੇਗੀ। ਇਸ ਦੇ ਨਾਲ ਹੀ ਇਹ ਫਸਲੀ ਵਿਭਿੰਨਤਾ ਦੀ ਸੁਵਿਧਾ ਵੀ ਪ੍ਰਦਾਨ ਕਰਵਾਏਗੀ। ਮੁੱਖ ਮੰਤਰੀ ਵਲੋਂ ਅਰਨਾ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੰਪਨੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਸਟੇਟ ਡਿਜੀਟਲ ਐਗਰੀਕਲਚਰ ਪਲੈਟਫਾਰਮ ਮੁਹੱਈਆ ਕਰਵਾਵੇਗੀ। ਇਸ ਤੋਂ ਇਲਾਵਾ ਇਹ ਕਿਸਾਨਾਂ ਦੀਆਂ ਖੇਤੀਬਾੜੀ ਸਬੰਧੀ ਸਰਗਰਮੀਆਂ 'ਤੇ ਵੀ ਧਿਆਨ ਰੱਖਣ ਤੋਂ ਇਲਾਵਾ ਉਨ•ਾਂ ਵਲੋਂ ਖਾਦ ਦੀ ਵਰਤੋਂ ਅਤੇ ਸਮੇਂ ਸਿਰ ਭੌਂ ਅਤੇ ਪਾਣੀ ਦੇ ਵਿਸ਼ਲੇਸ਼ਣ 'ਤੇ ਵੀ ਨਜ਼ਰ ਰੱਖੇਗੀ। ਇਸ ਪ੍ਰੋਜੈਕਟ ਦਾ ਉਦੇਸ਼ ਫਸਲਾਂ ਦੇ ਮਿਆਰ ਅਤੇ ਝਾੜ ਵਿੱਚ ਵਾਧਾ ਕਰਨਾ ਹੈ ਤਾਂ ਜੋ ਕਿਸਾਨਾਂ ਦੀ ਕਰਜ਼ਾ ਮੋੜਣ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਬਾਗਬਾਨੀ ਦੇ ਵਧੀਕ ਮੁੱਖ ਸਕੱਤਰ ਨੂੰ ਹਦਾਇਤ ਦਿੱਤੀ ਕਿ ਉਹ ਇਸ ਪਾਇਲਟ ਪ੍ਰੋਜੈਕਟ ਨੂੰ ਤੇਜ਼ੀ ਨਾਲ ਚਲਾਉਣ ਲਈ ਇੱਕ ਨੋਡਲ ਅਫਸਰ ਨੂੰ ਸਿਰਫ ਇਸੇ ਕੰਮ ਵਾਸਤੇ ਹੀ ਤਾਇਨਾਤ ਕਰਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਾਹਮਣੇ ਪੇਸ਼ਕਾਰੀ ਕਰਦੇ ਹੋਏ ਅਰਨਾ ਦੇ ਐਰਿਕ ਮੈਟਲਾ ਨੇ ਕਿਹਾ ਕਿ ਉਨ•ਾਂ ਦੀ ਕੰਪਨੀ ਕਿਸਾਨਾਂ ਵਲੋਂ ਖਾਦਾਂ ਦੀ ਸੰਤੁਲਤ ਅਤੇ ਢੁਕਵੀਂ ਵਰਤੋ ਕਰਨ ਲਈ ਵਿਆਪਕ ਹੱਲ ਮੁਹੱਈਆ ਕਰਵਾਏਗੀ। ਚੋਣਵੀਆਂ ਫਸਲਾਂ 'ਤੇ ਕਿਸਾਨਾਂ ਦੇ ਬਹੁਤ ਜ਼ਿਆਦਾ ਨਿਰਭਰ ਹੋਣ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕੰਪਨੀ ਨੇ ਤਕਨੀਕੀ ਸਮਰਥਨ ਮੁਹੱਈਆ ਕਰਵਾ ਕੇ ਫਸਲੀ ਵਿਭਿੰਨਤਾ ਲਈ ਸਹੂਲਤ ਉੱਪਲਬਧ ਕਰਵਾਏ ਜਾਣ ਦੀ ਵੀ ਪੇਸ਼ਕਸ਼ ਕੀਤੀ ਤਾਂ ਜੋ ਕਿਸਾਨਾਂ ਨੂੰ ਬਾਗਬਾਨੀ, ਦਾਲਾਂ, ਨਿੰਬੂ ਜਾਤੀ ਦੇ ਫਲਾਂ, ਮੱਕੀ ਅਤੇ ਸਬਜ਼ੀਆਂ ਆਦਿ ਵੱਲ ਨੂੰ ਲਿਜਾਇਆ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਹੋਰ ਹੇਠਾਂ ਜਾਣ ਦੀ ਸਮੱਸੀਆ ਨਾਲ ਨਿਪਟਣ ਲਈ ਕੰਪਨੀ ਦੀ ਮਦਦ ਮੰਗੀ। ਉਨ•ਾਂ ਨੇ ਇਜ਼ਰਾਈਲ ਦੀ ਫਰਮ ਨੂੰ ਕਿਸਾਨਾਂ ਵਲੋਂ ਖਾਦਾਂ ਦੀ ਕੀਤੀ ਜਾ ਰਹੀ ਹੱਦੋਂ ਵੱਧ ਵਰਤੋਂ ਨੂੰ ਰੋਕਣ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਕਸਟੈਂਸ਼ਨ ਵਿੰਗ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਰਿਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ ਉਨ•ਾਂ ਨੂੰ ਉਤਸ਼ਾਹਤ ਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸਦੇ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਬਹੁਤ ਜ਼ਿਆਦਾ ਘਟੀ ਹੈ। ਇਸੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕਿੰਨੂ ਫਾਰਮ ਨੂੰ ਪਾਇਲਟ ਪ੍ਰੋਜੈਕਟ ਵਜੋਂ ਲੈਣ ਅਤੇ ਇਸ ਕੰਮ ਵਿੱਚ ਲੱਗਣ ਵਾਲੀ  ਸਮੁੱਚੀ ਲਾਗਤ ਵੀ ਖੁੱਦ ਸਹਿਣ ਕਰਨ ਦੀ ਪੇਸ਼ਕਸ਼ ਕੀਤੀ। ਬੁਲਾਰੇ ਨੇ ਇਹ ਵੀ ਦੱਸਿਆ ਕਿ ਪਾਇਲਟ ਪ੍ਰੋਜੈਕਟ ਵਿੱਚੋਂ ਪੈਦਾ ਹੋਣ ਵਾਲੇ ਅਤਿ-ਆਧੂਨਿਕ ਖੇਤੀ ਅਮਲਾ ਅਤੇ ਤਕਨੀਕਾਂ ਨੂੰ ਬਾਅਦ ਵਿੱਚ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਦੁਹਰਾਇਆ ਜਾ ਸਕੇਗਾ ਜਿਸ ਦੇ ਨਾਲ ਕਿਸਾਨੀ ਭਾਈਚਾਰੇ ਨੂੰ ਵੱਡਾ ਲਾਭ ਹੋਵੇਗਾ। ਇਸ ਮੌਕੇ ਇਜ਼ਰਾਈਲ ਦੇ ਵਫਦ ਦੇ ਮੈਂਬਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਤੋਂ ਇਲਾਵਾ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਵੀ ਸ਼ਾਮਲ ਸਨ। —PTC News-
punjab captain-amarinder-singh manpreet-badal capt-amarinder-singh punjab-agriculture-university manpreet-singh-badal %e0%a8%95%e0%a9%88%e0%a8%aa%e0%a8%9f%e0%a8%a8-%e0%a8%85%e0%a8%ae%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98 crops %e0%a8%ae%e0%a8%a8%e0%a8%aa%e0%a9%8d%e0%a8%b0%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ac%e0%a8%be%e0%a8%a6%e0%a8%b2 %e0%a8%95%e0%a8%a3%e0%a8%95-%e0%a8%85%e0%a8%a4%e0%a9%87-%e0%a8%9d%e0%a9%8b%e0%a8%a8%e0%a9%87 %e0%a8%a1%e0%a8%bf%e0%a8%9c%e0%a9%80%e0%a8%9f%e0%a8%b2-%e0%a8%90%e0%a8%97%e0%a8%b0%e0%a9%80%e0%a8%95%e0%a8%b2%e0%a8%9a%e0%a8%b0-%e0%a8%aa%e0%a8%b2%e0%a9%88%e0%a8%9f%e0%a8%ab%e0%a8%be%e0%a8%b0%e0%a8%ae %e0%a8%87%e0%a9%9b%e0%a8%b0%e0%a8%be%e0%a8%88%e0%a8%b2 %e0%a8%aa%e0%a8%be%e0%a8%87%e0%a8%b2%e0%a8%9f-%e0%a8%aa%e0%a9%8d%e0%a8%b0%e0%a9%8b%e0%a8%9c%e0%a9%88%e0%a8%95%e0%a8%9f %e0%a8%aa%e0%a9%b0%e0%a8%9c%e0%a8%be%e0%a8%ac-%e0%a8%96%e0%a9%87%e0%a8%a4%e0%a9%80%e0%a8%ac%e0%a8%be%e0%a9%9c%e0%a9%80-%e0%a8%af%e0%a9%82%e0%a8%a8%
Advertisment

Stay updated with the latest news headlines.

Follow us:
Advertisment